ਪਿੰਡ ਰੋਗਲਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਗੁਰਦਿਆਂ ਤੇ ਲੀਵਰ ਦੀ ਇੰਫੈਕਸ਼ਨ ਨਾਲ ਮੌਤ ਤੇ ਜ਼ਿੰਦਗੀ ਦੀ ਜੰਗ ਲੜੀ ਰਿਹਾ ਮਜ਼ਦੂਰ ਪਰਿਵਾਰ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 29 ਸਤੰਬਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਨੇੜਲੇ ਪਿੰਡ ਰੋਗਲਾ ਦੇ ਰਹਿਣ ਵਾਲਾ ਭੋਲਾ ਸਿੰਘ ਪੁੱਤਰ ਦੌਲਤ ਸਿੰਘ ਮਜ਼ਬੀ ਸਿੱਖ ਜਾਤੀ ਨਾਲ ਸਬੰਧਤ ਹੈ।ਜਿਸ ਦੇ ਪੰਜ ਲੜਕੀਆਂ ਹਨ । ਇਕੋ ਘਰ ਵਿੱਚ ਕਮਾਓ ਮਜ਼ਦੂਰ ਸੀ। ਜਿਸ ਨਾਲ ਕੰਮ ਕਰਦੇ ਸਮੇਂ ਗੁਰਦਿਆਂ ਦੀ ਲੀਵਰ ਦੀ ਇੰਫੈਕਸ਼ਨ ਆ ਜਾਣ ਕਾਰਨ ਘਰ ਵਿਚ ਬਿਮਾਰੀ ਨਾਲ ਪੀੜਤ ਹੈ। ਸ ਭੋਲਾ ਸਿੰਘ ਦੀ ਪਤਨੀ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੀ ਪਾਲਣਾ ਪਿੰਡ ਵਿੱਚ ਲੋਕਾਂ ਦਾ ਗੋਹਾ ਕੂੜਾ ਸੁੱਟ ਕੇ ਕਰਦੀ ਹਾਂ। ਘਰ ਵਿੱਚ ਨਾ ਕੋਈ ਪੈਸਾ ਹੈ ਤੇ ਨਾ ਘਰ ਵਿੱਚ ਖਾਣ ਲਈ ਦਾਣੇ ਹਨ। ਕੋਈ ਵੀ ਰਾਜਨੀਤੀਕ ਪਾਰਟੀ, ਪੰਚਾਇਤ ਨਾ ਕੋਈ ਸੰਸਥਾ ਸਾਡੀ ਮੱਦਦ ਲਈ ਅੱਗੇ ਨਹੀਂ ਆਈ। ਪਰਿਵਾਰ ਦੀ ਹਾਲਤ ਅਤਿ ਤਰਸਯੋਗ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਅੱਗੇ ਮੱੱਦਦ ਦੀ ਗੁਹਾਰ ਲਾਈ ਹੈ। ਅਜਿਹੇ ਗਰੀਬ ਪਰਿਵਾਰਾਂ ਦੀ ਮੱਦਦ ਕਰਨ ਲਈ ਹਰ ਨੂੰ ਅੱਗੇ ਆਉਣਾ ਚਾਹੀਦਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ ਡੀ ਕਾਲਜ ‘ਚ ਭਗਤ ਸਿੰਘ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ
Next articleਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖੂਨਦਾਨ ਸਬੰਧੀ ਮਿੱਠੜਾ ਕਾਲਜ ਵਿਖੇ ਪੇਪਰ ਪੜ੍ਹਨ ਮੁਕਾਬਲਾ ਕਰਵਾਇਆ ਗਿਆ