ਕਿਸਾਨ ਮੋਰਚਾ

ਮਨਪ੍ਰੀਤ ਕੌਰ ਚਹਿਲ

(ਸਮਾਜ ਵੀਕਲੀ)

ਕਿਸਾਨਾਂ ਨੇ ਧਰਨਾ ਲਾਇਆ ,
ਮੋਦੀ ਵਿੱਚ ਫ਼ਿਕਰਾ ਦੇ ਪਾਇਆ ।
ਜਦੋਂ ਕਿਸਾਨਾਂ ਨੇ ਇੱਕ – ਜੁੱਟ ਹੋ ਕੇ ਲਾਇਆ ਧਰਨਾ ,
ਸਰਕਾਰ ਕਰਦੀ ਆ ਹੁਣ ਕਰੋਨਾ ਦਾ ਡਰਾਮਾਂ ।
ਸਰਕਾਰ ਵਿੱਚ ਫ਼ਿਕਰਾ ਦੇ ਪੈ ਗਈ ,
ਆਖੇ ਮੇਰੀ ਬੁਨੀ ਸਕੀਮ ਢਹਿ ਗਈ ।
ਪੁਲਿਸ਼ ਵਾਲਿਆ ਨੂੰ ਕਹਿੰਦੀ ,
ਤੁਸੀ ਦਿਉ ਕੱਸ ਵਧਾ ,
ਦਿੱਲੀ ਵਿੱਚੋਂ ਧਰਨਾ ਦਿਉ ਚੁੱਕਵਾ ।
ਹੁਣ ਨੀ ਮੁੜਦੇ ਕਿਸਾਨ ਨੀ ਦਿੱਲੀਏ ,
ਭਾਵੇ ਦੇਣੀ ਪੈ ਜੇ ਜਾਨ ਨੀ ਦਿੱਲੀਏ ।
ਕਿਸਾਨ ਮੋਰਚਾ ਫਤਿਹ ਕਰਕੇ ਆਉਣਾ ਨੀ ਦਿੱਲੀਏ ।
ਸੁਣ ਮੌਕੇ ਦੀ ਏ ਸਰਕਾਰੇ ,
ਲਾਉਣ ਕਿਸਾਨ ਨੀ ਤੇਰੇ ਮੁਰਦਾਬਾਦ ਦੇ ਨਾਅਰੇ ।
ਕਿਸਾਨ ਏਕਤਾ ਜਿੰਦਾਬਾਦ ,
ਸਰਕਾਰ ਨੂੰ ਕਰ ਦੇਣਾ ਬਰਬਾਦ ।
ਘਰ – ਘਰ ਦੇ ਵਿੱਚ ਇੱਕੋ ਨਾਅਰਾ ,
ਕਿਸਾਨਾਂ ਦੇ ਵਿੱਚ ਬਣਿਆ ਰਹੇ ਭਾਈਚਾਰਾ ।

ਮਨਪ੍ਰੀਤ ਕੌਰ ਚਹਿਲ
8437752216

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿੱਕੀ ਉਮਰ ਮਾਮਲੇ ਭਾਰੀ
Next articleਮੈਂ ਓਥੇ ਹੀ ਹਾਂ