ਅਰਲਿੰਗਟਨ ਕੌਮੀ ਸਮਾਰਕ ਉੱਤੇ ਸਿੱਖ ਫੌਜੀ ਦੀ ਯਾਦ ’ਚ ਸਮਾਗਮ

ਵਾਸ਼ਿੰਗਟਨ (ਸਮਾਜ ਵੀਕਲੀ):  ਅਫ਼ਗਾਨਿਸਤਾਨ ’ਚ ਇੱਕ ਜੰਗੀ ਮੁਹਿੰਮ ਦੌਰਾਨ ਇੱਕ ਦਹਾਕੇ ਤੋਂ ਪਹਿਲਾਂ ਸ਼ਹੀਦ ਹੋਏ ਅਮਰੀਕੀ ਸਿੱਖ ਫੌਜੀ ਗੁਰਪ੍ਰੀਤ ਦੀ ਯਾਦ ’ਚ ਅਰਲਿੰਗਟਨ ਕੌਮੀ ਸਮਾਰਕ ’ਤੇ ਇਕ ਸਮਾਗਮ ਕਰਵਾਇਆ ਗਿਆ। ਤਕਰੀਬਨ ਛੇ ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਦਾ ਇਹ ਸਮਾਰਕ ਇੱਥੇ ਬਣਾਇਆ ਗਿਆ ਸੀ।

ਗੁਰਪ੍ਰੀਤ ਸਿੰਘ ਅਫ਼ਗਾਨ ਮੁਹਿੰਮ ਦਾ ਪਹਿਲਾ ਤੇ ਇੱਕੋ-ਇੱਕ ਸਿੱਖ ਹੈ ਜਿਸ ਨੂੰ ਅਰਲਿੰਗਟਨ ਕੌਮੀ ਸਮਾਰਕ ’ਚ ਸਥਾਨ ਦਿੱਤਾ ਗਿਆ ਹੈ। ਉਸ ਦੀ ਭੈਣ ਮਨਪ੍ਰੀਤ ਸਿੰਘ ਨੇ ਸਮਾਗਮ ਤੋਂ ਬਾਅਦ ਕਿਹਾ, ‘ਅੱਜ ਜੋ ਸਮਾਗਮ ਹੋਇਆ ਹੈ ਉਹ ਮੇਰੇ ਮਰਹੂਮ ਭਰਾ ਗੁਰਪ੍ਰੀਤ ਸਿੰਘ ਲਈ ਸੀ। ਉਸ ਦੀ ਅਫ਼ਗਾਨਿਸਤਾਨ ’ਚ 10 ਸਾਲ ਪਹਿਲਾਂ ਫੌਜੀ ਮੁਹਿੰਮ ਦੌਰਾਨ ਮੌਤ ਹੋ ਗਈ ਸੀ। ਅਸੀਂ ਉਸ ਦਾ ਸਹੀ ਢੰਗ ਨਾਲ ਸਸਕਾਰ ਵੀ ਨਹੀਂ ਕਰ ਸਕੇ ਸੀ। ਅਸਲ ’ਚ ਅਸੀਂ ਅਰਲਿੰਗਟਨ ’ਚ ਉਸ ਨੂੰ ਥਾਂ ਦਿਵਾਉਣਾ ਚਾਹੁੰਦੇ ਸੀ।’ ਨਵੰਬਰ 2020 ’ਚ ਗੁਰਪ੍ਰੀਤ ਸਿੰਘ ਦਾ ਅਰਲਿੰਗਟਨ ’ਚ ਸਮਾਰਕ ਬਣਾਇਆ ਗਿਆ ਸੀ। ਮਨਪ੍ਰੀਤ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਸਕੂਲੀ ਸਿੱਖਿਆ ਪੂਰੀ ਕਰਨ ਮਗਰੋਂ ਹੀ ਮੈਰੀਨ ਕੋਰ ’ਚ ਸ਼ਾਮਲ ਹੋ ਗਿਆ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ ’ਚ ਸੰਯੁਕਤ ਰਾਸ਼ਟਰ ਦਫ਼ਤਰ ਦਾ ਗਾਰਡ ਹਲਾਕ
Next articleਮਕਬੂਜ਼ਾ ਕਸ਼ਮੀਰ ਚੋਣਾਂ ਬਾਰੇ ਬਿਆਨ ’ਤੇ ਪਾਕਿ ਵੱਲੋਂ ਭਾਰਤੀ ਸਫ਼ੀਰ ਤਲਬ