(ਸਮਾਜ ਵੀਕਲੀ)
ਅਜ਼ੀਬ ਕਸ਼ਮਕਸ਼ ਸੀ, ਤੇਰੇ ਜਾਣ ਤੋਂ ਬਾਅਦ,,
ਕੀਹਨੂੰ ਦੱਸ ਸੁਣਾਵਾਂਗੇ,ਇਹ ਦਿਲ ਵਾਲੇ ਰਾਜ।
ਕਿਵੇਂ ਕਰਾਂਗੇ ਉਡੀਕਾਂ,,
ਬੜੀਆਂ ਦੂਰ ਨੇ ਤਾਰੀਖਾਂ,,
ਨਾ ਔਸੀਆਂ ਹੀ ਪੈਣੀਆਂ, ਨਾ ਗਿਣ ਹੋਣੇ ਤਾਰੇ,,
ਸੁਨੇਹਾ ਕੀਹਦੇ ਹੱਥ ਘੱਲੂ,ਕਾਂ ਵੀ ਤਾਂ ਘੁੰਮੇ ਨੇ ਸਾਰੇ।
ਕੀ ਕੀ ਸੋਚਾਂ, ਕੀ ਕੀ ਵਿਚਾਰਾਂ,,
ਆਪਣੇ ਹੀ ਖਿਆਲਾਂ ਵਿੱਚ ਜਿੱਤਾਂ ਕਦੇ ਹਾਰਾਂ।
ਸੋਚਾਂ ਦੇ ਮਹਿਲ ਢਹਿਣ,ਕਦੇ ਪੈਣ,,
ਖਾਅਬ ਵਸ ਖਾਅਬ ਬਣ ਰਹਿਣ।
ਸੱਚਮੁੱਚ ਨਾ ਪੈਣ ਕਦੇ ਦਿਲਾਂ ਵਿੱਚ ਦੂਰੀਆਂ,,
ਤੇਰੇ ਨਾਲ “ਪਾਲੀ” ਜਿੱਦਾਂ ਹੋਣੀਆਂ ਨੇ ਪੂਰੀਆਂ।
ਅੱਖ ਜੱਦ ਖੁੱਲ੍ਹੀ,ਲੱਗੇ ਖੁਦਾ ਦਾ ਅਹਿਸਾਨ ਸੀ,,
ਮੁੱਖ ਤੇਰਾ ਵੇਖ,ਆਈ ਜਾਨ ਵਿੱਚ ਜਾਨ ਸੀ।
ਖਾਅਬ ਸੀ ਗਾ ਭਾਵੇਂ,ਦਿਲ ਬੜਾ ਡਰਿਆ,,
ਲੱਗਦਾ ਸੀ ਮੌਤ ਦਾ ਦੀਦਾਰ ਜਿਵੇਂ ਕਰਿਆ।
ਖਾਅਬਾਂ ਚ’ਵੀ”ਸ਼ੇਰੋਂ”ਵਾਲਿਆ ਨਾ ਤੈਂਨੂੰ ਖੋ ਸਕਦੇ,,
ਜਿੰਦਗੀ ਹਸੀਨ ਨਾ ਗ਼ਮਾਂ ਚ’ ਪਰੋਅ ਸਕਦੇ।
ਅਜ਼ੀਬ ਕਸ਼ਮਕਸ਼ ਸੀ…….।।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly