ਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅਸੀਂ ਸਭ ਕੁੱਝ ਆਪ ਖਰੀਦਾਂਗੇ
ਐਨਾ ਫ਼ਿਕਰ ਕਰਨ ਦੀ ਲੋੜ ਨਹੀਂ ।
ਕਿਰਤੀ ਹੱਥਾਂ ਵਿੱਚ ਅਜੇ ਤਾਕਤ ਐ
ਆਈ ਅਣਖਾਂ ਵਿੱਚ ਵੀ ਥੋੜ ਨਹੀਂ ।
ਸਾਡੇ ਹੀ ਸਿਰ ਵਿੱਚ ਸਾਡੀਆਂ ਜੁੱਤੀਆਂ
ਮਾਰਨ ਦੀ ਗੱਲ ਆਖੋ ਨਾ ।
ਠੂਠੇ ਸਾਡੇ ਹੱਥ ਫੜਾ ਸਾਡੀਆਂ
ਵੋਟਾਂ ਵੱਲ ਟੇਢਾ ਝਾਕੋ ਨਾ ।
ਬੰਦ ਕਰੋ ਦੁਕਾਨਾਂ ਝੂਠ ਦੀਆਂ
ਸਾਨੂੰ ਆਪ ਫੈਸਲੇ ਕਰਨ ਦਿਓ ।
ਥੋਡੇ ਖਾਲੀ ਕਰੇ ਖ਼ਜ਼ਾਨਿਆਂ ਨੂੰ
ਸਾਨੂੰ ਅਪਣੇ ਸਾਅ੍ਬ ਨਾਲ਼ ਭਰਨ ਦਿਓ।
ਰੁਲ਼ਦੂ ਠੋਕ ਵਜਾ ਕੇ ਕਹਿੰਦੈ
ਸਾਨੂੰ ਤਾਂ ਕੰਮ ਕਾਰ ਚਾਹੀਦਾ ਏ ।
ਅਸੀਂ ਮੁਫ਼ਤ ਨਹੀਂ ਕੁੱਝ ਲੈਣਾਂ
ਸਾਨੂੰ ਤਾਂ ਰੋਜ਼ਗਾਰ ਚਾਹੀਦਾ ਏ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮੁਫ਼ਤਖੋਰੀ”
Next articleਮਨਰਾਜ ਬੋਲੀਨਾਂ ਨੇ ਕਰਾਟੇ ਵਿੱਚ ਜਿੱਤੀ ਜੈਲੋ ਬੈਲਟ