(ਸਮਾਜ ਵੀਕਲੀ)
ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ ਵਿਚ ਉਤਰ ਪ੍ਰਦੇਸ਼ ਵਿਚ ਕਿਸੇ ਵੀ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਕਰਦੀ ਆ ਰਹੀ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਿਚ ਇਕ ਵਾਰ ਫਿਰ ਸ੍ਰੌਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਕਰਕੇ ਚੋਣਾਂ ਦੇ ਮੈਦਾਨ ਵਿਚ ਜਾਣ ਦਾ ਫੈਸਲਾ ਲੈ ਲਿਆ ਤਾਂ ਉਥੇ ਕਈ ਲੋਕਾਂ ਨੂੰ ਇਸ ਤੋਂ ਪਹਿਲਾਂ ਹੋਏ ਲੋਕ ਸਭਾ ਦੀਆਂ ਚੋਣਾਂ ਵਿਚ ਸਮਝੌਤੇ ਦੀ ਯਾਦ ਵੀ ਦਿਵਾਈ ਕਿ ਕਿਵੇ ਇਸ ਪਾਰਟੀ ਨੇ ਸਾਡੇ ਨਾਲ ਵਫਾ ਕੀਤੀ ਸੀ,ਅਤੇ ਹੁਣ ਫਿਰ ਦੁਬਾਰਾ ਉਹਨਾਂ ਵਲੋਂ ਗੱਠਜੋੜ ਬਣਾਉਣ ਦੀ ਕੀ ਲੋੜ ਪੈ ਗਈ,ਜਦੋ 2014 ਦੀਆਂ ਲੋਕ ਸਭਾ ਚੋਣਾਂ ਵਿਚ ਸਿਫਰ ਦੇ ਮੁਕਾਬਲੇ ਗਿਆਰਾ ਸੀਟਾਂ ਦਾ ਫਾਇਦਾ ਹੋਇਆ ਸੀ,ਜਦ ਕਿ ਸਮਾਜਵਾਦੀ ਪਾਰਟੀ ਪੰਜ ਸੀਟਾਂ ਤੇ ਹੀ ਸੁੰਗੜ ਕੇ ਰਹਿ ਗਈ।
ਇਹ ਸੱਭ ਜਾਣਦੇ ਹਨ ਕਿ ਇਸਦੇ ਬਾਵਜੂਦ ਮਾਇਆਵਤੀ ਨੇ ਪਹਿਲਾ ਮੌਕਾ ਹੱਥ ਵਿਚ ਆਉਦੇ ਹੀ ਗੱਠਜੋੜ ਤੋੜ ਦਿੱਤਾ ਸੀ।ਉਦੋਂ ਤੋਂ ਹੀ ਉਹ ਇਸ ‘ਤਰਕ’ ਦੇ ਆਧਾਰ ਤੇ ਕਿਸੇ ਨਵੀ ਪਾਰਟੀ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਦੀ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਗੱਠਜੋੜਾਂ ਤੋਂ ਕੋਈ ਫਾਇਦਾ ਹੋਣ ਵਾਲਾ ਨਹੀ ਹੈ।ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਆਪਣੇ ਵੋਟਰਾਂ ਦੀਆਂ ਵੋਟਾਂ ਤਾਂ ਦੂਜੀਆਂ ਪਾਰਟੀ ਨੂੰ ਤਾਂ ਟਰਾਂਸਫਰ ਕਰਾ ਦਿੰਦੇ ਹਨ ਪਰ ਦੂਸਰੀਆਂ ਸਹਿਯੋਗੀ ਪਾਰਟੀਆਂ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਨਹੀ ਦੇ ਰਾਜ਼ੀ ।ਇਹ ਪੁੱਛਿਆ ਜਾ ਸਕਦਾ ਹੈ ਕਿ ਇਹ ‘ਤਰਕ’ ਸਿਰਫ ਉਤਰ ਪ੍ਰਦੇਸ ਵਿਚ ਹੀ ਲਾਗੂ ਹੈ? ਜੇਕਰ ਨਹੀ,ਤਾਂ ਉਹ ਇਕ ਵਾਰ ਫਿਰ ਬਹੁਜਨ ਸਮਾਜ ਪਾਰਟੀ ਦਾ ਨੁਕਸਾਨ ਕਰਨ ਦੇ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਦੁਬਾਰਾ ਗੱਠਜੋੜ ਕਿਉਂ ਕਰ ਰਹੀ ਹੈ?ਜੇਕਰ ਹਾਂ,ਤਾਂ ਉਹ ਕਿਹੜੀ ਉਮੀਦ ਦੇ ਸਹਾਰੇ ਇਹ ਗੱਠਜੋੜ ਦਾ ਐਲਾਨ ਕਰ ਰਹੀ ਹੈ ਕਿ ਸ੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਉਹ ਪੰਜਾਬ ਨੂੰ ਕਾਗਰਸੀ ਸ਼ਾਸ਼ਨ ਦੇ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਤੋਂ ਮੁਕਤ ਕਰਾ ਦੇਵੇਗੀ?
ਫਿਲਹਾਲ,ਇਕ ਤੱਥ ਇਹ ਵੀ ਹੈ ਕਿ ਬਹੁਜਨ ਸਮਾਜ ਪਾਰਟੀ ਇਹਨਾਂ ਦਿਨਾਂ ਵਿਚ ਆਪਣੀ ਮੁੱਖ ਜਨਮ ਭੂਮੀ ਉਤਰ ਪ੍ਰਦੇਸ ਵਿਚ ਮਹਾਂ ਸ਼ਕਤੀਮਾਨ ਹੈ।ਦੇਸ਼ ਦੇ ਇਸ ਸੱਭ ਤੋਂ ਵੱਡੇ ਸੂਬੇ ਵਿਚ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੂਰੇ ਬਹੁਮਤ ਨਾਲ ਇਹ ਪਾਰਟੀ ਸੱਤਾ ਵਿਚ ਆਉਣ ਤੋਂ ਬਾਅਦ ਉਸ ਨੇ ‘ਯੂ ਪੀ ਹਮਾਰੀ,ਹੁਣ ਦਿੱਲੀ ਦੀ ਵਾਰੀ’ਦਾ ਨਾਅਰਾ ਦਿੱਤਾ ਸੀ।ਪਰ 2012 ਦੀ ਵਿਧਾਨ ਸਭਾ ਚੋਣਾਂ ਵਿਚ ਓਵਰ ਕਾਨਫੀਡੈਂਸ ਦੀ ਸ਼ਿਕਾਰ ਹੋ ਕੇ ਉਸ ਸਰਕਾਰ ਦੀ ਸੱਤਾ ਤੋਂ ਬਾਹਰ ਹੋ ਗਈ ਤਾਂ ਹੁਣ ਤੱਕ ਸੱਤੇ ਤੋਂ ਦੂਰ ਹੈ ਉਸ ਨੇ ਆਪਣੇ ਆਪ ਨੂੰ ਤੇ ਆਪਣੇ ਸੁਪਨਿਆਂ ਨੂੰ ਦੂਰ ਕਰ ਲਿਆ।
ਹੁਣੇ ਹੁਣੇ ਤਾਜਾ ਖਬਰ ਕਿ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਵਿਧਾਨ ਮੰਡਲ ਦੇ ਨੇਤਾ ਲਾਲ ਜੀ ਵਰਮਾ ਅਤੇ ਵਿਧਾਇਕ ਰਾਮ ਅੱਚਲ ਰਾਜਭਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।ਇਹ ਦੋਵੇ ਨੇਤਾ ਬਹੁਜਨ ਸਮਾਜ ਪਾਰਟੀ ਦੇ ਗੜ੍ਹ ਮੰਨੇ ਜਾਣ ਵਾਲੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਹਨ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਥਾਪਕ ਸ਼੍ਰੀ ਕਾਂਸ਼ੀ ਰਾਮ ਦੇ ਸਮ੍ਹੇਂ ਤੋਂ ਉਸ ਦੀ ਸੱਜੀ ਬਾਂਹ ਮੰਨੇ ਜਾਂਦੇ ਰਹੇ ਹਨ।ਹੁਣ ਉਹ ਆਪਣੇ ਆਪਣੇ ਇਲਾਕਿਆਂ ਵਿਚ ਇਹਨਾਂ ਦੇ ਖਿਲਾਫ ਪ੍ਰਚਾਰ ਕਰਦੇ ਹੋਏ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਯਾਦ ਵੀ ਕਰਾ ਰਹੇ ਹਨ ਕਿ ‘ਯੂਪੀ ਹੋਈ ਹਮਾਰੀ’ਦੇ ਦਿਨਾ ਵਿਚ ਮਾਇਆਵਤੀ ਨੇ ਦੂਸਰੇ ਸੂਬਿਆਂ ਵਿਚ ਬਹੁਜਨ ਸਮਾਜ ਪਾਰਟੀ ਦੀ ਜਮੀਨ ਤਰਾਸ਼ਣ ਦਾ ਕੋਈ ਵੀ ਮੌਕਾ ਨਹੀ ਗੁਆਉਦੀ ਸੀ।ਪਰ ਉਹਨਾਂ ਨੂੰ ਜਮੀਨ ਤਰਾਸ਼ਣ ਵਿਚ ਕੋਈ ਸਫਲਤਾ ਨਹੀ ਮਿਲੀ ਅਤੇ ਨਾ ਹੀ ਉਤਰ ਪ੍ਰਦੇਸ ਦੀ ਸੱਤਾ ਤੇ ਕਬਜ਼ਾ ਕਰ ਸਕੀ।ਉਦੋਂ ਤੋਂ ਹੁਣ ਤੱਕ ਲਗਾਤਾਰ ਕਈ ਚੋਣਾਂ ਵਿਚ ਸ਼ਿਰਕਤਾਂ ਦੇ ਚਲਦੇ ਜਿਆਦਾਤਰ ਲੋਕ ਉਸ ਨੂੰ ਵਿਵਸਥਾ ਪਰਵਿਰਤਨ ਤਾਂ ਕੀ,ਜੋ ਕਦੇ ਉਹਨਾਂ ਦਾ ਨਾਂਅ ਹੋਇਆ ਕਰਦਾ ਸੀ,ਹੁਣ ਉਹਨਾਂ ਨੂੰ ਰਾਜਨਿਤਕ ਤਬਦੀਲੀ ਦੀ ਛੜੀ ਵੀ ਨਹੀ ਸਮਝਦੇ।
ਇਹਦੇ ਵਿਚ ਹੈਰਾਨ ਕਰ ਦੇਣ ਵਾਲੀ ਕੋਈ ਗੱਲ ਨਹੀ ਹੈ ਕਿ ਪੰਜਾਬ ਦੇ ਲਈ ਬਸਪਾ ਦੇ ਗੱਠਜੋੜ ਦੇ ਐਲਾਨ ਤੋਂ ਬਾਅਦ ਪ੍ਰਸਿੱਧ ਕਾਰਟੂਨਿਸਟ ਇਰਫਾਨ ਨੇ ਆਪਣੇ ਇਕ ਕਾਰਟੂਨ ਵਿਚ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿੰਦੇ ਹੋਏ ਦਿਖਾਇਆ ਹੈ ਕਿ ਲੈ ਜਾਓ,ਸ਼ਾਇਦ ਸਾਡਾ ਹਾਥੀ ਤੁਹਾਡੇ ਹੀ ਕੰਮ ਆ ਜਾਏ,ਏਥੇ ਯੂ ਪੀ ਵਿਚ ਤਾਂ ਉਂਝ ਹੀ ਜੰਜੀਰਾਂ ਨਾਲ ਬੰਨਿਆ ਖੜਾ ਰਹਿੰਦਾ ਹੈ।
ਇਹ ਵਿਸ਼ਵਾਸ਼ ਕਰਨ ਦੇ ਕਾਰਨ ਹੀ ਹੈ ਕਿ ਆਪਣੇ ਹਾਥੀ ਨੂੰ ਇਸ ਤਰ੍ਹਾਂ ਬੰਨੇ ਜਾਣ ਦੇ ਹੀ ਕਾਰਨ,ਮਾਇਆਵਤੀ ਨੇ ਪੰਜਾਬ ਦੇ ਗੱਠਜੋੜ ਵਿਚ ਬੇਹੱਦ ਜੂਨੀਅਰ ਹਿੱਸੇਦਾਰ ਹੋਣਾ ਸਵੀਕਾਰ ਕੀਤਾ ਹੈ।ਇਸ ਹਿੱਸੇਦਾਰੀ ਵਿਚ ਬਹੁਜਨ ਸਮਾਜ ਪਾਰਟੀ 117 ਵਿਧਾਨ ਸਭਾ ਸੀਟਾਂ ਵਿਚੋਂ ਸਿਰਫ 20 ਸੀਟਾਂ ਤੇ ਹੀ ਆਪਣੀ ਕਿਸਮਤ ਅਜਮਾਏਗੀ,ਬਾਕੀ 97 ਸੀਟਾਂ ਤੇ ਅਕਾਲੀ ਦਲ ਬਾਦਲ ਲੜਣਗੇ।ਉਤਰ ਪ੍ਰਦੇਸ ਵਿਚ 23-24 ਫੀਸਦੀ ਦੇ ਮੁਕਾਬਲੇ ਪੰਜਾਬ ਵਿਚ ਦਲਿਤਾਂ ਦੀ 32 ਫੀਸਦੀ ਆਬਾਦੀ ਹੈ ਅਤੇ ਉਹਦੇ ਵਿਚੋਂ ਕੁਝ ਵੋਟਰ ਸ਼੍ਰੀ ਕਾਂਸ਼ੀ ਰਾਮ ਪੱਖੀ ਵੀ ਹਨ।ਇਹਨਾਂ ਵਿਚੋਂ ਮਾਇਆਵਤੀ ‘ਦਲਿਤਾਂ ਦੀ ਬੇਟੀ’ਜਾਂ ਦਲਿਤਾਂ ਦੀ ਸੱਭ ਤੋਂ ਵੱਡੀ ਨੇਤਾ ਦੀ ਆਪਣੀ ਛਵੀ ਬਚੀ ਰਹਿੰਦੀ ਹੈ ਤਾਂ ਉਹ ਕਦੇ ਵੀ ਗੱਠਜੋੜ ਨੂੰ ਕਬੂਲ ਨਾ ਕਰਦੀ।
ਪਰ ਹੁਣ ‘ਹਾਰੇ ਨੂੰ ਹਰੇਰਾਮ’ਵਾਲੇ ਹਾਲਾਤ ਵਿਚ ਕਰੇ ਤਾਂ ਕੀ ਕਰੇ?ਉਸ ਨੂੰ ਪਤਾ ਹੈ ਕਿ ਪੰਜਾਬ ਦੇ ਦਲਿਤ ਵੋਟਰ ਉਨਾਂ ਦੀ ਬਹੁਜਨ ਸਮਾਜ ਪਾਰਟੀ ਨੂੰ ਆਪਣੀ ਇਕ ਰਾਜਨਿਤਕ ਪਛਾਣ ਦੇ ਰੂਪ ਵਿਚ ਹੀ ਨਹੀ ਦੇਖਦੇ।ਸੰਨ 1992 ਵਿਚ ਉਹਨਾਂ ਨੇ ਵਿਧਾਨ ਸਭਾ ਦੀਆਂ 9 ਸੀਟਾਂ ਜਿੱਤੀਆਂ ਸਨ ਅਤੇ 1996 ਵਿਚ ਅਕਾਲੀ ਦੱਲ ਨਾਲ ਗੱਠਜੌੜ ਕਰਕੇ ਲੋਕ ਸਭਾ ਦੀਆਂ ਤਿੰਨ ਸੀਟਾਂ ਜਿੱਤੀਆਂ ਸਨ।ਉਸ ਤੋਂ ਬਾਅਦ ਅੱਜ ਤੱਕ ਨਾ ਹੀ ਵਧਾਨ ਸਭਾ ਵਿਚ ਅਤੇ ਨਾ ਹੀ ਲੋਕ ਸਭਾ ਵਿਚ ਕੋਈ ਸੀਟ ਮਿਲੀ।
ਇਹਨਾਂ ਹਾਲਾਤਾਂ ਵਿਚ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਸ੍ਰLੋਮਣੀ ਅਕਾਲੀ ਦਲ ਨੂੰ ਤੁਸੀ ਕਿਹੜੀਆਂ ਵੋਟਾਂ ਪੁਆ ਕੇ ਜਿੱਤ ਹਾਸਲ ਕਰਾ ਦਿਓਗੇ?ਖਾਸਕਰ ਹੁਣ ਭਾਜਪਾ ਨੇ,ਭਲੇ ਹੀ ਸ੍ਰੌਮਣੀ ਅਕਾਲੀ ਦਲ ਦੇ ਬਿੰਨਾਂ ਉਸ ਨੂੰ ਸੂਬੇ ਵਿਚ ਵੱਡੀ ਪਾਰਟੀ ਨਹੀ ਮੰਨਿਆ ਜਾਂਦਾ,ਦਲਿਤ ਵਰਗ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਉਨਾਂ ਨੇ ਪਹਿਲਾਂ ਹੀ ਦਿਖਾ ਰੱਖਿਆ ਹੈ।ਸ੍ਰੌਮਣੀ ਅਕਾਲੀ ਦਲ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਭਰੋਸਾ ਦਿੱਤਾ ਹੈ।ਵਾਅਦੇ ਦੇਖੀਏ ਤਾਂ ਕਾਗਰਸ ਵੀ ਦਲਿਤਾਂ ਨਾਲ ਚੋਣਾਂ ਦੇ ਕਰਕੇ ਇਹੋ ਵਾਅਦੇ ਕਰ ਰਹੀ ਹੈ।ਸ੍ਰੌਮਣੀ ਅਕਾਲੀ ਦਲ ਨੂੰ ਵੀ ਹੋ ਸਕਦਾ ਹੈ ਕਿ ਬਹੁਜਨ ਸਮਾਜ ਪਾਰਟੀ ਤੋਂ ਇਸ ਤੋਂ ਜਿਆਦਾ ਉਮੀਦ ਹੋਵੇਗੀ ਕਿ ਕਿਸਾਨਾਂ ਦੇ ਭੱਖਦੇ ਮੁੱਦੇ ਤੇ ਭਾਜਪਾ ਨਾਲ ਉਸ ਦੀ ਨੇੜਤਾ ਨਾਲ ਹੋਏ ਨੁਕਸਾਨ ਦੀ ਭਰਪਾਈ ਕਰ ਦੇਵੇ।
ਪਰ ਅਜੇ ਤਾਂ ਹਾਲਾਤ ਇਹ ਹਨ ਕਿ ਉਮੀਦ ਇਸ ਗੱਠਜੋੜ ਦੀ ਉਮਰ ਨੂੰ ਲੈ ਕੇ ਵੀ ਸਵਾਲ ਉਠਾ ਰਹੇ ਹਨ,ਅਤੇ ਬਹੁਜਨ ਸਮਾਜ ਪਾਰਟੀ ਅਤੇ ਸ੍ਰੌਮਣੀ ਅਕਾਲੀ ਦਲ ਦੋਹਾਂ ਪਰਟੀਆਂ ਨੂੰ ਆਪਣੇ ਆਪਣੇ ਵੋਟਰਾਂ ਨੂੰ ਯਕੀਨ ਦਿਵਾਉਣਾ ਪੈ ਰਿਹਾ ਹੈ ਕਿ ਉਹਨਾਂ ਦਾ ਇਹ ਗੱਠਜੋੜ ਕਦੇ ਨਹੀ ਟੁੱਟੇਗਾ।ਉਨਾਂ ਨੂੰ ਯਕੀਨ ਦਿਵਾਉਣਾ ਇਸ ਲਈ ਮੁਸ਼ਕਲ ਹੋ ਰਿਹਾ ਹੈ ਕਿ ਹਰਿਆਣਾ ਦਾ ਘਟਨਾਕਰਮ ਅਜੇ ਜਿਆਦਾ ਪੁਰਾਣਾ ਨਹੀ ਹੋਇਆ,ਉਥੇ ਬਹੁਜਨ ਸਮਾਜ ਪਾਰਟੀ ਜਾਂ ਸਾਂਝੀਦਾਰ ਪਾਰਟੀ ਨੇ ਗੱਠਜੋੜ ਏਨੀ ਰਫਤਾਰ ਨਾਲ ਬਦਲਿਆ ਸੀ ਜਿਵੇ ਅੱਜ ਕੱਲ ਦੀ ਰਫਤਾਰ ਨਾਲ ਰਾਤੋ-ਰਾਤ ਕਨੂੰਨ ਬਦਲ ਜਾਦੇ ਹਨ।
ਵੈਸੇ ਪੰਜਾਬ ਵਿਚ ਇਕ ਪਰੰਪਰਾ ਹੈ ਇਕ ਉਥੇ ਹਰ ਵਿਧਾਨ ਸਭਾ ਚੋਣਾ ਵਿਚ ਸੱਤਾ ਬਦਲ ਜਾਂਦੀ ਹੈ।ਅਕਾਲੀ ਭਾਜਪਾ ਗੱਠਜੋੜ ਨੇ ਸੰਨ 2012 ਵਿਚ ਇਸ ਪ੍ਰੰਪਰਾ ਨੂੰ ਤੋੜ ਕੇ ਲਗਾਤਾਰ ਦੂਸਰਾ ਫਤਵਾ ਪਾ ਲਿਆ ਸੀ।ਪਰ ਪਿੱਛਲੀਆਂ ਚੋਣਾਂ ਵਿਚ ਵਿਰੋਧੀ ਧਿਰ ਤੋਂ ਆਪਣੇ ਆਪ ਨੂੰ ਬਚਾ ਨਹੀ ਸਕਿਆ।ਸਵਾਲ ਇਹ ਹੈ ਕਿ ਇਸ ਵਾਰ ਕਾਂਗਰਸ ਆਪਣੇ ਆਪ ਨੂੰ ਉਸ ਤੋਂ ਬਚਾ ਪਾਏਗੀ?ਜਦ ਕਿ ਖੁਦ ਕਾਂਗਰਸ ਦੇ ਮੁੱਖ ਮੰਤਰੀ ਦੇ ਖਿਲਾਫ ਆਪਣੇ ਹੀ ਖੇਮੇ ਵਿਚ ਜੰਗ ਛਿੜੀ ਹੋਈ ਹੈ?ਜੇਕਰ ਨਹੀ ਤਾਂ ਚੋਣਾਂ ਦੇ ਨਤੀਜੇ ਇਸ ਪਰ ਨਿਰਭਰ ਕਰਨਗੇ ਕਿ ਉਹਨਾਂ ਤੋਂ ਨਰਾਜ਼ ਵੋਟਰ ਕਿਹੜੀ ਪਾਰਟੀ ਤੇ ਕਿਹੜੇ ਨੇਤਾ ਤੇ ਵਿਸ਼ਵਾਸ਼ ਕਰਦੇ ਹਨ?ਪਿੱਛਲੀਆਂ ਛੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਇਕ ਹੈਰਾਨੀ ਜਨਕ ਚਮਤਕਾਰ ਕਰ ਦਿਖਾਇਆ ਸੀ,ਪਰ ਉਨਾਂ ਨੂੰ ਆਪਣਾ ਹੀ ਕਲਾ ਕਲੇਸ਼ ਲੈ ਬੈਠਾ, ਪਰ ਭਾਜਪਾ ਵਾਂਗ ਕੋਈ ਪ੍ਰਭਾਵਸ਼ਾਲੀ ਨੇਤਾ ਲੱਭਣ ਦੀ ਕੋਸ਼ਿਸ਼ ਜਰੂਰ ਕਰਨਗੇ।
ਅਮਰਜੀਤ ਚੰਦਰ
ਲੁਧਿਆਣਾ 9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly