(ਸਮਾਜ ਵੀਕਲੀ)
ਜੇ ਨਾਂ ਆਪਾਂ ਸਾਭੀਆਂ ਲੋਕੋ।
ਬੋਹੜ ਪਿੱਪਲ ਦੀਆਂ ਛਾਵਾਂ
ਸੱਥਾਂ ਦੇ ਵਿੱਚ ਕੁੱਝ ਨਹੀਂ ਲੱਭਣਾ ਨਾ ਲੱਭਣਾ ਸਿਰਨਾਵਾਂ
ਬਾਪੂ ਹਲ ਚਲਾਉਂਦੇ ਸੀ ਕਦੇ
ਲੈ ਬਲਦਾਂ ਦੀ ਜੋੜੀ।
ਮਾਂ ਲੈਕੇ ਫਿਰ ਭੱਤਾ ਆਉਂਦੀ ਵੱਟੇ -ਵੱਟ ਸੀ ਦੌੜੀ
ਰੋਟੀ, ਗੰਢਾਂ, ਲੱਸੀ ਪੀਕੇ ਨਾਲ ਮਾਣਦੇ ਛਾਵਾਂ।
ਜੇ ਨਾਂ ਆਪਾਂ….….……
ਬਾਪੂ ਜੀ ਕਦੇ ਸੱਥੀ ਬਹਿੰਦੇ।
ਦੁੱਖ ਸੁੱਖ ਰਲ -ਮਿਲ ਕਰਦੇ।
ਅੱਜ ਦੇ ਬਾਪੂ ਲੋਕੋ ਵੇਖੋ।
ਹੱਟ ਅਟੈਕ ਨਾਲ ਮਰਦੇ।
ਬਿਰਥ ਆਸ਼ਰਮ ਵਿੱਚ ਕੱਢ ਦੇਂਦੇ ਮਾਪੇ ਸਮਝ ਬੁਲਾਵਾਂ।
ਜੇ ਨਾ ਆਪਾਂ…………
ਰੋਜ਼ ਰਾਤ ਨੂੰ ਸੀ ਸੁਣਾਉਂਦੀ।
ਦਾਦੀ ਮਾਂ ਕਦੇ ਬਾਤਾਂ।
ਹੱਸਦੇ ਖੇਡਦੇ ਸੌਂ ਜਾਂਦੇ ਸਾ।
ਬੀਤ ਜਾਂਦੀਆਂ ਰਾਤਾਂ।
ਅੱਜ ਕੱਲ ਬੱਚੇ ਕੋਲ ਨਾ ਬੈਠਣ ਦਾਦੀ ਤੱਕਦੀ ਰਾਹਾਂ।
ਦੇ ਨਾਂ ਆਪਾਂ………….
ਅੌਰਤਾਂ ਅੱਜ ਦੀਆਂ ਪੜ੍ਹੀਆਂ ਲਿਖੀਆਂ ਬਣਕੇ ਬਹਿ ਗੲੀ ਆ ਮੇਮਾ।
ਬੱਚਿਆਂ ਤਾਈਂ ਵਿਖਾਉਂਦੀਆਂ ਟੀ.ਵੀ.ਨਾਲ ਖਿਡਾਉਦੀਆ ਗੇਮਾਂ।
ਬਜ਼ੁਰਗਾਂ ਤਾਈ ਸਾਂਭਣ ਨਾਂ ਏ ਉਡਦੀਆ ਫਿਰਨ ਹਵਾਵਾਂ।
ਦੇ ਨਾਂ ਆਪਾਂ…………….
ਬਾਪੂ ਤੇਰਾ ਅੱਗੇ ਤੁਰ ਗਿਆ।
ਤੈਨੂੰ ਦੇ ਵਿਛੋੜਾ।
“ਸਰਘੀ” ਮਾਂ ਸਾਂਭ ਲੈ ਮਾਰੇ ਨਾ ਕੋਈ ਨਹੋਰਾ।
ਏਨਾ ਵੱਡਾ ਮਾਂ ਦਾ ਜਿਗਰਾ ਜਿਵੇਂ ਹੋਵੇ ਦਰਿਆਵਾ।
ਜੇ ਨਾ ਆਪਾਂ………….
ਬਲਵਿੰਦਰ ਕੌਰ ਸਰਘੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly