ਪ੍ਰਸਿੱਧ ਪੱਤਰਕਾਰ ਰਮਨ ਸੋਢੀ ਦੇ ਮਾਮਾ ਜੀ ਤੇ ਸਾਬਕਾ ਐਮ ਸੀ ਮੋਹਿੰਦਰ ਸਿੰਘ ਭੰਡਾਰੀ ਦਾ ਦੇਹਾਂਤ

ਫਰੀਦਕੋਟ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪ੍ਰਸਿੱਧ ਅਖਬਾਰ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਮਾਮਾ ਜੀ ਅਤੇ ਸਾਬਕਾ ਸਬ ਇੰਸਪੈਕਟਰ ਮੋਹਿੰਦਰ ਸਿੰਘ ਭੰਡਾਰੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ। 83 ਸਾਲਾ ਭੰਡਾਰੀ ਜੋ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ’ਚ ਜੇਰੇ ਇਲਾਜ ਸਨ। ਐਤਵਾਰ ਦੁਪਹਿਰ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ

ਮੋਹਿੰਦਰ ਸਿੰਘ ਭੰਡਾਰੀ ਜੋ ਆਪਣੇ ਪੰਜ ਭਰਾਵਾਂ ਅਤੇ ਤਿੰਨ ਭੈਣਾਂ ਦੇ ਵੱਡੇ ਭਰਾ ਸਨ। ਸਰਕਾਰੀ ਨੌਕਰੀ ਦੇ ਚੱਲਦਿਆਂ ਉਹ ਜਵਾਨੀ ਵਿਚ ਹੀ ਆਪਣਾ ਪਿੰਡ ਲੈਪੋ (ਗੁਰੂਹਰਸਹਾਏ) ਛੱਡ ਕੇ ਫਰੀਦਕੋਟ ਵੱਸ ਗਏ ਸਨ। ਭੰਡਾਰੀ ਨੇ ਲੰਬਾ ਸਮਾਂ ਪੰਜਾਬ ਦੇ ਪੁਲਸ ਵਿਭਾਗ ’ਚ ਇਕ ਇਮਾਨਦਾਰ ਅਫਸਰ ਵਜੋਂ ਸੇਵਾ ਨਿਭਾਈ। ਅਣਥਕ ਮਿਹਨਤ ਕਰਦਿਆਂ ਭੰਡਾਰੀ ਨੇ ਬੇਹੱਦ ਤਰੱਕੀ ਕੀਤੀ ਅਤੇ ਸਮਾਜ ’ਚ ਚੰਗਾ ਰੁਤਬਾ ਖੱਟਿਆ। ਪੱਤਰਕਾਰ ਰਮਨ ਸੋਢੀ ਮੁਤਾਬਕ ਉਹ ਹਰ ਰਿਸ਼ਤੇਦਾਰ ਨਾਲ ਔਖੇ ਸਮੇਂ ’ਚ ਡਾਂਗ ਬਣ ਕੇ ਖੜ੍ਹਦੇ ਸਨ।

ਸੋਢੀ ਮੁਤਾਬਕ ਬੇਸ਼ੱਕ ਮੋਹਿੰਦਰ ਸਿੰਘ ਭੰਡਾਰੀ ਉਨ੍ਹਾਂ ਦੇ ਮਾਮਾ ਲੱਗਦੇ ਸਨ ਪਰ ਨਾਨਾ ਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਸਾਡੇ ਲਈ ਹਮੇਸ਼ਾ ਨਾਨੇ ਦਾ ਰੋਲ ਅਦਾ ਕੀਤਾ ਹੈ ਅਤੇ ਹਰ ਫਰਜ਼ ਬੜੀ ਤਹਿਦਿਲੀ ਨਾਲ ਨਿਭਾਇਆ। ਉਨ੍ਹਾਂ ਦੱਸਿਆ ਕਿ ਸਵਰਗਵਾਸੀ ਭੰਡਾਰੀ ਨੇ ਜਿੱਥੇ ਆਪਣੇ ਸਮੂਹ ਪਰਿਵਾਰ ਅਤੇ ਛੋਟੇ ਭੈਣ-ਭਰਾਵਾਂ ਦੇ ਸਾਰੇ ਖੁਸ਼ੀਆਂ ਤੇ ਗਮੀਆਂ ਦੇ ਕਾਰਜਾਂ ’ਚ ਮੋਹਰੀ ਹੋ ਕੇ ਭੂਮਿਕਾ ਨਿਭਾਈ, ਉੱਥੇ ਉਹ ਜਾਣ ਵੇਲੇ ਆਪਣੇ ਪਿਛਲੇ ਪਰਿਵਾਰ ’ਚ ਦੋ ਬੇਟੇ, ਬਿੱਟੂ ਭੰਡਾਰੀ, ਰਾਜੂ ਭੰਡਾਰੀ ਉਨ੍ਹਾਂ ਦਾ ਪਰਿਵਾਰ ਅਤੇ ਧੀ ਜਵਾਈ ਸਮੇਤ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਛੱਡ ਗਏ ਹਨ। ਭੰਡਾਰੀ ਪਰਿਵਾਰ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਵਰਗਵਾਸੀ ਭੰਡਾਰੀ ਜੀ ਦੀ ਅੰਤਿਮ ਅਰਦਾਸ ਇਸੇ ਐਤਵਾਰ ਭਾਨ ਸਿੰਘ ਕਲੋਨੀ ਫਰੀਦਕੋਟ ਵਿਖੇ ਹੋਵੇਗੀ। ਭੋਗ ਸੰਬੰਧੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਸਪੁੱਤਰ ਬਿੱਟੂ ਭੰਡਾਰੀ ਨਾਲ 9463785885 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Previous articleਮਾਤਾ ਕੇਵਲ ਕੌਰ ਭੋਗਪੁਰ ਨੂੰ ਸ਼ਰਧਾਂਜਲੀਆਂ ਅਰਪਿਤ
Next articleਅਜੇ ਸਰਬ ਗਾਹਟ ਵਲੋਂ ‘ਬਾਡੀਗਾਰਡ’ ਗੀਤ ਕੀਤਾ ਰਿਲੀਜ਼