ਸੰਤ ਸਖੀ ਨਾਥ ਦਰਬਾਰ ਡਾਡਾ ਵਿਖ਼ੇ ਸਾਲਾਨਾ ਸਮਾਗਮ ਤੇ ਕਵੀ ਦਰਬਾਰ ਦਾ ਆਯੋਜਿਨ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਬਣੇਗੀ ਸੜਕ

ਹੁਸ਼ਿਆਰਪੁਰ / ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਦਰਬਾਰ ਡਾਡਾ (ਹੁਸ਼ਿਆਰਪੂਰ ) ਸਾਲਾਨਾ ਸੰਤ ਸਮਾਗਮ ਸੰਤ ਸਖੀ ਨਾਥ ਜੀ ਦੀ ਯਾਦ ਵਿਚ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੇ ਆਸ਼ੀਰਵਾਦ ਨਾਲ ਡੇਰੇ ਦੇ ਸੰਚਾਲਕ ਸੰਤ ਪ੍ਰਦੀਪ ਦਾਸ ਦੀ ਦੇਖ ਰੇਖ ਹੇਠ ਕਰਵਾਇਆ ਗਿਆ l ਇਸ ਮੌਕੇ ਸ਼੍ਰੀਮਾਨ ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਹਰਚਰਨ ਦਾਸ ਸ਼ਾਮ ਚੁਰਾਸੀ, ਸੰਤ ਜਸਪਾਲ ਸਿੰਘ ਓਡਰਾ, ਸੰਤ ਨਿਰਮਲ ਦਾਸ , ਸੰਤ ਦੇਸ ਰਾਜ ਦਰਾਵਾਂ ਅਤੇ ਸੰਤ ਗੁਰਮੇਲ ਦਾਸ ਰਹੀਮਪੁਰ ਵਾਲਿਆਂ ਸ਼ਿਰਕਤ ਕੀਤੀ l ਭਾਈ ਹਰਪਾਲ ਸਿੰਘ ਵਿਰਦੀ ਅਤੇ ਭਾਈ ਪਰਮਜੀਤ ਸਿੰਘ ਜੀ ਵਲੋਂ ਕੀਰਤਨ ਬਾਣੀ ਦਾ ਗਾਇਨ ਕੀਤਾ ਗਿਆ l ਗਾਇਕ ਰਣਜੀਤ ਰਾਣਾ ਅਤੇ ਗਾਇਕ ਆਸ਼ੂ ਸਿੰਘ ਨੇ ਵੀ ਸੰਗਤ ਵਿਚ ਆਪਣੇ ਗੀਤਾਂ ਨਾਲ ਹਾਜ਼ਰੀ ਭਰੀ l

ਇਸ ਸਮਾਗਮ ਵਿਚ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਜੀ ਨੇ ਹਾਜ਼ਰੀ ਭਰਦਿਆਂ ਕਿਹਾ ਪਿੰਡ ਡਾਡਾ ਤੋਂ ਡੇਰਾ ਸਖੀ ਨਾਥ ਜੀ ਤੱਕ ਪੱਕੀ ਸੜਕ ਬਣਾਈ ਜਾਵੇਗੀ lਇਸ ਤੋਂ ਇਲਾਵਾ ਹਲਕਾ ਚੱਬੇਵਾਲ ਦੇ ਐਮ ਐਲ ਏ ਡਾ. ਰਾਜ ਕੁਮਾਰ, ਸਾਬਕਾ ਵਿਧਾਇਕ ਦੇਸ ਰਾਜ ਸਿੰਘ ਧੁੱਗਾ, ਤਹਿਸੀਲਦਾਰ ਮਨੋਹਰ ਲਾਲ , ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਡਾ. ਰਵੀ ਕੁਮਾਰ, ਡਾ. ਅਜੇ ਕੁਮਾਰ, ਬਲਬੀਰ ਹੀਰ ਐਸ ਸੀ ਵਿੰਗ ਪ੍ਰਧਾਨ , ਡਾ. ਜਗਦੀਸ਼ ਚੰਦਰ, ਨੀਰੂ ਨੰਦਾ, ਦੀਪ ਕੌਰ ਨਸਰਾਲਾ, ਕਸ਼ਮੀਰੀ ਲਾਲ ਡਾਡਾ, ਸਤਪਾਲ ਸਿੰਘ, ਬੂਟਾ ਰਾਮ, ਸਤਨਾਮ ਸਿੰਘ, ਰੌਸ਼ਨ ਲਾਲ ਸੋਂਧੀ, ਸਤੀਸ਼ ਸ਼ਾਮ ਚੁਰਾਸੀ, ਡੀ ਸੀ ਭਾਟੀਆ, ਜਸਵਿੰਦਰ ਸਿੰਘ, ਸੰਸਾਰ ਚੰਦ ਸਮੇਤ ਪੂਰੀ ਸਮੂਹਿਕ ਸ਼ਾਦੀ ਸਮਾਰੋਹ ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜੀ l ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਦੀ ਯਾਦ ਵਿਚ ਸਮੂਹਿਕ ਸ਼ਾਦੀ ਸਮਾਰੋਹ ਟੀਮ ਦੇ ਸਹਿਯੋਗ ਨਾਲ ਪਲੇਠੇ ਕਵੀ ਦਰਬਾਰ ਦਾ ਆਯੋਜਿਨ ਕੀਤਾ ਗਿਆ l

ਜਿਸ ਵਿਚ ਸਤਪਾਲ ਸਾਹਲੋਂ, ਕੁਲਦੀਪ ਚੁੰਬਰ, ਡਾ. ਬਲਬੀਰ ਮੰਨਣ, ਮਨਜੀਤ ਰਾਏ ਬੱਲ, ਮਹਿੰਦਰ ਮਹੇੜੂ, ਪ੍ਰੋਫੈਸਰ ਜੀ ਸੀ ਕੌਲ, ਪ੍ਰਿੰ. ਸਤਪਾਲ ਜੱਸੀ, ਬੀ ਐਸ ਸੁਮਨ, ਪ੍ਰਸ਼ੋਤਮ ਲਾਲ ਸਰੋਏ, ਬਲਵਿੰਦਰ ਪੁਆਰ , ਕੇ ਐਸ ਸੰਧੂ, ਦਿਨੇਸ਼ ਸ਼ਾਮ ਚੁਰਾਸੀ ਨੇ ਆਪਣੀ ਆਪਣੀ ਰਚਨਾ ਤੇ ਕਵਿਤਾ ਨਾਲ ਹਾਜ਼ਰੀ ਭਰੀ l ਸਟੇਜ ਦੀ ਭੂਮਿਕਾ ਸਤਪਾਲ ਸਾਹਲੋਂ ਨੇ ਨਿਭਾਈ lਸਾਰੇ ਹੀ ਗਾਇਕਾਂ ਤੇ ਕਵੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ l ਅੰਤ ਵਿਚ ਸਭ ਸੰਤ ਮਹਾਪੁਰਸ਼ਾਂ ਅਤੇ ਸੰਗਤਾਂ ਦਾ ਸੰਤ ਪ੍ਰਦੀਪ ਦਾਸ ਜੀ ਵਲੋਂ ਧੰਨਵਾਦ ਕੀਤਾ ਗਿਆl

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

 

 

Previous articleਕਾਂਸ਼ੀ ਰਾਮ ਚੰਨ ਦਾ ਗੀਤ ‘ਫਾਦਰ ਇਜ਼ ਗੋਡ’ ਹੋਇਆ ਰਲੀਜ਼
Next articleਗਾਇਕ ਦਿਲਜਾਨ ਨੂੰ ਬਾਬਾ ਗੁਰਮੁੱਖ ਦਾਸ ਦਰਬਾਰ ਰਾਮ ਨਗਰ ’ਚ ਦਿੱਤੀਆਂ ਸ਼ਰਧਾਂਜਲੀਆਂ