ਮੈਂ

(ਸਮਾਜ ਵੀਕਲੀ)

ਮੁਸ਼ਕਲਾਂ ਦੇ ਸਾਮ੍ਹਣੇ ਡਟਾਂਗਾ ਮੈਂ,
ਇੱਕ ਇੰਚ ਵੀ ਪਿੱਛੇ ਨਾ ਹਟਾਂਗਾ ਮੈਂ।
ਨਹੀਂ ਛਲ ਸਕਦਾ ਮੈਨੂੰ ਹੁਸਨ ਕਿਸੇ ਦਾ,
ਮੰਜ਼ਿਲ ਦਾ ਨਾਂ ਸਦਾ ਰਟਾਂਗਾ ਮੈਂ।
ਜੀਵਨ-ਬੇੜੀ ਨੂੰ ਘੂਰ ਰਹੇ ਤੂਫ਼ਾਨ ਨਾਲ,
ਹਿੰਮਤ ਤੇ ਸਬਰ ਨਾਲ ਨਿਪਟਾਂਗਾ ਮੈਂ।
ਖਤਮ ਹੋ ਜਾਣਗੇ ਸਾਰੇ ਚੋਰ ਤੇ ਲੁਟੇਰੇ,
ਬਾਜ਼ ਵਾਂਗ ਜਦ ਉਨ੍ਹਾਂ ਤੇ ਛਪਟਾਂਗਾ ਮੈਂ।
ਦੁਖੀਆਂ ਦੇ ਦੁੱਖ, ਗ਼ਮ ਵਾਲਿਆਂ ਦੇ ਗ਼ਮ
ਤੇ ਗਰੀਬਾਂ ਦੀ ਗਰੀਬੀ ਕਟਾਂਗਾ ਮੈਂ।
ਮੈਂ ਰਹਾਂਗਾ ਪੁੰਨਿਆ ਦਾ ਚੰਨ ਬਣ ਕੇ ਸਦਾ,
ਨਾ ਹੀ ਵਧਾਂਗਾ ਮੈਂ, ਨਾ ਹੀ ਘਟਾਂਗਾ ਮੈਂ।
ਇਨ੍ਹਾਂ ‘ਚ ਹੋਣਗੇ ਖੁਸ਼ੀਆਂ ਦੇ ਅਫਸਾਨੇ,
ਜਦ ਜੀਵਨ-ਕਿਤਾਬ ਦੇ ਵਰਕੇ ਪਲਟਾਂਗਾ ਮੈਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤਾਂ ਵਿਰੁੱਧ ਜਿਨਸੀ ਅਪਰਾਧ
Next articleਖੁਸ਼ੀਆਂ