ਸ਼੍ਰੋਮਣੀ ਅਕਾਲੀ ਦਲ- ਬਸਪਾ ਗਠਜੋੜ ਵਲੋਂ ਬਿਜਲੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)(ਸਮਾਜ ਵੀਕਲੀ) : ਸੂਬੇ ਅੰਦਰ ਇਨ੍ਹੀਂ ਦਿਨੀ ਧਰਨੇ ਪ੍ਰਦਰਸ਼ਨ ਦਾ ਜ਼ੋਰ ਸਿਖਰਾਂ ਤੇ ਹੈ। ਅੱਜ ਜਿਥੇ ਸੂਬਾ ਸਰਕਾਰ ਨਾਲ ਸਬੰਧਤ ਲੋਕਾਂ ਨੇ ਤੇਲ, ਗੈਸ ਸਿਲੰਡਰ ਤੇ ਹੋਰ ਮਹਿੰਗਾਈ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵਲੋ ਸੂਬੇ ਵਿਚ ਕਾਂਗਰਸ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਬਿਜਲੀ ਕਿੱਲਤ ਕਾਰਨ ਆ ਰਹੀ ਪਰੇਸ਼ਾਨੀ ਨੂੰ ਲੈ ਕੇ ਹਲਕਾ ਪੱਧਰੀ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਇਸ ਲੜੀ ਅਨੁਸਾਰ ਅੱਜ ਸਥਾਨਕ ਬਿਜਲੀ ਗਰਿੱਡ ਦਿੜਬਾ ਵਿਖੇ ਵੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਲਜ਼ਾਰ ਸਿੰਘ ਮੂਨਕ ਦੀ ਅਗਵਾਈ ਵਿਚ ਇਕੱਠੇ ਹੋਏ ਅਕਾਲੀ- ਬਸਪਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਇਸ ਮੌਕੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਕਦੇ ਵੀ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਈ ਸੀ। ਦਸ ਘੰਟੇ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ। ਪਰ ਅੱਜ ਜਦੋਂ ਸੂਬੇ ਦਾ ਕਿਸਾਨ ਕੇਂਦਰ ਸਰਕਾਰ ਦੀਆ ਮਾੜੀਆ ਨੀਤੀਆਂ ਕਾਰਨ ਪਹਿਲਾਂ ਹੀ 9 ਮਹੀਨਿਆਂ ਤੋਂ ਦਿੱਲੀ ਬੈਠਾ ਉਪਰੋਂ ਇਹ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਆਪਣੀ ਤਾਜੀ ਬੀਜੀ ਝੋਨੇ ਦੀ ਫਸਲ ਵਾਹੁਣ ਨੂੰ ਮਜ਼ਬੂਰ ਹਨ।

ਬਿਜਲੀ ਦੀ ਕਮੀ ਕਾਰਨ ਗਰੀਬ ਮਜ਼ਦੂਰ ਲੋਕਾਂ ਨੂੰ ਝੋਨਾ ਲਗਾਉਣ ਵਿੱਚ ਦਿੱਕਤ ਆ ਰਹੀ ਹੈ। ਦੁਕਾਨਦਾਰ,ਛੋਟੇ ਕਾਰਖਾਨੇ ਵਾਲੇ, ਫੈਕਟਰੀਆਂ ਸਭ ਇਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਪ੍ਰਭਾਵਿਤ ਹੋਈ ਹੈ। ਸੂਬਾ ਸਰਕਾਰ ਲੋਕਾਂ ਦਾ ਭਲਾ ਕਰਨ ਦੀ ਬਜਾਏ ਆਪਣੀ ਕੁਰਸੀ ਕਲੇਸ਼ ਵਿੱਚ ਉਲਝੀ ਪਈ ਹੈ। ਇਸ ਮੌਕੇ ਭੋਲਾ ਸਿੰਘ ਧਰਮਗੜ੍ਹ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਕਿਸਾਨਾਂ ਗਰੀਬਾਂ ਦੀ ਹਾਲਤ ਬੜੀ ਮਾੜੀ ਹੋ ਗਈ ਹੈ। ਕਾਂਗਰਸ ਪਿਛਲੀ ਅੱਧੀ ਸਦੀ ਤੋਂ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ, ਪਰ ਲੋਕ ਫੇਰ ਇਹਨਾਂ ਦੇ ਝੂਠ ਵਿੱਚ ਫਸ ਕੇ ਇਹਨਾਂ ਨੂੰ ਚੁਣ ਲੈਂਦੇ ਹਨ। ਧਰਨੇ ਤੋਂ ਬਾਅਦ ਮੂਣਕ ਦੀ ਅਗਵਾਈ ਵਿੱਚ ਅਕਾਲੀ ਬਸਪਾ ਆਗੂ ਐਕਸੀਅਨ ਮੁਨੀਸ਼ ਜਿੰਦਲ ਨੂੰ ਮਿਲੇ। ਜਿੱਥੇ ਉਹਨਾਂ ਹਲਕੇ ਦੇ ਬਿਜਲੀ ਪ੍ਰਬੰਧਾ ਤੋਂ ਉਹਨਾਂ ਨੂੰ ਜਾਣੂ ਕਰਵਾਇਆ। ਜਿੰਨਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਬੰਤਾ ਸਿੰਘ ਕੈਂਪਰ ਨੇ ਨਿਭਾਈ।

ਇਸ ਮੌਕੇ ਦਫਤਰ ਇੰਚਾਰਜ ਗੋਰਾ ਸਿੰਘ ਕੌਹਰੀਆਂ,ਭੁਪਿੰਦਰ ਸਿੰਘ ਨਿੱਕਾ,ਬਲਕਾਰ ਸਿੰਘ ਘੁਮਾਣ ਕੋਰ ਕਮੇਟੀ, ਰਿੰਕਾ ਢੰਡੋਲੀ,ਰਾਣਾ ਸ਼ੇਰਗਿੱਲ, ਓਪਿੰਦਰ ਸਿੰਘ ਹਨੀ ,ਅਮਰੀਕ ਸਿੰਘ ਛੰਨਾ,ਨਸੀਬ ਸਿੰਘ ਕੌਹਰੀਆ, ਡਾ ਝੰਡਾ ਸਿੰਘ ਖੇਤਲਾ,ਹਰਦੇਵ ਸਿੰਘ ਗੁੱਜਰਾ,ਸੁਖਵਿੰਦਰ ਸਿੰਘ ਭਿੰਦਾ,ਮੋਤੀ ਸਿੰਘ ਘਰਾਟ, ਸ੍ਰੀ ਰਾਮ ਸਿੰਘ, ਦੇਸ ਰਾਜ ਸਿੰਘ ਹਰੀਗੜ, ਸੁਖਦੇਵ ਸਿੰਘ ਕੌਹਰੀਆ, ਜਸਵੀਰ ਸਿੰਘ ਬੀ ਸੀ ਪ੍ਰਧਾਨ, ਸੁਖਪਾਲ ਸਿੰਘ ਦਿੜਬਾ,ਜੱਸਾ ਸਿੰਘ ਕੜਿਆਲ, ਨਿਰਮਲ ਸਿੰਘ ਕੈਂਪਰ, ਰਾਜਿੰਦਰ ਸਿੰਘ, ਜਸਪਾਲ ਸਿੰਘ ਢੰਡੋਲੀ ਖ਼ੁਰਦ, ਰਣਧੀਰ ਸਿੰਘ ਕੌਹਰੀਆ, ਰਮਨ ਘੁਮਾਣ,ਬਿੱਟੂ ਐਮ ਸੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਠਜੋੜ ਨਾਲ ਸਬੰਧਤ ਵਰਕਰ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly