ਲੱਖਾਂ ਸੱਟਾਂ ਖਾ ਕੇ

(ਸਮਾਜ ਵੀਕਲੀ)

ਲੱਖਾਂ ਸੱਟਾਂ ਖਾ ਕੇ ਦਿਲ ਮੇਰਾ ਪੱਥਰ ਹੋਇਆ ,
ਕੋਈ ਗੱਲ ਨ੍ਹੀ , ਜੇ ਕਰ ਗ਼ਮ ਖੰਜ਼ਰ ਹੋਇਆ ।

ਹੁਣ ਉੱਥੇ ਜਾ ਕੇ ਕਿਸ ਨੇ ਸੀਸ ਝੁਕਾਣਾ ,
ਚੋਰਾਂ ਦਾ ਅੱਡਾ ਜਿਹੜਾ ਮੰਦਰ ਹੋਇਆ ।

ਪੰਛੀ ਵੀ ਪੀ ਨਾ ਸਕਦੇ ਪਾਣੀ ਜਿਸ ਦਾ ,
ਮੈਨੂੰ ਦੱਸੋ , ਉਹ ਕਾਹਦਾ ਸਾਗਰ ਹੋਇਆ ?

ਰਾਹ ’ਚ ਕਿਸੇ ਦੀ ਨੰਗੀ ਲਾਸ਼ ਪਈ ਤੱਕ ਕੇ ,
ਕੀ ਦੱਸਾਂ , ਕੀ ਮੇਰੇ ਦਿਲ ਅੰਦਰ ਹੋਇਆ ।

ਉਹ ਕਾਮੇ ਦਾ ਬਦਲ ਮੁਕੱਦਰ ਨ੍ਹੀ ਸਕਦਾ ,
ਜਿਸ ਤੋਂ ਆਪਣਾ ਨਾ ਬਦਲ ਮੁਕੱਦਰ ਹੋਇਆ ।

ਉਸ ਦਫ਼ਤਰ ਦਾ ਕੰਮ ਭਲਾ ਕਿੰਜ ਚਲੇਗਾ ?
ਜਿਸ ਦਾ ਹਰ ਇਕ ਬਾਬੂ ਹੀ ਅਫਸਰ ਹੋਇਆ ।

ਕੁਝ ਹੱਸੇ , ਕੁਝ ਰੋਏ ਤੇ ਕੁਝ ਚੁੱਪ ਹੋਏ ,
ਸੁਣ ਕੇ ਮੇਰੇ ਸ਼ਿਅਰ ਇਵੇਂ ਅਕਸਰ ਹੋਇਆ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਸਮਾਗਮ
Next articleਕਰ ਗਏ ਨੇ ਜ਼ਖ਼ਮੀ