(ਸਮਾਜ ਵੀਕਲੀ)
ਇਸ ਸਮੇਂ ਦੇਸ਼ ਦੇ ਕਿਸਾਨ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੇਸ਼ ਦੀ ਰਾਜਥਾਨੀ ਦਿੱਲੀ ਦੇ ਵਿੱਚ ਪਿਛਲੇ ਸਾਲ 26 ਨਵੰਬਰ ਤੋਂ ਧਰਨਾ ਲਾਈ ਬੈਠੇ ਹਨ। ਪੰਜਾਬ ਤੋਂ ਉਠਿਆ ਕਿਸਾਨੀ ਅੰਦੋਲਨ ਦੇਸ ਵਿੱਚ ਫੈਲ ਗਿਆ ਹੈ। ਦੇਸ ਤੇ ਵਿਦੇਸ਼ ਤੋਂ ਭਾਰਤੀ ਤੇ ਗੈਰ ਭਾਰਤੀ ਇਸ ਸ਼ਾਂਤਮਈ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਬਾਰ ਸ਼ਾਂਤਮਈ ਅੰਦੋਲਨ ਹੋਇਆ , ਜਿਸ ਦੇ ਕਾਰਨ ਆਮ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਨੇ ਕੋਈ ਕਰਨ ਦਾ ਯਤਨ ਕੀਤਾ ।
ਜਦਕਿ ਭਾਜਪਾ ਸਰਕਾਰ ਨੇ ਇਸ ਅੰਦੋਲਨ ਨੂੰ ਹਿੰਸਕ ਬਨਾਉਣ ਦੇ ਲਈ ਹਰ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜੋ ਕਿਸਾਨਾਂ ਨੇ ਸਫਲ ਨਹੀਂ ਹੋਣ ਦਿੱਤੀਆਂ । ਭਾਵੇਂ ਭਾਜਪਾ ਨੇ ਆਪਣੀਆਂ ਤਾਕਤਾਂ ਦੇ ਰਾਹੀ 26 ਜਨਵਰੀ ਨੂੰ ਇਸ ਅੰਦੋਲਨ ਹਿੰਸਕ ਬਨਾਉਣ ਦੀ ਕੋਝੀ ਚਾਲ ਚੱਲੀ ਪਰ ਸਰਕਾਰ ਦੇ ਮਨਸੂਬੇ ਫੇਲ ਹੀ ਨਹੀਂ ਹੋਏ ਸਗੋਂ ਭਾਜਪਾ ਦਾ ਕਰੂਪ ਚਿਹਰਾ ਨੰਗਾ ਹੋ ਗਿਆ । ਪੰਜਾਬ ਦੇ ਕਾਲੇ ਦੌਰ ਦੌਰਾਨ ਹਿੰਸਕ ਕਾਰਵਾਈਆਂ ਕਰਵਾਉਣ ਵਾਲੇ ਆਗੂ ਤਾਂ ਹੁਣ ਵੀ ਜਿਉਦੇ ਤੇ ਅੈਸ਼ ਕਰ ਰਹੇ ਜਦਕਿ ਕਿ ਭਾਵਨਾਵਾਂ ਦੇ ਹੜ੍ਹ ਵਿੱਚ ਵਹਿਣ ਵਾਲਿਆਂ ਦੇ ਘਰ ਪਰਵਾਰ ਵੀ ਖਤਮ ਕਰ ਦਿੱਤੇ ਗਏ।
ਹੁਣ ਜਿਸ ਤਰ੍ਹਾਂ 26 ਜਨਵਰੀ ਦੇ ਖਲਨਾਇਕਾਂ ਨੂੰ ਨਾਇਕ ਬਨਾਉਣ ਦੇ ਲਈ ਭਾਜਪਾ ਨੇ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਉਹ ਵੀ ਕਿਸਾਨ ਅੰਦੋਲਨ ਨੇ ਫੇਲ ਕਰ ਦਿੱਤੀ । ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦਾ ਨੰਗਾ ਤੇ ਗੁੰਡਾ ਨਾਚ ਭਾਜਪਾ ਨੇ ਭਾੜੇ ਦੇ ਟੱਟਆਂ ਖੇਡਣ ਦੀ ਕੋਸ਼ਿਸ਼ ਕੀਤੀ ਉਹ ਵੀ ਸਫਲ ਨਾ ਹੋਈ। ਭਾਜਪਾ ਦੇ ਅੱਥਰੇ ਬੇਲਗਾਮ ਹੋਏ ਰੱਥ ਨੂੰ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਰੋਕਿਆ ਹੈ ਇਸ ਨੇ ਭਾਜਪਾ ਦੀ ਚੜ੍ਹੀ ਆਉਂਦੀ ਹਨੇਰੀ ਵੀ ਰੋਕਿਆ । ਭਾਜਪਾ ਸਰਕਾਰ ਇਸ ਗੱਲ ਤੇ ਪ੍ਰੇਸ਼ਾਨ ਹੈ ਕਿ ਕਿਸਾਨਾਂ ਨੂੰ ਖੇਤੀ ਬਿੱਲਾਂ ਦੀ ਸਮਝ ਕਿਵੇਂ ਲੱਗ ਗਈ। ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੇ ਪੜ੍ਹ ਲਿਖੇ ਅਧਿਕਾਰੀਆਂ ਤੇ ਕੇਂਦਰੀ ਮੰਤਰੀਆਂ ਨੂੰ ਪੜ੍ਹਨੇ ਪਾ ਦਿੱਤਾ ।
ਇਸ ਵਕਤ ਸਰਕਾਰ ਬੰਗਾਲ ਦੀਆਂ ਚੋਣਾਂ ਵਿੱਚ ਘਿਰੀ ਹੋਈ ਹੈ। ਛੇ ਮਹੀਨੇ ਬੀਤ ਜਾਣ ਤੇ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਦੁਬਾਰਾ ਤੋਂ ਗੱਲਬਾਤ ਕਰਨ ਦਾ ਦੌਰ ਨਹੀਂ ਚਲਾਇਆ । ਭਾਵੇਂ ਪਹਿਲਾਂ ਕਈਵਾਰ ਹੋਈ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗੀ। ਦਿੱਲੀ ਦੇ ਵਿੱਚ ਚੱਲ ਰਹੇ ਅੰਦੋਲਨ ਦੀ ਪੰਜਾਬ ਅਗਵਾਈ ਕਰ ਰਿਹਾ ਹੈ। ਪੰਜਾਬ ਦੇ ਕਿਸਾਨ ਸਰਕਾਰ ਦੀ ਬੇਰੁਖੀ ਤੋਂ ਅੱਕੇ ਪਏ ਹਨ । ਉਨ੍ਹਾਂ ਦੀ ਹਾਲਤ ਬਿਲਕੁਲ ਦੇਸ਼ ਦੀ ਪੂਰਨ ਸਵਰਾਜ ਦੀ ਲੜ੍ਹਾਈ ਲੜ੍ਦੇ ਭਾਰਤ ਨੌਜਵਾਨ ਸਭਾ ਦੇ ਦੇਸ਼ ਭਗਤਾਂ ਵਰਗੀ ਹੋਈ ਪਈ ਹੈ। ਭਗਤ ਸਿੰਘ ਤੇ ਉਸਦੇ ਸਾਥੀ ਅੈਕਸ਼ਨ ਕਰਕੇ ਅੱਕੇ ਪਏ ਸਨ ਪਰ ਅੰਗਰੇਜ਼ ਹਕੂਮਤ ਨੇ ਉਨ੍ਹਾਂ ਦੇ ਸੰਘਰਸ਼ ਦਾ ਕਦੀ ਨੋਟਸ ਨਹੀਂ ਸੀ ਲਿਆ ।
ਜਦਕਿ ਕਿਸਾਨ ਕੁਰਸੀ ਤੇ ਰਾਜ ਲਈ ਲੜ੍ਹਾਈ ਲੜ੍ ਰਹੀ ਕਾਂਗਰਸ ਦੀ ਰਹ ਗਤੀਵਿਧੀ ਦਾ ਅੰਗਰੇਜ਼ ਹਕੂਮਤ ਨੋਟਸ ਲੈ ਰਹੀ ਸੀ। ਉਨ੍ਹਾਂ ਦਿਨਾਂ ਦੇ ਵਿੱਚ ਸਾਈਮਨ ਕਮਿਸ਼ਨ ਭਾਰਤ ਦੇ ਦੌਰੇ ਉਤੇ ਆ ਗਿਆ । ਕਾਂਗਰਸ ਤੇ ਆਰੀਆ ਸਮਾਜ ਨੇ ਉਸਦਾ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਸੀ.ਸੱਚ ਤਾਂ ਇਹ ਸੀ ਕਿ ਉਹ ਦੇਸ ਵਿੱਚ ਅੈਸ.ਸੀ ਤੇ ਅੈਸ.ਟੀ.ਦੀ ਹਾਲਤ ਦੇਖਣ ਅਾਇਆ ਸੀ ਜੋ ਕਾਂਗਰਸ ਤੇ ਅਾਰੀਆ ਸਮਾਜ ਦੀ ਵਿਚਾਰਧਾਰਾ ਦੇ ਉਲਟ ਸੀ। ਲਾਹੌਰ ਵਿੱਚ ਲਾਲਾ ਲ਼ਾਜਪਤ ਰਾਏ ਦੀ ਅਗਵਾਈ ਦੇ ਵਿੱਚ ਕਾਂਗਰਸ ਤੇ ਆਰੀਆ ਸਮਾਜ ਦੇ ਲੋਕਾਂ ਨੇ ਵਿਰੋਧ ਕੀਤਾ । ਲਾਲਾ ਲਾਜਪਤ ਰਾਏ ਇਸ ਵਿਰੋਧ ਦੌਰਾਨ ਦਮ ਤੋੜ ਗਏ।
ਜਿਸਨੂੰ ਕਾਂਗਰਸ ਨੇ ਭੰਨਾਇਆ ਤੇ ਉਸਨੂੰ ਪੁਲਿਸ ਦੇ ਲਾਠੀਚਾਰਜ ਦੇ ਨਾਲ ਜੋੜ ਕੇ ਸ਼ਹੀਦ ਬਣਾ ਦਿੱਤਾ ਜਦਕਿ ਸੱਚ ਇਹ ਹੈ ਕਿ ਲਾਲਾ ਜੀ ਤਾਂ ਤਿੰਨ ਵਾਰ ਅੰਗਰੇਜ਼ ਹਕੂਮਤ ਤੋਂ ਮੁਆਫ਼ੀ ਮੰਗ ਚੁਕੇ ਸਨ ਜੋ ਰਿਕਾਰਡ ਵਿੱਚ ਮੁਆਫ਼ੀਨਾਮੇ ਮੌਜੂਦ ਹਨ। ਇਹ ਮੁਆਫ਼ੀਨਾਮੇ ਪੰਜਾਬੀ ਦੇ ਸਾਹਿਤਕ ਪੱਤਰ ” ਆਰਸੀ ” ਜੋ ਭਾਪਾ ਪ੍ਰੀਤਮ ਸਿੰਘ ਚਲਾਉਦੇ ਸਨ ਉਸਦੇ ਅਗਸਤ , ਸਤੰਬਰ ਤੇ ਅਕਤੂਬਰ 1978 ਦੇ ਅੰਕ ਵਿੱਚ ਪ੍ਰਕਾਸ਼ਿਤ ਹਨ। ਭਗਤ ਸਿੰਘ ਤੇ ਹੋਰਨਾਂ ਦੇ ਲਈ ” ਬਿੱਲੀ ਦੇ ਭਾਅ ਨੂੰ ਛਿੱਕੂ ਟੁੱਟਾ ” ਵਰਗੀ ਲਾਲਾ ਜੀ ਮੌਤ ਬਣ ਗਈ। ਇਤਿਹਾਸਕਾਰ ਡਾਕਟਰ ਭਗਵਾਨ ਸਿੰਘ ਜੋਸ਼ ਦੇ ਭਾਸ਼ਨ ਵਿੱਚ ਕਹੇ ਬੋਲ ਵੀ ਯਾਦ ਆਉਦੇ ਹਨ ।
ਉਨ੍ਹਾਂ ਕਿਹਾ ਕਿ ਭਾਰਤ ਦੇ ਇਹ ਨੌਜਵਾਨ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਅੈਕਸ਼ਨ ਕਰਕੇ ਅੱਕੇ ਫਿਰਦੇ ਸੀ.ਉਨ੍ਹਾਂ ਨੂੰ ਕੋਈ ਮੌਕਾ ਨਹੀਂ ਸੀ ਮਿਲ ਰਿਹਾ ਕਿ ਉਹ ਕੋਈ ਵੱਡਾ ਅੈਕਸ਼ਨ ਕਰਨ। ਉਸ ਵੇਲੇ ਜੇ ਅੰਗਰੇਜ਼ ਕੋਈ ਪੰਜਾਬ ਤੇ ਦੇਸ਼ ਦਾ ਕੁੱਤਾ ਵੀ ਮਾਰ ਦੇਦੇ ਤਾਂ ਇਹਨਾਂ ਨੇ ਬਦਲੇ ਦੀ ਭਾਵਨਾ ਦੇ ਨਾਲ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕਣੇ ਸਨ। ਉਸ ਵੇਲੇ ਸਕਾਟ ਦੀ ਥਾਂ ਸਾਂਡਰਸ ਮਾਰਿਆ ਗਿਆ ਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਅੰਗਰੇਜ਼ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਜੋ ਉਹ ਚਾਹੁੰਦੇ ਸਨ। ਖੈਰ ਗੱਲ ਤੇ ਕਿਸਾਨਾਂ ਦੇ ਮਲੋਟ ਦੇ ਵਿੱਚ ਇਕ ਭਾਜਪਾ ਵਿਧਾਇਕ ਨੂੰ ਨੰਗਾ ਕਰਕੇ ਕੁੱਟਮਾਰ ਕਰਨ ਦੀ ਹੈ। ਜਿਸ ਦੀ ਸੋਸ਼ਲ ਮੀਡੀਆ ਦੇ ਉਪਰ ਹੱਕ ਤੇ ਵਿਰੋਧ ਵਿੱਚ ਬਹਿਸ ਹੋ ਰਹੀ ਹੈ। ਕਿਸਾਨਾਂ ਨੇ ਅੱਕੇ ਹੋਇਆ ਨੇ ਇਹ ਜੋ ਕਦਮ ਚੁੱਕਿਆ ਉਹ ਅਨੈਤਿਕ ਹੈ ਜਾਂ ਲੋਕਾਂ ਦੇ ਗੁੱਸੇ ਦਾ ਵਰਾਟ ਰੂਪ ਹੈ?
ਕਿਸਾਨਾਂ ਨੇ ਕਾਨੂੰਨ ਹੱਥਾਂ ਵਿੱਚ ਲਿਆ ਜੋਕਿ ਭਾਜਪਾ ਦੇ ਆਗੂ ਤੇ ਦੇਸ਼ ਦੇ ਪ੍ਰਬੰਧਕ ਪੈਰਾਂ ਹੇਠਾਂ ਰੋਲ ਰਹੇ ਹਨ। ਜਿਸ ਕਾਨੂੰਨ ਤੇ ਮਰਿਆਦਾ ਦੀਆਂ ਲੋਕ ਗੱਲਾਂ ਕਰਦੇ ਹਨ। ਉਸ ਦੀਆਂ ਤਾਂ ਭਾਜਪਾ ਧੱਜੀਆਂ ਉਡਾ ਰਹੀ ਹੈ। ਕੀ ਭਾਜਪਾ ਸਭ ਕੰਮ ਕਾਨੂੰਨ ਤੇ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਕਰ ਰਹੀ ਹੈ ?
ਦੇਸ਼ ਦੇ ਕਿਸਾਨ ਤਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਬੁਰੀ ਤੰਗ ਆ ਕੇ ਮਰਨ ਮਾਰਨ ਤੱਕ ਪੁੱਜ ਚੁੱਕੇ ਹਨ। ਹਰ ਪਾਸੇ ਤੋਂ ਅੱਕਿਆ ਬੰਦਾ ਜਾਂ ਤਾਂ ਕਿਸੇ ਨੂੰ ਮਾਰਦਾ ਹੈ ਜਾਂ ਫਿਰ ਖੁਦਕਸ਼ੀ ਕਰਦਾ ਹੈ। ਪੰਜਾਬ ਤੇ ਦੇਸ ਦਾ ਕਿਸਾਨ ਮਜ਼ਦੂਰ ਹੀ ਨਹੀਂ ਹਰ ਵਰਗ ਮਰਨ ਕਿਨਾਰੇ ਪੁਜ ਗਿਆ ਜਾਂ ਪੁਜਣ ਦੇ ਰਾਹ ਤੋਰ ਦਿੱਤਾ ਗਿਆ ਹੈ। ਸ਼ਾਇਰ ਕੁਲਵੰਤ ਨੀਲੋਂ ਦੇ ਸ਼ੇਅਰ ਦੇ ਨਾਲ ਗੱਲ ਖਤਮ ਕਰਦਾ ਹਾਂ :
” ਇਕ ਲੰਮਾ ਇਤਿਹਾਸ ਹੈ ਇਹਦੇ ਪਿੱਛੇ ਤੇਰੇ ਜਬਰਾਂ ਦਾ, ਅਸੀਂ ਅਚਾਨਕ ਤਾਂ ਨਹੀਂ ਪੁੱਜੇ ਤਰਲਿਆਂ ਤੋਂ ਹਥਿਆਰਾਂ ਤੱਕ ।”
ਸੋ ੀਸ ਸਮੇਂ ਦੇਸ਼ ਹੀ ਭਾਜਪਾ ਤੋਂ ਅੱਕਿਆ ਪਿਆ ਹੈ ਤੇ ਅੱਕੇ ਕਿਸਾਨਾਂ ਨੇ ਤਾਂ ਭਾਜਪਾ ਦਾ ਵਿਧਾਇਕ ਹੀ ਨੰਗਾ ਕੀਤਾ ਜੋ ਖੁਦ ਹੀ ਦੁਨੀਆਂ ਵਿੱਚ ਕੈਬਰੇ ਡਾਂਸ ਕਰ ਰਹੇ ਹੋਣ ਤਾਂ ਕਿਸਾਨ ਕੀ ਕਰਨ?
ਸੁਅਦਤ ਹਸਨ ਮੰਟੋ ਦੀਆਂ ਕਹਾਣੀਆਂ ਦੇ ਉਪਰ ਅਸ਼ਲੀਲਤਾ ਦੇ ਕੇਸ ਚੱਲੇ ਹਨ। ਮੰਟੋ ਨੂੰ ਸਰਕਾਰੀ ਵਕੀਲ ਨੇ ਕਿਹਾ ਕਿ ” ਤੁਸੀਂ ਲੋਕਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਚੰਗੇ ਸ਼ਹਿਰੀ ਲੋਕਾਂ ਨੂੰ ਨੰਗੇ ਕਰਦੇ ਹੋ ?” ਤਾਂ ਮੰਟੋ ਨੇ ਕਿਹਾ ਕਿ ਉਸਨੇ ਨੰਗੇ ਲੋਕਾਂ ਦੇ ਕੱਪੜੇ ਪਾਏ ਹਨ।” ਹੁਣ ਸਮੁੰਦਰ ਤੇ ਸਮਾਜ ਵਿੱਚ ਉਠਿਆ ਤੂਫਾਨ ਅਚਾਨਕ ਨਹੀਂ ਉਠਦਾ ਉਸਦੇ ਵਿੱਚ ਸਮੁੰਦਰ ਦਾ ਵੀ ਤੇ ਵਾਤਾਵਰਣ ਦਾ ਵੀ ਕਸੂਰ ਹੁੰਦਾ ਹੈ।
ਹੁਣ ਕਸੂਰਵਾਰ ਕੌਣ ਹੈ ਉਹ ਤੇ ਹੁਣ ਪੁਲਿਸ ਦੱਸੇਗੀ ਜਿਸਦੇ ਇਸ ਕੁੱਟਮਾਰ ਵਿੱਚ ਉਸਦੇ ਕਈ ਸੀਨੀਅਰ ਅਫਸਰਾਂ ਦੀ ਵੀ ਗਿੱਦੜ ਕੁੱਟ ਹੋ ਗਈ। ਹੋ ਸਕਦਾ ਪੁਲਿਸ ਸਨਾਖਤ ਕਰਕੇ ਤੇ ਕੇਂਦਰ ਦੇ ਦਬਾਅ ਵਿੱਚ ਆ ਕੇ ਜਾਨਲੇਵਾ ਦੇ ਪਰਚੇ ਦਰਜ ਕਰੇ? ਪਰ ਜੋ ਹੋਇਆ ਚੰਗਾ ਵੀ ਤੇ ਮੰਦਭਾਗਾ ਵੀ। ਕਿਸਾਨਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਸਗੋਂ ਭਾਜਪਾ ਦੇ ਵਾਂਗੂੰ ਲੈਣਾ ਸੀ! ਭਾਜਪਾ ਕਾਨੂੰਨ ਤੇ ਸੰਵਿਧਾਨ ਦੀ ਕਿੰਨੀ ਇੱਜਤ ਕਰਦੀ ਹੈ ਕਿਸਾਨਾਂ ਨੂੰ ਜਰੂਰ ਸਬਕ ਲੈਣਾ ਚਾਹੀਦਾ ਹੈ!
ਬੁੱਧ ਸਿੰਘ ਨੀਲੋਂ
9464370823