ਆਪਣੇ ਦਮ ਤੇ…

ਰੈਪੀ ਰਾਜੀਵ

(ਸਮਾਜ ਵੀਕਲੀ)

ਜੋ ਵੀ ਕਰਨਾ ਕਰ ਲੈ ਆਪਣੇ ਦਮ ਤੇ..
ਮੁਸ਼ਕਲਾ ਨਾਲ ਲੜ ਲੈ ਆਪਣੇ ਦਮ ਤੇ
ਜੋ ਵੀ ਕਰਨਾ ਕਰ ਲੈ ਆਪਣੇ ਦਮ ਤੇ..

ਕਿਸੇ ਤੇ ਕਦੇ ਆਸ ਨਾ ਰੱਖੀ ਪਛਤਾਵੇਗਾ ਹੀ
ਇੱਕਲਿਆ ਗੀਤ ਗਮਾਂ ਦੇ ਫੇਰ ਗਾਵੇਗਾ ਹੀ
ਕਿਸੇ ਦੇ ਨਾਲ ਖੜ ਲੈ ਆਪਣੇ ਦਮ ਤੇ
ਜੋ ਵੀ ਕਰਨਾ ਕਰ ਲੈ ਆਪਣੇ ਦਮ ਤੇ..

ਪੌੜੀਆਂ ਜਦ ਚੜੇਗਾ ਲੱਤਾਂ ਖਿੱਚਣ ਵਾਲੇ ਵੀ ਹੋਣਗੇ
ਕਈ ਤੇਰੇ ਤੇ ਹੱਸਣਗੇ ਤੇ ਕਈ ਤੇਰੇ ਲਈ ਰੋਣਗੇ
ਕੰਮ ਕੋਈ ਵੀ ਕਰ ਲੈ ਆਪਣੇ ਦਮ ਤੇ..
ਜੋ ਵੀ ਕਰਨਾ ਕਰ ਲੈ ਆਪਣੇ ਦਮ ਤੇ..

ਸਮਾਂ ਚੰਗਾ ਵੀ ਆਉਂਦਾ ਤੇ ਸਮਾਂ ਮਾੜਾ ਵੀ ਆਉਂਦਾ
ਸਭ ਕੁੱਝ ਮੇਰਾ ਹੋ ਜਾਏ ਇਥੇ ਹਰ ਕੋਈ ਚਾਹੁੰਦਾ
ਘੁੱਟ ਸਬਰ ਦਾ ਭਰ ਲੈ ਆਪਣੇ ਦਮ ਤੇ..
ਜੋ ਵੀ ਕਰਨਾ ਕਰ ਲੈ ਆਪਣੇ ਦਮ ਤੇ..

ਇੱਕਲਿਆ ਆਇਆ ਧਰਤੀ ਤੇ ਇੱਕਲਿਆ ਪੈਣਾ ਮਰਨਾ
ਜਿਨ੍ਹਾਂ ਤੇ ਤੂੰ ਆਸ ਰੱਖੀ ਨਾ ਉਹਨਾਂ ਤੇਰੇ ਨਾਲ ਖੜਨਾ
“ਰੈਪੀ” ਜੋ ਜਰਨਾ ਜਰ ਲੈ ਆਪਣੇ ਦਮ ਤੇ..
ਜੋ ਵੀ ਕਰਨਾ ਕਰ ਲੈ ਆਪਣੇ ਦਮ ਤੇ..

ਰੈਪੀ ਰਾਜੀਵ

9501001070 .

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਲਾ ਚੁੱਕ ਫ਼ਕੀਰ
Next articleਹਰ ਯੁੱਗ ਚ ਬਦਲਾਵ ਆਉਦਾ ਹੈ