ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਰਵਿਦਾਸੀਆ ਕੌਮ ਦੇ ਮਹਾਨ ਸੰਤ ਸੁਰਿੰਦਰ ਦਾਸ ਜੀ ਕਠਾਰ ਵਾਲੇ ਰਹਿਬਰਾਂ ਦੇ ਮਿਸ਼ਨ ਲਈ ਸਮਰਪਿਤ ਹੋ ਕੇ ਆਪਣੇ ਸਮਾਜਿਕ ਅਤੇ ਧਾਰਮਿਕ ਕੰਮ ਕਰਦੇ ਰਹੇ। ਉਨ੍ਹਾਂ ਦੇ ਸਦੀਵੀਂ ਵਿਛੋੜੇ ਨਾਲ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵਿਚਾਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਸੰਤ ਸੁਰਿੰਦਰ ਦਾਸ ਜੀ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਠਾਰ ਵਿਖੇ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਮਹਾਪੁਰਸ਼ਾਂ ਦੇ ਜਾਣ ਨਾਲ ਸਮਾਜ ਨੂੰ ਵੱਡਾ ਝੰਜੋੜਾ ਲੱਗਦਾ ਹੈ। ਕਿਉਂਕਿ ਅਜਿਹੇ ਸੰਤ ਮਹਾਤਮਾ ਵਿਰਲੇ ਹੁੰਦੇ ਹਨ, ਜੋ ਆਪਣੇ ਰਹਿਬਰਾਂ ਦੇ ਸੰਕਲਪਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਹਮੇਸ਼ਾਂ ਸਾਰਥਿਕ ਕਦਮ ਪੁੱਟਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਬਹੁਜਨਾਂ ਦੇ ਮਿਸ਼ਨ ਨੂੰ ਹਰ ਹੀਲੇ ਸਾਥ ਦੇਣ ਵਾਲੀ ਇਸ ਮਹਾਨ ਰੂਹ ਨੂੰ ਸਮੁੱਚਾ ਬਹੁਜਨ ਸਮਾਜ ਲੀਡਰਸ਼ਿਪ ਅਤੇ ਸਾਰੇ ਹੀ ਕਾਰਕੁੰਨ ਸੰਤ ਸੁਰਿੰਦਰ ਦਾਸ ਜੀ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਭੇਟ ਕਰਦੀ ਹੈ।
ਇਸ ਮੌਕੇ ਬਲਵਿੰਦਰ ਕੁਮਾਰ ਜਨ. ਸੈਕਟਰੀ ਪੰਜਾਬ, ਐਡਵੋਕੇਟ ਵਿਜੇ ਬੱਧਣ, ਪੀ ਡੀ ਸ਼ਾਂਤ, ਹਰਦੇਵ ਕੌਰ ਸ਼ਾਂਤ, ਡਾ. ਸੁਖਵੀਰ ਸਿੰਘ ਸਲਾਰਪੁਰੀ, ਰਮੇਸ਼ ਕੌਲ ਜਨ. ਸੈਕਟਰੀ ਪੰਜਾਬ, ਇੰਜ. ਜਸਵੰਤ ਰਾਏ, ਸੇਵਾ ਸਿੰਘ ਰੱਤੂ, ਹੰਸ ਰਾਜ ਢੱਡਾ, ਲਲਿਤ ਕੁਮਾਰ, ਮਦਨ ਮੱਦੀ, ਸਤਨਾਮ ਕਲਸੀ, ਪ੍ਰੇਮ ਪਾਲ ਨੰਬਰਦਾਰ, ਗੁਰਚਰਨ ਸਿੰਘ ਜਖਮੀਂ ਘੁੜਿਆਲ, ਧਰਮਪਾਲ ਕਠਾਰ, ਕੁਲਵੀਰ ਸਿੰਘ ਘੁੜਿਆਲ, ਕੁਲਦੀਪ ਚੁੰਬਰ, ਮਹਿੰਦਰ ਮਹੇੜੂ, ਸਤਪਾਲ ਸਾਹਲੋਂ, ਮਨਜੀਤ ਰਾਏ ਬੱਲ ਸਮੇਤ ਵੱਡੀ ਗਿਣਤੀ ਵਿਚ ਹੋਰ ਵਿਅਕਤੀ ਹਾਜ਼ਰ ਸਨ।