ਪਿਤਾ ਦੀਆਂ ਝਿੜਕਾਂ ਪਿੱਛੇ ਵੀ ਪਿਆਰ ਰੂਪੀ ਅੰਮ੍ਰਿਤ ਛੁਪਿਆ ਹੁੰਦਾ – ਗੁਰਪ੍ਰੀਤ ਕੌਰ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਫਾਦਰ ਡੇ ਮੌਕੇ ਵਿਦਿਆਰਥੀਆਂ ਲਈ ਆਨਲਾਈਨ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਪੋਸਟਰ ਮੇਕਿੰਗ, ਗੀਤ, ਕਵਿਤਾਵਾਂ ਆਦਿ ਵੱਖ ਵੱਖ ਗਤੀਵਿਧੀਆਂ ਰਾਹੀਂ ਪਿਤਾ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਜਿਵੇਂ ਮਾਂ ਦੇ ਹਿਰਦੇ ਵਿੱਚ ਮਮਤਾ ਦਾ ਬੇਸ਼ੁਮਾਰ ਖ਼ਜਾਨਾ ਛੁਪਿਆ ਹੁੰਦਾ ਹੈ,
ਉਵੇਂ ਹੀ ਪਿਤਾ ਦੀਆਂ ਝਿੜਕਾਂ ਜਾਂ ਡਾਂਟ ਪਿੱਛੇ ਵੀ ਬੱਚਿਆਂ ਪ੍ਰਤੀ ਪਿਆਰ ਰੂਪੀ ਅੰਮ੍ਰਿਤ ਸਮਾਨ ਖ਼ਜਾਨਾ ਛੁਪਿਆ ਹੁੰਦਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਦਾ ਅਹਿਸਾਸ ਉਦੋਂ ਹੁੰਦਾ ਹੈ, ਜਦ ਉਹ ਕਾਮਯਾਬੀ ਦੀਆਂ ਮੰਜਿਲਾਂ ‘ਤੇ ਪਹੁੰਚਦੇ ਹਨ । ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਸਟਾਫ ਮੈਂਬਰਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ । ਇਸ ਮੌਕੇ ਵਾਇਸ ਪ੍ਰਿੰਸੀਪਲ ਰੇਨੂੰ ਅਰੋੜਾ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਪਰਮਿੰਦਰ ਕੌਰ, ਲਵਿਤਾ, ਅਨੀਤਾ ਸਹਿਗਲ, ਲਵਲੀ ਵਾਲੀਆ, ਜੈਸਮੀਨ ਕੌਰ, ਨਵਨੀਤ ਕੌਰ, ਦੀਪਿਕਾ, ਕਮਲਜੀਤ ਕੌਰ, ਸ਼ਿੰਦਰਪਾਲ ਕੌਰ, ਅਸ਼ੋਕ ਕੁਮਾਰ, ਰਣਜੀਤ ਸਿੰਘ, ਨੀਲਮ ਕਾਲੜਾ, ਹਰਦੀਪ ਕੌਰ ਆਦਿ ਸਟਾਫ ਮੈਂਬਰ ਹਾਜਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly