ਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ

ਤਰਸੇਮ ਸਹਿਗਲ

(ਸਮਾਜ ਵੀਕਲੀ)

ਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ।
ਫੁੱਲ ਸੀ ਗੁਲਾਬ ਦਾ ਕੋਈ ਪੁੱਟ ਲੈ ਗਿਆ।

ਕਿੱਥੇ ਗਈਆਂ ਹੁਣ ਚਾਟੀਆਂ ਮਧਾਣੀਆਂ ,
ਪਹਿਲਾਂ ਜਿਹੀਆਂ ਹੁਣ ਕਿੱਥੇ ਨੇ ਸੁਆਣੀਆਂ ,
ਖਿੱਚ ਕੇ ਕਨੇਡਾ ਏ ਜੁਆਨੀ ਲੈ ਗਿਆ।
ਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ।

ਲੱਭਦੀ ਨਾ ਹੁਣ ਕਿਤੇ ਬੋਹੜ ਵਾਲੀ ਛਾਂ ,
ਮੰਮੀ -ਡੈਡੀ ਬਣ ਗਏ ਹੁਣ ਬਾਪੂ ਅਤੇ ਮਾਂ ,
ਘਰ ਕੱਚੇ -ਮਨ ਸੱਚੇ ,ਕੋਈ ਸੱਚ ਕਹਿ ਗਿਆ।
ਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ।

ਭਾਈਆਂ ਜਿਹੀਆਂ ਬਾਹਵਾਂ ,ਹੁਣ ਹੋਈਆਂ ਨੇ ਸ਼ਰੀਕ ,
ਭੁਗਤਣ ਕਚਹਿਰੀਆਂ ,ਤਰੀਕ ਤੇ ਤਰੀਕ ,
ਤਾਰ-ਤਾਰ ਹੋ ਕੇ ਭਾਈਚਾਰਾ ਰਿਹਾ ਗਿਆ।
ਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ।

ਕੁੱਛ ਨਸ਼ਿਆਂ ਨੇ ਪੱਟੇ ,ਕੁੱਛ ਲਾਰਿਆਂ ਨੇ ਪੱਟੇ ,
ਲੀਡਰਾਂ ਨੇ ਵੀ ਪਾਏ ,ਇਹਦੀ ਬੇੜੀਆਂ ” ਚ ਵੱਟੇ ,
ਲੋਕ ਸੇਵਕ ਹੀ ਬਣ ਕੇ ਵਪਾਰੀ ਬਹਿ ਗਿਆ।
ਰੰਗਲਾ ਪੰਜਾਬ ਹੁਣ ਕਿਥੇ ਰਹਿ ਗਿਆ।

……ਤਰਸੇਮ ਸਹਿਗਲ
93578-96207

Previous articleਯੂਐੱਨ ਨੇ ਮਿਆਂਮਾਰ ’ਚ ਫੌਜੀ ਤਖ਼ਤਾ ਪਲਟ ਖ਼ਿਲਾਫ਼ ਮਤਾ ਪਾਸ ਕੀਤਾ, ਭਾਰਤ ਨੇ ਵੋਟਿੰਗ ’ਚ ਹਿੱਸਾ ਨਾ ਲਿਆ
Next articleWhen Milkha’s name in Arjuna Awards’ list created a furore