ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਫਤਿਹਗੜ੍ਹ ਸਾਹਿਬ ਦੇ ਕਾਰਜਕਾਰੀ ਇੰਜ.ਵਲੋਂ ਜਾਰੀ ਪੱਤਰ ਪ੍ਰਤੀ ਸਖਤ ਰੋਸ

ਦਿੜਬਾ ਮੰਡੀ (ਹਰਜਿੰਦਰ ਪਾਲ ਛਾਬੜਾ)- ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੀ ਸਿਰਮੋਰ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਹਮੇਸ਼ਾ ਹੀ ਮੁਲਾਜ਼ਮ ਵਰਗ ਨਾਲ ਹੋ ਰਹੇ ਧੱਕੇ ਖ਼ਿਲਾਫ਼ ਸੰਘਰਸ਼ਾਂ ਵਿੱਚ ਮੋਹਰੀ ਰਹੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾਈ ਪਰਧਾਨ ਸੱਤਪਾਲ ਭੈਣੀ,ਜਨਰਲ ਸਕੱਤਰ ਬਲਰਾਜ ਸਿੰਘ ਮੌੜ, ਸੂਬਾਈ ਆਗੂ ਹਰਜੀਤ ਸਿੰਘ ਵਾਲੀਆ, ਗੁਰਚਰਨ ਸਿੰਘ ਆਕੋਈ ਸਾਹਿਬ, ਮਹਿਮਾ ਸਿੰਘ ਧਨੌਲਾ, ਉਜਾਗਰ ਸਿੰਘ ਜੱਗਾ, ਨਛੱਤਰ ਸਿੰਘ ਚੱਠਾ ਨੇ ਇੱਕ ਸਾਝੇ ਬਿਆਨ ਰਾਹੀ ਦੱਸਿਆ ਕਿ ਸਟੇਟ ਕਮੇਟੀ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਫਤਿਹਗੜ੍ਹ ਸਾਹਿਬ ਦੇ ਕਾਰਜਕਾਰੀ ਇੰਜੀਨੀਅਰ ਸਾਹਿਬ ਵਲੋਂ 26 ਮਈ 2021 ਨੂੰ ਹੱਕੀ ਅਧਿਕਾਰਾਂ ਵਿਰੁੱਧ ਜਾਰੀ ਕੀਤੇ ਤਾਨਾਸ਼ਾਹੀ ਪੱਤਰ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਮੰਡਲ ਫਤਿਹਗੜ੍ਹ ਸਾਹਿਬ ਦੇ ਚੌਥਾ ਦਰਜਾ ਕਾਮਿਆਂ ਵਲੋਂ ਧੱਕੇ ਨਾਲ ਕੱਟੇ ਜਾ ਰਹੇ ਆਪਣੇ ਸਪੈਸ਼ਲ ਐਕਰੀਮੈਂਟ ਸਬੰਧੀ ਜਮਹੂਰੀ ਹੱਕਾਂ ਤਹਿਤ ਹੱਕੀ ਮੰਗਾਂ ਲਈ ਆਪਣੀ ਅਵਾਜ਼ ਚੁੱਕਣ ਤੇ

ਇਹਨਾਂ ਮੁਲਾਜ਼ਮ ਸਾਥੀਆਂ ਦੀ ਅਵਾਜ਼ ਨੂੰ ਦਬਾਓਣ ਦਾ ਜੋ ਅਧਿਕਾਰੀਆਂ ਵਲੋਂ ਢੰਗ ਅਪਣਾਇਆ ਗਿਆ ਹੈ ਬਹੁਤ ਹੀ ਨਿੰਦਣਯੋਗ ਹੈ।ਜਥੇਬੰਦੀ ਨੇ ਦੱਸਿਆ ਕਿ ਦਰਜਾ ਚਾਰ ਕਰਮਚਾਰੀਆ ਦੀਆ ਤਨਖਾਹਾ ਵਿਚ ਦਸੰਬਰ 2011 ਵਿਚ ਸਿਰਫ 12% ਵਾਧਾ ਕੀਤਾ ਗਿਆ ਸੀ ਜਦੋ ਕਿ ਬਹੁਤੀਆ ਕੈਟਾਗਰੀਆਂ ਦਾ ਵਾਧਾ26% ਤੋ100% ਤੱਕ ਕੀਤਾ ਗਿਆ ਸੀ ਜਿਸ ਤੇ ਸਰਕਾਰ ਨੇ ਸੋਚ ਵਿਚਾਰ ਕਰਨ ਉਪਰੰਤ ਦਰਜਾ 4 ਕਰਮਚਾਰੀ ਨੂੰ ਸਪੈਸ਼ਲ ਇੰਕਰੀਮੈਂਟ ਦਿਤਾ ਸੀ।ਜਥੇਬੰਦੀ ਵਲੋਂ ਕੀਤੀ ਜਾ ਰਹੀ ਵਾਰ-ਵਾਰ ਮੰਗ ਵਿਭਾਗ ਵਲੋਂ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਕੋਈ ਸਰਵਿਸ ਰਸੂਲ ਨਹੀਂ ਬਣਾਏ ਗਏ।ਪਿਛਲੇ ਸਮੇਂ ਜਾਰੀ ਕੀਤੀਆਂ ਪੇ-ਕਮਿਸਨ ਦੀਆਂ ਹਦਾਇਤਾਂ ਨੂੰ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਨਾਂ ਹੀ ਕੋਈ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਗਿਆ ਹੇ।ਦਰਜਾ ਤਿੰਨ ਅਤੇ ਦਰਜਾ ਚਾਰ ਫੀਲਡ ਕਾਮਾ ਵਿਭਾਗ ਦੇ ਅਧਿਕਾਰੀਆਂ ਦੀਆਂ ਧੱਕੇਸ਼ਾਹੀਆ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ।

ਇੱਕ ਪਾਸੇ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਜਲ ਸਪਲਾਈ ਕਾਮਾ ਲੋਕਾਂ ਨੂੰ ਪੀਣਯੋਗ ਪਾਣੀ ਸਪਲਾਈ ਕਰਨ ਲਈ ਪੂਰੀ ਤਨਦੇਹੀ ਨਾਲ ਆਪਣੇ ਵਿਭਾਗ ਨਾਲ ਖੜ੍ਹਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਹੈ ਬਿਨ੍ਹ ਪਾਲਣਾ ਕਰਦਾ ਹੈ ਦੂਜੇ ਪਾਸੇ ਅਧਿਕਾਰੀਆਂ ਵਲੋਂ ਇਹ ਇਨਾਮ ਦਿੱਤਾ ਜਾ ਰਿਹਾ ਹੈ। ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਜਥੇਬੰਦੀ (ਪੰਜਾਬ) ਸਟੇਟ ਕਮੇਟੀ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਇਸ ਮਾਮਲੇ ਵਿੱਚ ਦਖਲ ਦੇਕੇ ਇਹਨਾਂ ਕਾਮਿਆਂ ਨਾਲ ਹੋ ਰਹੇ ਧੱਕੇ ਅਤੇ ਹੱਕੀ ਮੰਗਾਂ ਦੇ ਹੱਲ ਕਰਵਾਓਣ ਦੀ ਪੁਰਜ਼ੋਰ ਮੰਗ ਕਰਦੀ ਹੈ। ਜਥੇਬੰਦੀ ਮੰਗ ਕਰਦੀ ਹੈ ਕਿ 26 ਮਈ ਨੂੰ ਕਾਰਜਕਾਰੀ ਇੰਜੀਨੀਅਰ ਸਾਹਿਬ ਵਲੋਂ ਜਾਰੀ ਕੀਤਾ ਗਿਆ ਪੱਤਰ ਤਰੁੰਤ ਰੱਦ ਕਰੇ ਅਜਿਹਾ ਨਾ ਹੋਣ ਤੇ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਜਥੇਬੰਦੀ ਆਪਣਾ ਜਾਇਜ਼ ਹੱਕ ਮੰਗ ਰਹੇ ਮੁਲਾਜ਼ਮ ਸਾਥੀਆਂ ਨਾਲ ਡੱਟ ਕੇ ਖੜ੍ਹੇਗੀ।

Previous articleਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਸਨ ਸਿੰਘ ਸਾਹਿਬ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ – ਆਰ ਕੇ ਮਹਿਮੀ ਯੂ ਕੇ
Next articleਖੇਡ ਪ੍ਰਮੋਟਰ ਪ੍ਰਗਟ ਸ਼ਰਮਾ ਮਨੀਲਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ