(ਸਮਾਜ ਵੀਕਲੀ)
ਜਦੋਂ ਟੱਬਰ ਜੁੜ ਕੇ ਬਹਿੰਦੇ ਸੀ,
ਸਭ ਆਪਣੀ ਆਪਣੀ ਕਹਿੰਦੇ ਸੀ।
ਅੱਜ ਕਮਰੇ ਵਿੱਚ ਕੱਲੇ ਬਹਿ ਜਾਂਦੇ,
ਤੇ ਫ਼ੋਨ ਤੇ ਗੱਲਾਂ ਕਹਿ ਜਾਂਦੇ।
ਜਦੋਂ ਦਾਦੀ ਬਾਤਾਂ ਪਾਉਂਦੀ ਸੀ,
ਓਦੋਂ ਨੀਂਦ ਪਿਆਰੀ ਆਉਂਦੀ ਸੀ।
ਹੁਣ ਰਾਤ ਨੂੰ ਚੈਨ ਨਾਲ ਸੋਂਦੇ ਨਾ,
ਤੇ ਹੁਣ ਸੁਪਨੇ ਪਿਆਰੇ ਆਉਂਦੇ ਨਾ।
ਜਦੋ ਘੜ੍ਹਿਆਂ ਦੇ ਵਿੱਚ ਪਾਣੀ ਸੀ,
ਓਦੋਂ ਵੱਖਰੀ ਜੀਵਨ ਕਹਾਣੀ ਸੀ।
ਅੱਜ ਫਿਲਟਰ ਦੇ ਪਾਣੀ ਪੀਂਦੇ ਹਾਂ,
ਤਾਹੀ ਔਖੇ ਸਾਹਾਂ ਨਾਲ ਜੀਂਦੇ ਹਾਂ।
ਜਦੋਂ ਰੁੱਖ ਬੜੇ ਹੀ ਸੰਘਣੇ ਸੀ,
ਪੈਂਦੇ ਨਾ ਸਾਹ ਓਦੋਂ ਮੰਗਣੇ ਸੀ।
ਕੁਦਰਤ ਦੀ ਕਦਰ ਜਦੋਂ ਕਰਦੇ ਸੀ,
ਓਦੋਂ ਤੜਫ਼ ਤੜਫ਼ ਨਾ ਮਰਦੇ ਸੀ।
ਸ਼ਾਹਕੋਟੀ ਕਮਲੇਸ਼ ਦਾ ਕਹਿਣਾ ਹੈ,
ਜੇ ਜਿਉਂਦੇ ਸਭ ਨੇ ਰਹਿਣਾ ਹੈ।
ਕੁਦਰਤ ਨਾਲ ਪਿਆਰ ਹੁਣ ਪਾ ਲਈਏ,
ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ।।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly