ਮਸੂਦ ਅਜ਼ਹਰ ਤੇ ਹਾਫਿਜ਼ ਸਈਦ ਖ਼ਿਲਾਫ਼ ਕਾਰਵਾਈ ਕਰਨ ’ਚ ਪਾਕਿਸਤਾਨ ਨਾਕਾਮ: ਐੱਫਏਟੀਐੱਫ

ਨਵੀਂ ਦਿੱਲੀ (ਸਮਾਜ ਵੀਕਲੀ):ਪੈਰਿਸ ਦੀ ਸੰਸਥਾ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਉਹ ਸਯੁੰਕਤ ਰਾਸ਼ਟਰ ਵੱਲੋਂ ਅਤਿਵਾਦੀ ਐਲਾਨੇ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ। ਇਸ ਕਾਰਨ ਪਾਕਿਸਤਾਨ ਇਸ ਕੌਮਾਂਤਰੀ ਸੰਸਥਾ ਦੀ ‘ਗਰੇਅ ਲਿਸਟ’ ਵਿੱਚ ਅਜੇ ਵੀ ਸ਼ਾਮਲ ਹੈ। ਐੱਫਏਟੀਐੱਫ ਦੇ ਮੁਖੀ ਮਾਰਕਸ ਪਲਾਇਰ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਕਿਸਤਾਨ ਨੇ ਕਾਲੇ ਧਨ ਨੂੰ ਸਫੇਦ ਕਰਨ ਸਬੰਧੀ ਮਾਮਲੇ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਦੇਸ਼ ਵਿੱਚ ਅਤਿਵਾਦ ਫਾਇਨਾਂਸਿੰਗ ਤੇ ਭ੍ਰਿਸ਼ਟਾਚਾਰ ਵਰਗੀਆਂ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਮਸੂਦ ਅਜ਼ਹਰ ਅਤਿਵਾਦੀ ਗਰੋਹ ਜੈਸ਼-ਏ-ਮੁਹੰਮਦ ਦਾ ਮੁਖੀ ਹੈ ਜਦੋਂ ਕਿ ਹਾਫਿਜ਼ ਸਈਦ ਅਤਿਵਾਦੀ ਗਰੋਹ ‘ਲਸ਼ਕਰ-ਏ-ਤਾਇਬਾ’ ਦਾ ਸੰਸਥਾਪਕ ਹੈ ਅਤੇ ਜ਼ਕੀਰ ਰਹਿਮਾਨ ਲਖਵੀ ਇਸ ਗਰੋਹ ਦਾ ਅਪਰੇਸ਼ਨਲ ਕਮਾਂਡਰ ਹੈ। ਇਹ ਤਿੰਨੋ ਅਤਿਵਾਦੀ ਭਾਰਤ ਵੱਲੋਂ ਲੋੜੀਂਦੇ ਹਨ। ਭਾਰਤ ਵਿੱਚ 26/11 ਨੂੰ ਹੋਏ ਮੁੰਬਈ ਹਮਲੇ ਤੇ 2019 ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੀ ਬੱਸ ’ਤੇ ਕੀਤੇ ਗਏ ਹਮਲਿਆਂ ਵਿੱਚ ਇਨ੍ਹਾਂ ਅਤਿਵਾਦੀਆਂ ਦਾ ਹੱਥ ਹੋਣ ਦਾ ਦੋਸ਼ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePent-Up: Hyundai optimistic of sales uptrend
Next articleਪਟਿਆਲਾ: ਨਿਯੁਕਤੀ ਪੱਤਰਾਂ ਦੀ ਮੰਗ ਕਰ ਰਹੇ ਬੇਰੁਜ਼ਗਾਰਾਂ ਨੂੰ ਕੈਪਟਨ ਦੇ ਸ਼ਹਿਰ ਪੁਲੀਸ ਨੇ ਮਾਰੀਆਂ ਲਾਠੀਆਂ ਤੇ ਥਾਣਿਆਂ ’ਚ ਡੱਕਿਆ