ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਸਨ ਸਿੰਘ ਸਾਹਿਬ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ – ਆਰ ਕੇ ਮਹਿਮੀ ਯੂ ਕੇ

ਹੁਸ਼ਿਆਰਪੁਰ /ਸ਼ਾਮਚੁਰਾਸੀ, (ਕੁਲਦੀਪ ਚੁੰਬਰ )- ਫ਼ਾਉਂਡੇਸ਼ਨ ਟਰੱਸਟੀ ਅਤੇ ਪ੍ਰਧਾਨ ਸ਼੍ਰੀ ਆਰ ਕੇ ਮਹਿਮੀ ਸ਼੍ਰੀ ਗੁਰੂ ਰਵਿਦਾਸ ਕਲਚਰ ਐਸੋਸੀਏਸ਼ਨ ਡਾਰਲਿਸਟਰ ਵੈਸਟ ਮਿਡਲੈਂਡ ਇੰਗਲੈਂਡ (ਯੂ ਕੇ) ਨੇ ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਸਿੰਘ ਸਾਹਿਬ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਪ੍ਰਧਾਨ ਸ਼ੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਜੀ ਦੇ ਅਕਾਲ ਚਾਲਾਣੇ ਤੇ ਆਪਣਾ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਇਸ ਮਹਾਨ ਸਿੱਖ ਵਿਦਵਾਨ ਸ਼ਖਸ਼ੀਅਤ ਦੇ ਤੁਰ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ l

ਸ਼੍ਰੀ ਮਹਿਮੀ ਨੇ ਕਿਹਾ ਕਿ ਓਹਨਾਂ ਨਾਲ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਕਠਾਰ ਵਾਲਿਆਂ ਦਾ ਨਿੱਘਾ ਪ੍ਰੇਮ ਸੀ ਅਤੇ ਓਹਨਾਂ ਕੱਠੇਆਂ ਹੀ ਟਕਸਾਲ ਵਿਚ ਗਿਆਨ ਪ੍ਰਾਪਤ ਕੀਤਾ ਸੀ l ਓਹ ਅਕਸਰ ਹੀ ਜਦੋਂ ਹੁਸ਼ਿਆਰਪੁਰ ਜਲੰਧਰ ਆਉਂਦੇ ਤਾਂ ਮਹਾਪੁਰਸ਼ਾਂ ਨੂੰ ਮਿਲਕੇ ਜਾਂਦੇ l ਓਹਨਾਂ ਦੀ ਸਮਾਜਿਕ ਸੋਚ, ਵਿਚਾਰਧਾਰਾ ਅਤੇ ਭਾਈਚਾਰਕ ਪਿਆਰ ਨੂੰ ਮੇਰਾ ਦਿਲ ਕੋਟ ਕੋਟ ਪ੍ਰਣਾਮ ਕਰਦਾ ਹੈ l ਸ਼੍ਰੀ ਮਹਿਮੀ ਨੇ ਕਿਹਾ ਕਿ ਅਜਿਹੇ ਮਹਾਨ ਵਿਅਕਤੀ ਸੰਤ ਸਰੂਪ ਹੁੰਦੇ ਅਤੇ ਧਾਰਮਿਕ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਸਭ ਨਾਲ ਪ੍ਰੇਮ ਰੱਖਦੇ l ਓਹਨਾਂ ਦੀ ਵਿਛੜੀ ਰੂਹ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ l ਸਮੁੱਚੇ ਇੰਗਲੈਂਡ ਦੀਆਂ ਸਮੂਹ ਸੰਗਤਾਂ ਵਲੋਂ ਅਕਾਲ ਪੁਰਖ ਦੇ ਪਾਸ ਇਹੀ ਅਰਦਾਸ ਸਿੰਘ ਸਾਹਿਬ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨਮਿਤ ਕੀਤੀ ਗਈ ਹੈ ਓਹਨਾਂ ਨੇ ਗਿਆਨ ਦਾ ਚਾਨਣ ਵੰਡਦਿਆਂ ਕਈ ਧਾਰਮਿਕ ਪੁਸਤਕਾਂ ਦਾ ਵੀ ਪ੍ਰਕਾਸ਼ਿਤ ਕਾਰਵਾਈਆਂ ਓਹਨਾਂ ਦੀਆਂ ਗੁਰੂ ਦਰਵਾਰ ਅਤੇ ਸਿੱਖ ਕੌਮ ਵਿਚ ਨਿਭਾਈਆਂ ਸੇਵਾਵਾਂ ਨੂੰ ਸੰਗਤਾਂ ਹਮੇਸ਼ਾਂ ਯਾਦ ਰੱਖਣਗੀਆਂ l

Previous articlePak lawmaker demands Hindus to be called non-Muslims, not minority
Next articleਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਫਤਿਹਗੜ੍ਹ ਸਾਹਿਬ ਦੇ ਕਾਰਜਕਾਰੀ ਇੰਜ.ਵਲੋਂ ਜਾਰੀ ਪੱਤਰ ਪ੍ਰਤੀ ਸਖਤ ਰੋਸ