(ਸਮਾਜ ਵੀਕਲੀ)
ਕਾਂਗਰਸ ਅਕਾਲੀ ਜਿਤੀ ਜਾਂਦੇ
ਮੁੜ ਮੁੜ ਲੋਕ ਜਤਾਈ ਜਾਂਦੇ
ਪੈਸਿਆਂ ਦੇ ਨਾਲ ਤੋਲ ਤੋਲ ਕੇ
ਭੁੱਖੜਾਂ ਨੂੰ ਰਜਾਈ ਜਾਂਦੇ
ਸੱਤਰ ਸਾਲ ਤੋਂ ਬਿਨਾਂ ਵਿਚਾਰੇ
ਵੋਟ ਚੋਰਾਂ ਨੂੰ ਪਾਈ ਜਾਂਦੇ
ਚਾਰ ਦਿੰਨ ਲੋਕੀ ਮੌਜਾਂ ਮਾਣ ਕੇ
ਪੰਜ ਸਾਲ ਪਛਤਾਈ ਜਾਂਦੇ
ਵੱਡੇ ਢਿੱਡਾਂ ਵਾਲੇ ਰਲ ਮਿੱਲ
ਪੈਸਾ ਪੰਜਾਬ ਦਾ ਖਾਈ ਜਾਂਦੇ
ਨਾ ਮਰਦੇ ਨਾ ਮੰਜਾ ਛੱਡਦੇ
ਮੁਲਕ ਨੂੰ ਖੂੰਜੇ ਲਾਈ ਜਾਂਦੇ
ਦੇਸ਼ ਨੂੰ ਕਰ ਦਿੱਤਾ ਕਰਜ਼ਾਈ
ਬਿਜਨਸ ਆਪਣੇ ਵਧਾਈ ਜਾਂਦੇ
ਕਹਿੰਕੇ ਨਸ਼ਾ ਬੰਦ ਕਰਾਂਗੇ
ਆਪੇ ਨਸ਼ੇ ਫੈਲਾਈ ਜਾਂਦੇ
ਰੇਤ ਮਾਫ਼ੀਏ ਅਤੇ ਭੂੰ ਮਾਫ਼ੀਏ
ਕੋਲੋਂ ਨੋਟ ਕਮਾਈ ਜਾਂਦੇ
ਹਰ ਕਾਰੋਬਾਰ ਚ ਹਿਸਾ ਪੱਤੀ
ਦਬਕੇ ਨਾਲ ਪਵਾਈ ਜਾਂਦੇ
ਸਰਕਾਰੀ ਬੱਸਾਂ ਬੰਦ ਕਰ ਕਰ ਕੇ
ਆਪਣੇ ਰੂਟ ਚਲਾਈ ਜਾਂਦੇ
ਜ਼ਹਿਰ ਫੈਲਾਉਂਦੇ ਜਾਤ ਪਾਤ ਦੀ
ਧਰਮ ਦਾ ਪਾਠ ਪੜ੍ਹਾਈ ਜਾਂਦੇ
ਸਮਝਣ ਵਾਲਾ ਕੋਈ ਨਾ ਇੱਥੇ
ਸਮਝਾਉਣ ਵਾਲੇ ਸਮਝਾਈ ਜਾਂਦੇ
ਜਾਗੋ ਲੋਕੋ ਜਾਗੋ ਲੋਕੋ
ਕਵੀ ਵਿਚਾਰੇ ਗਾਈ ਜਾਂਦੇ
ਅੰਨ੍ਹਿਆਂ ਤੋਂ ਕੀ ਆਸ ਬਿੰਦਰਾ
ਵੋਟ ਕਾਣੇ ਨੂੰ ਪਾਈ ਜਾਂਦੇ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly