ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਅਧਿਆਪਕ ਦਲ ਪੰਜਾਬ (ਜਵੰਧਾ) ਕਪੂਰਥਲਾ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ , ਲੈਕਚਰਾਰ ਰਜੇਸ਼ ਜੌਲੀ, ਭਜਨ ਸਿੰਘ ਮਾਨ ਤੇ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਕੱਚੇ ਅਧਿਆਪਕਾਂ ਦੁਆਰਾ ਪੱਕੇ ਰੋਜਗਾਰ ਦੀ ਪ੍ਰਾਪਤੀ ਹਿੱਤ ਚਲਾਏ ਜਾ ਰਹੇ ਸੰਘਰਸ਼ ਦੌਰਾਣ ਪੰਜਾਬ ਸਰਕਾਰ ਵਲੋਂ ਢਾਹੇ ਜਾ ਰਹੇ ਅੰਨ੍ਹੈ ਤਸ਼ੱਸ਼ਦ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਲੋਕਾਂ ਦੀ ਅਵਾਜ ਨੂੰ ਡੰਡੇ ਦੇ ਜੋਰ ਨਾਲ ਦਬਾਉਣ ਦੀ ਬਜਾਇ ਚੌਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ। ਆਗੂਆਂਕਿਹਾ ਕਿ ਪੰਜਾਬ ਸਰਕਾਰ ਦੁਆਰਾ ਅਧਿਆਂਪਕਾਂ ਨੂੰ ਲੰਬੇ ਸਮੇਂ ਤੋਂ ਮੀਟਿੰਗਾਂ ਵਿੱਚ ਉਲਝਾਈ ਜਾ ਰਹੇ ਹਨ ਅਤੇ ਜਾਣਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਨੂੂੰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਦਲ ਦੇ ਆਗੂਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਹੈ ਕਿ ਉਹ ਲੋਕਾਂ ਨਾਲ ਘਰ ਘਰ ਰੋਜਗਾਰ ਦੇਣ ਦਾ ਵਾਅਦਾ ਪੂਰਾ ਕਰਨ। ਇਸ ਮੌਕੇ ਆਗੂਆ ਨੇ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਤਨ ਮਨ ਅਤੇ ਧੰਨ ਦੀ ਮਦਦ ਕਰਨ ਦਾ ਫੈਸਲਾ ਕੀਤਾ।
ਇਸ ਮੌਕੇ ਮੀਟਿੰਗ ਵਿਚ, ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,. ਗੁਰਮੀਤ ਸਿੰਘ ਖਾਲਸਾ, ਵੱਸਣਦੀਪ ਸਿੰਘ ਜੱਜ, ਲ਼ੈਕਚਰਾਰ ਵਿਕਾਸ ਭੰਬੀ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਭਾਗ ਸਿੰਘ, ਰਜੇਸ਼ ਸ਼ਰਮਾ, ਵਿਕਾਸ ਧਵਨ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਭਰੋਥ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ ਥਿੰਦ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ,ਅਜੀਤਪਾਲ ਸਿੰਘ,ਅਮਨਦੀਪ ਸਿੰਘ ਵੱਲਣੀ,ਅਮਿਤ ਕੁਮਾਰ,ਅਤੁਲ ਸੇਠੀ,ਬਲਜਿੰਦਰ ਸਿੰਘ ਕਾਹਲਵਾਂ,ਨਰਿੰਦਰ ਭੰਡਾਰੀ,ਬਿਕਰਮਜੀਤ ਸਿੰਘ ਮੰਨਣ,ਹਰਜਿੰਦਰ ਸਿੰਘ ਨਾਂਗਲੂ,ਜਸਵਿੰਦਰ ਸਿੰਘ ਗਿੱਲ,ਮਹਾਂਵੀਰ, ਪਾਰਸ ਧੀਰ, ਰਜੇਸ਼ ਟਿੱਬਾ,ਮਨਿੰਦਰ ਸਿੰਘ ਰੂਬਲ,,ਸੰਦੀਪ ਸਿੰਘ ਤੇ ਜਸਵਿੰਦਰ ਸਿੰਘ ਸੋਢੀ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly