ਗਵਾਹੀ

ਗਗਨਦੀਪ ਜੋਸ਼ੀ

(ਸਮਾਜ ਵੀਕਲੀ)

ਮੂੰਹ ਹਨੇਰੇ ਦਾ ਵੇਲਾ, ਚਿੜੀਆਂ ਦੀ ਚੁਰ-ਚੁਰ ਦੀ ਆਵਾਜ਼ ਅਤੇ ਵਿਆਹ ਤੋਂ ਪੰਦਰਾਂ ਸਾਲ ਬਾਅਦ ਹੋਈ ਜਗੀਰ ਕੌਰ ਦੇ ਘਰ ਧੀ ਦੀਆਂ ਕਿਲਕਾਰੀਆਂ, ਜਿਵੇਂ ਸੂਰਜ ਦੀ ਪਹਿਲੀ ਕਿਰਨ ਨੂੰ ਇੱਕ ਉਮੀਦ ਵਿੱਚ ਬਦਲ ਦਿੱਤਾ ਹੋਵੇ !ਘਰ ਦੇ ਵਿਹੜੇ ਵਿੱਚ ਜਿਵੇ ਰੌਣਕ ਆ ਗਈ ਹੋਵੇ। ਜਨਮ ਤੋ 5 ਦਿਨ ਮਗਰੋ ਰੀਤੀ ਰਿਵਾਜ਼ਾਂ ਨਾਲ ਉਸ ਕੁੜੀ ਦਾ ਨਾਂ ਰੱਖਿਆ ਗਿਆ। 3 ਸਾਲ ਦੀ ਹੋਣ ਤੋ ਬਾਅਦ ਉਸ ਨੂੰ ਇਲਾਕੇ ਦੇ ਸਭ ਤੋਂ ਵਧੀਆ ਸਕੂਲ ਵਿਚ ਪੜ੍ਹਾਇਆ-ਲਿਖਾਇਆ ਵੀ ਗਿਆ ! ਸ਼ੁਰੂ ਤੋਂ ਹੀ ਰਾਣੋ ਨੂੰ ਪੁੱਤਾਂ ਵਾਂਗ ਰੱਖਿਆ ਗਿਆ।

ਉਸ ਦੀ ਹਰ ਇਕ ਰੀਝ ਪੁਗਾਈ ਜਾਂਦੀ ,ਲਾਡਾਂ ਅਤੇ ਚਾਵਾਂ ਨਾਲ ਪਾਲੀ ਉਹ ਕੁੜੀ ਹਮੇਸ਼ਾ ਹੀ ਸਕੂਲ ਵਿੱਚ ਪਹਿਲਾ ਦਰਜਾ ਹਾਸਲ ਕਰਦੀ ਅਤੇ ਮਾਪਿਆਂ ਦਾ ਨਾਮ ਖ਼ੂਬ ਚਮਕਾਉਂਦੀ। ਪੜ੍ਹਾਈ ਦੇ ਨਾਲ ਨਾਲ ਉਸ ਦੀ ਰੁਚੀ ਉਸ ਦਾ ਖੇਡਾਂ ਵਿੱਚ ਵੀ ਬਿਹਤਰ ਨਾਮ ਕਮਾਉਣ ਵਿੱਚ ਮਦਦ ਕਰਦੀ। ਸ਼ੁਰੂ ਤੋਂ ਪੜ੍ਹਾਈ ਨਾਲ ਲਿਵ ਲੱਗਣ ਕਾਰਨ ਉਸ ਨੂੰ ਆਈ ਏ ਐਸ ਅਫਸਰ ਬਣਨ ਦਾ ਬਹੁਤ ਸ਼ੌਂਕ ਸੀ ਪਰ 23 ਵਰ੍ਹਿਆ ਦੀ ਉਮਰ ਵਿੱਚ ਰਿਸ਼ਤੇਦਾਰਾਂ ਦੇ ਦਬਾਅ ਨਾਲ ਉਸਦਾ ਰਿਸ਼ਤਾ 10 ਕਿੱਲੇ ਆਉਂਦੀ ਜਮੀਨ ਵਾਲੇ ਇਕ ਮੁੰਡੇ ਨਾਲ ਤੈਅ ਕਰ ਦਿੱਤਾ ਜਾਂਦਾ ਹੈ। ਉਸਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ, ਪਰ ਮਾਪਿਆਂ ਦੀ ਖੁਸ਼ੀ ਦੇ ਲਈ ਉਹ ਵਿਆਹ ਲਈ ਹਾਂ ਕਰ ਦਿੰਦੀ ਹੈ ਅਤੇ ਉਸ ਦੇ ਵਿਆਹ ਪੂਰੀ ਸ਼ਾਨ ਨਾਲ ਕੀਤਾ ਜਾਂਦਾ ਹੈ ਤੇ ਕੁੱਲ 28 ਲੱਖ ਰੁ: ਖਰਚ ਆਉਂਦਾ ਹੈ ।

ਵਿਆਹ ਤੋਂ ਬਾਅਦ ਕੁਝ ਦਿਨ ਤਾਂ ਪਤੀ ਉਸਨੂੰ ਖੁਸ਼ ਰੱਖਦਾ ਹੈ ਪਰ ਹੌਲੀ ਹੌਲੀ ਉਸ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ ਅਤੇ ਉਸ ਨਾਲ ਬਦਸਲੂਕੀ ਕਰਨ ਲੱਗਦਾ ਹੈ, ਉਸ ਨੂੰ ਮਾਰਦਾ-ਕੁੱਟਦਾ ਹੈ ਕਿਉਂਕਿ ਰਾਣੀ ਆਪਣੇ ਘਰਦਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਤਾਂ ਉਹ ਹਰ ਗੱਲ ਉਹਨਾਂ ਤੋ ਲੁਕਾਉਂਦੀ ਹੈ। ਹੱਦ ਉਸ ਸਮੇਂ ਹੁੰਦੀ ਹੈ ਜਦੋਂ ਕੁੱਟ ਮਾਰ ਕਰਕੇ ਘਰੋਂ ਕੱਢ ਦਿੰਦਾ ਹੈ ਅਤੇ ਪੈਸੇ ਦੇ ਕੇ ਜੱਜ ਨੂੰ ਖਰੀਦ ਲੈਂਦਾ ਹੈ। ਜਦੋਂ ਉਨ੍ਹਾਂ ਦੀ ਪੇਸ਼ੀ ਹੁੰਦੀ ਹੈ ਤਾਂ ਜੱਜ ਉਸ ਤੋਂ ਮਾਰ-ਕੁੱਟ ਲਈ ਕੋਈ ਗਵਾਹੀ ਮੰਗਦਾ ਹੈ। ਰਾਣੋ ਦੀਆ ਅੱਖਾ ਵਿੱਚੋਂ ਨੀਰ ਵਗ ਪੈਂਦਾ ਹੈ ਕਿਉਂਕਿ ਉਸ ਦੇ ਸਹੁਰਿਆਂ ਵੱਲੋਂ ਕੋਈ ਉਸਦੀ ਗਵਾਹੀ ਨਹੀਂ ਭਰਦਾ ਤੇ ਉਹ ਸਾਹਮਣੇ ਦੀਵਾਰ ਉੱਤੇ ਲੱਗੇ ਹੋਏ ਟਾਈਮ ਪੀਸ ਵੱਲ ਵੇਖ ਕੇ ਸੋਚਦੀ ਹੈ ਕਿ ਉਸ ਦੀ ਗਵਾਹੀ ਤਾਂ ਹੁਣ ਸਮਾਂ ਹੀ ਭਰੇਗਾ ਅਤੇ ਫੁੱਟ-ਫੁੱਟ ਕੇ ਰੋ ਪੈਂਦੀ ਹੈ !

ਗਗਨਦੀਪ ਜੋਸ਼ੀ
ਨਹਿਰੂ ਯੁਵਾ ਕੇਂਦਰ ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸਕੂਲ ਕਡਿਆਣਾ ਨੂੰ 25 ਹਜਾਰ ਦਾ ਦਾਨ
Next articleਬਵਾਸੀਰ ਲਈ ਘਰੇਲੂ ਇਲਾਜ