ਸੁੰਨੀ ਨਾ ਛੱਡਿਆ ਕਰ ਵੇ!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਸੁੰਨੀ ਧਰਤੀ  ਤੇ ਨਾਰੀ ਜਦੋਂ  ਹੁੰਦੀ  ਹੈ ਤਾਂ  ਹਰ ਇਕ ਉਸ ਉਤੇ ਕਬਜ਼ਾ ਕਰਨ ਹੁੰਦੀ ਹੈ। ਲੋਕਗੀਤ ਤੇ ਲੋਕ ਬੋਲੀਆਂ  ਦੇ ਵਿੱਚ  ਇਹ  ਸੱਚ  ਦੇ ਬਹੁਤ ਪ੍ਰਮਾਣ ਹਨ । ਪਰ ਤਾੜੀ ਦੋਵੇ ਹੱਥਾਂ ਨਾਲ ਵੱਜਦੀ ਹੈ।

ਪਹਿਲਾਂ ਮੁੰਡਾ ਮਿੱਤਰਾਂ ਦਾ,,,,,,,,!
ਲਾਵਾਂ  ਵਾਲੇ ਦਾ ਉਜ਼ਰ ਨਾ ਕੋਈ  ।

ਲੋਕ ਬੋਲੀ ਆ ਜੋ ਵਿਆਹ ਮੌਕੇ ਨਵੀਂ ਵਹੁਟੀ ਦੇ ਮੱਥਾ ਟਿਕਾਉਣ ਵੇਲੇ ਵਾਰ ਵਾਰ ਬੋਲੀ ਜਾਂਦੀ ਐ।
“ਆਉਦੀ ਕੁੜੀਏ ਜਾਂਦੀ ਕੁੜੀਏ,
ਚੱਕ ਲਿਆ ਬਜ਼ਾਰ ਵਿੱਚੋਂ ਲੋਈ , ਨੀ
ਪਹਿਲਾ ਮੁੰਡਾ ਮਿੱਤਰਾਂ ਦਾ..
..ਲਾਵਾਂ ਵਾਲੇ ਦਾ ਉਜ਼ਰ ਨਾ ਕੋਈ .।”
ਨੀ ਪਹਿਲਾ ਮੁੰਡਾ,,,।

ਉਸਤਾਦ ਸ਼ਾਇਰ ਤੇ ਭਾਸ਼ਾ ਵਿਗਿਆਨੀ ਸੁਰਜੀਤ ਖ਼ੁਰਸ਼ੀਦੀ ਆਖਿਐ ਕਰਦੇ ਸੀ ” ਜਿਸ ਦੇ ਮਿੱਤਰ ਹੋਣਗੇ ਤੇ ਉਸਦੇ ਦੁਸ਼ਮਣ ਵੀ ਬਨਣਗੇ। ਕਿਉਂਕਿ ਮਿੱਤਰਾਂ ਨੇ ਹੀ ਦੁਸ਼ਮਣ ਬਣ ਕੇ ਡੰਗ ਮਾਰਨਾ ਹੁੰਦਾ ।”

” ਘਰ ਦਾ ਭੇਤੀ ਲੰਕਾ ਢਾਹੇ” ਇਸੇ ਹੀ ਤਰ੍ਹਾਂ ਬੁੱਕਲ ਦੇ ਸੱਪਾਂ ਤੋਂ ਬਚਾਓ ਕਰਨਾ ਅਸੰਭਵ  ਹੁੰਦਾ..

ਪਰ ਵਿਗਿਆਨਿਕ ਤੌਰ ਤੇ ਅਸੰਭਵ ਕੁੱਝ ਵੀ ਨੀ ਹੁੰਦਾ ..ਬਹੁਤ ਨੇ ਜਿਹਨਾਂ ਨੇ ਇਸ ਅਸੰਭਵ ਸ਼ਬਦ ਦੇ ਅਰਥ ਬਦਲੇ ਹਨ..ਕਿਉਂਕਿ.ਕੁੱਝ ਬਦਲਣ ਦੇ ਲਈ ਬਹੁਤ ਕੁੱਝ ਤਿਆਗ ਕਰਨਾ ਪੈਂਦਾ ..

.ਤਿਆਗ ਹੋ ਸਕਦਾ ਜਿਸ ਕੋਲ ਹੁੰਦਾ ਹੈ…ਜਿਸਦੇ ਕੋਲ ਤਿਆਗ ਕਰਨ ਲਈ ਨਹੀਂ  ਉਹ ਕੀ ਕਰੂ ? ਤਾਂ ਕਿਹਾ ਐ ” ਕੀ ਨੰਗੀ ਨਾਹੂ ਤੇ ਕੀ ਨਿਚੋੜ ਲਊ.।”..ਪਰ ਇਹ ਨਹੀਂ ਕਿ ਹਰ ਕੋਈ ਨੰਗੀ ਵਾਂਗ ਹੈ..? ਪਰ ਮੋਦੀ ਨੇ ਨੰਗ ਜਰੂਰ ਕਰ ਦਿੱਤੇ ।

ਖੈਰ ਇਹ ਵੀ ਨਹੀਂ ..ਸਾਡੇ ਕੋਲ ਪੰਜ ਪੱਕੇ ਮਿੱਤਰ ਤੇ ਦੁਸ਼ਮਣ ਹਨ…ਜੇ ਸਹਿਜ ਦੇ ਨਾਲ਼ ਵਰਤਿਆ ਜਾਵੇ ਤਾਂ ਉਹ ਮਿੱਤਰ ਨਹੀਂ ਫਿਰ ਉਹੀ ਦੁਸ਼ਮਣ ਹੈ..ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ …।

ਲਿਖਿਆ-ਪੜ੍ਹਿਆ ਤੇ ਸੁਣਿਆ ਤਾਂ  ਸਭ ਨੇ ਹੈ ਪਰ ਕਦੇ ਅਮਲ ਨਹੀਂ ਕੀਤਾ ..ਕਿਸੇ ਵਸਤੂ ਦਾ ਅਮਲ ਕਰਨ ਨਾਲ ਬੰਦਾ ਅਮਲੀ ਬਣ ਜਾਂਦਾ । ਸਮਾਜ ਵਿੱਚ ਨਕਲੀ ਤੇ ਅਸਲੀ ਦਾ ਫਰਕ ਮਿੱਟ ਗਿਆ ਹੈ..

ਚਾਰੇ ਪਾਸੇ ਅਮਲੀਆਂ ਦੀ ਭੀੜ ਵੱਡੀ ਹੋ ਰਹੀ ਹੈ..ਭੀੜ ਹੁਣ ਕਦੇ ਕਿਸੇ ਉਤੇ ਅਚਿੰਤੇ ਬਾਜ਼ ਵਾਂਗ ਪੈ ਰਹੀ ਹੈ…ਕਿਉਂ ਕਿ ਭੀੜ ਦੇ ਪਿਰਤ ਪਾਲਕਾਂ ਦਾ ਉਹਨਾਂ ਦੇ ਸਿਰ ਉਤੇ ਹੱਥ ਹੈ..

.ਭਾਵੇਂ ਹੱਥੀਂ ਪਾਈਆਂ ਗੰਢਾਂ ਦੰਦਾਂ ਦੇ ਕਿਉਂ ਨਾ ਖੋਲ੍ਹਣੀਆਂ ਪੈਣ..ਤਾਕਤਵਰ ਇਹ ਗੰਢਾਂ ਲੋਕਮਨਾਂ ਦੇ ਵਿੱਚ ਪਾ ਰਹੇ ਹਨ ਇਸ ਕਰਕੇ ਹੁਣ ਭੀੜ ਤੇ ਲੋਕਸਮੂਹ ਦੇ ਅਰਥ ਰਲਗੱਡ ਹੋ ਗਏ..

ਭੀੜ ਹੁਣ ਲੋਕਤੰਤਰ ਬਣ ਰਹੀ ਤੇ ਲੋਕਾਈ ਬੀਚਾਰੀ ਬਣ ਕਿ ਦਿਨ ਕੱਟ ਰਹੀ ਹੈ..ਧਰਮ ਤੇ ਸ਼ਰਮ ਖੰਭ ਲਾ ਕੇ ਉਡ ਗਏ ਹਨ…
ਭਾਵੇਂ ਚਹੁੰ ਕੂੰਟਾਂ ਵਿੱਚ ਧਰਮੀ ਲੋਕਾਂ ਦੀ ਭੀੜ ਹੜ੍ਹ ਵਾਂਗ.ਵੱਡੀ ਹੋ ਰਹੀ ਹੈ…ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ..ਵਰਗੇ ਹਾਲਤ ਬਣ ਰਹੇ ਹਨ….

ਦੁਸ਼ਮਣ ਮਿੱਤਰ ਬਣ ਗਏ ਹਨ ਤੇ ਮਿੱਤਰ ਰੇਤ ਦੀ ਮੁੱਠੀ ਵਾਂਗ ਕਿਰ ਗਏ ਹਨ…ਵਗਦੀ ਦੀ ਹਨੇਰੀ ਵਿੱਚ  ਤੂੜੀ ਦੀ ਪੰਡ ਕੌਣ ਬੰਨੇ ? ਕੁਲਵੰਤ ਵਿਰਕ ਦੀ ਕਹਾਣੀ ” ਤੂੜੀ ਦੀ ਪੰਡ ” ਚੇਤੇ ਆਉਦੀ ਹੈ…ਚੇਤੇ ਦੀ ਚੰਗੇਰ ਵਿੱਚ ਸੱਜਰੀ ਸਵੇਰ ਵਿੱਚ ਹੁਣ ਅੰਤਰ ਮਿੱਟ ਗਿਆ ਹੈ…ਬਸ ਹੁਣ ਤਾਂ ਲੋਕਾਂ ਨੂੰ  ਰੋਟੀ ਦੇ ਲਾਲੇ ਪਏ ਹਨ…ਭੁੱਖਾ ਮਰਦੇ  ਕੀ ਨੀ ਕਰਦੇ ? ਦੇ ਅਰਥ ਬਦਲ ਰਹੇ ਹਨ…

ਸਮਾਜ ਵਿੱਚ ਸ਼ਬਦਾਂ ਦੇ ਤਾਂ ਅਰਥ ਬਦਲ ਰਹੇ ਹਨ ਜੇ ਕੁੱਝ ਬਦਲ ਨਹੀਂ ਰਿਹਾ ਤਾਂ  ਲੋਕਾਂ ਦਾ ਜੀਵਨ…ਭਾਵੇਂ ਹੁਣ ਰਹਿਣ ਸਹਿਣ, ਬੋਲ-ਚਾਲ, ਖਾਣ -ਪੀਣ ਤੇ ਪਹਿਰਾਵਾ ਬਦਲ ਗਿਆ ਹੈ…

ਘਰ ਕੱਚਿਆਂ ਤੋਂ  ਪੱਕੇ ਹੋ ਗਏ ਪਰ ਲੋਕ ਮਨ ਦੇ ਕੱਚੇ ਹੋ ਗਏ …ਸਮਾਜ ਬਦਲ ਵੀ ਰਿਹਾ ਤੇ ਕਿਰ ਵੀ ਰਿਹਾ .

..ਜੁੜ ਵੀ ਰਿਹਾ ਤੇ ਰੁੜ ਵੀ ਰਿਹਾ..ਕੁੜ ਵੀ ਰਿਹਾ ..ਹਰ ਕੋਈ ਬੁੜ-ਬੁੜ ਤਾਂ  ਕਰਦਾ ਹੈ ਪਰ ਕਿਸੇ ਨੂੰ ਸਮਝ ਨਹੀਂ  ਪੈਂਦੀ ਕਿ ਬੰਦਾ ਕੀ ਕਰਦਾ ਹੈ…

ਹੁਣ ਸਮਝ ਤਾਂ ਆਵੇਗੀ ਜੇ ਗਿਆਨ ਹੋਵੇਗਾ ..ਗਿਆਨ ਹਾਸਲ ਕਰਨ ਲਈ ਸਿਖਿਆ ਲੈਣੀ ਪਵੇਗੀ…ਹੁਣ ਸਿੱਖਿਆ ਮੁੱਲ ਮਿਲਦੀ ਹੈ…ਹੁਣ ਮੁੱਲ ਦੀ ਸਿਖਿਆ ਤਾਂ  ਲਈ ਜਾ ਸਕਦੀ ਹੈ ਪਰ ਗਿਆਨ ਹਾਸਲ ਨਹੀਂ ਕੀਤਾ ਜਾ ਸਕਦਾ .

.ਗਿਆਨ ਹਾਸਲ ਕਰਨ ਲਈ ਧਿਆਨ ਤੇ ਅਧਿਅਨ ਕਰਨਾ ਪਵੇਗਾ …ਪੜ੍ਹਨਾ ਪਵੇਗਾ ..ਗ੍ਰੰਥਾਂ ਨੂੰ ਤੇ ਬੰਦਿਆਂ ਨੂੰ …ਪੜ੍ਹਨ ਲਈ ਬਹੁਤ ਕੁੱਝ ਹੈ…ਧਰਤੀ ਹੋਰ ਪਰੇ ਤੇ ਹੋਰ…ਵਾਲੀ ਗੱਲ ਹੈ..ਗੱਲ ਤਾਂ  ਮਿੱਤਰਾਂ ਦੇ ਰਿਣ ਦੀ ਸੀ…ਮਿੱਤਰਾਂ ਦੇ ਨੂਣ ਦੀ ਡਲੀ.ਨੀ ਤੂੰ  ਸ਼ਰਬਤ ਵਰਗਾ ਜਾਣੀ..ਵਾਲੀ ਗੱਲਬਾਤ ਨਹੀਂ ..ਹੁਣ ਤਾਂ  ਮਸਲੇ ਬਦਲ ਗਏ  ਹਨ..”ਜਿਸ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ..।”

ਹੁਣ ਗਿਆਨਵਾਨ ਹੋਣਾ ਸਰਮਾਏਦਾਰ ਹੋਣਾ ਹੈ..ਸਰਮਾਇਆ ਕੱਠਾ ਕਰਨ ਲਈ ਮਿਹਨਤ ਨਹੀਂ  ਲੋਕਾਂ ਦੇ ਗਲੇ ਵੱਢਣ ਦੀ ਲੋੜ  ਹੁੰਦੀ ਹੈ..ਹੁਣ ਲੋੜ ਕਾਢ ਦੀ ਮਾਂ ਨਹੀਂ .

..ਹੁਣ ਤੇ ਗਊ ਸਾਡੀ ਮਾਂ ਹੈ.ਠੰਡੀ ਛਾਂ ਐ ਪਰ..ਰੁੱਖਾਂ ਦੀ ਨਹੀਂ,   ਏ ਸੀ ਦੀ ਠੰਡ ਹੈ..ਹੁਣ ਸਭ ਦੀ ਇਕੋ ਮੰਗ ਹੈ… ਕਿਉਂ ਘਰਾਂ ਦੇ ਵਿੱਚ ਭੁੱਜਦੀ ਭੰਗ ਹੈ….!..

ਪਰ ਇਸ ਦਾ ਇੱਕੋ ਇੱਕ ਹਲ ਸਾਂਝੀ ਲੋਕ ਜੰਗ ਹੈ…ਹੁਣ ਚਾਰੇ ਪਾਸੇ ਕੌਰਵ ਹਨ..ਪਾਂਡਵ ਬਨਵਾਸ ਤੇ ਜਾ ਰਹੇ ਹਨ…ਕਿ੍ਸ਼ਨ ਕੌਰਵਾਂ ਦੇ ਨਾਲ ਰਲ ਗਿਆ ਹੈ..

.ਕੂੜ ਫਿਰੇ ਪਰਧਾਨ ਵੇ ਲਾਲੋ..ਬਾਬਰ ਨੂੰ ਜਾਬਰ .ਆਖਣ ਵਾਲਾ ਕੋਈ ਨਹੀਂ ਰਿਹਾ ..ਭਾਵੇਂ “ਸੱਚ ਤੇ ਪਹਿਰਾ” ਦੇਣ ਵਾਲਿਆਂ “ਭੀੜ ” ਦਿਨੋ ਦਿਨ ਵੱਡੀ ਹੋ ਰਹੀ ਹੈ…!

ਗੱਲ ਤੇ ਮਿੱਤਰਾਂ ਦੇ ਰਿਣ ਦੀ ਸੀ…ਜਿਹੜਾ ਰੂੜ੍ਹੀ ਵਾਂਗ ਵਧਣ ਦੀ ਵਜਾਏ…ਘੱਟ ਰਿਹਾ…ਕੋਈ ਮਿੱਤਰ ਨਹੀਂ ਰਿਹਾ ..ਸਭ ਪੈਸੇ ਦੇ ਪੀਰ ਤੇ ਸਕੇੇ ਵੀਰ..ਨੇ ਹੁਣ ” ਪੱਗ-ਵੱਟ ਭਰਾ ਨਹੀਂ ਪੈਗ-ਵਟਾ ਯਾਰ” ਨੇ…

.ਹੁਣ ਯਾਰੀ ਤੂਤ ਦਾ ਮੋਛਾ ਨਹੀਂ ..ਤੂਤ ਦੀ ਲਗਰ ਹੈ..ਜਿਹੜੀ ਵਕਤ ਪਵੇ ਤੇ ਲੰਗਾਰ ਵੀ ਲਾਉਣ ਤੋਂ ਝਿਜਕਦੀ ਨਹੀਂ …
ਹੁਣ ਡੋਲੇ ਨਹੀਂ ਕੰਬਦੇ ਸਗੋ ਕੰਧਾਂ ਕੰਬਦੀਆਂ ਹਨ ਜਦੋ ਅੱਖਾਂ ਬਦਲ ਦੀਆਂ ਹਨ…ਹੁਣ ਅੱਖਾਂ ਮਿਲਾਉਣ ਵਾਲੇ ਨਹੀਂ  ਸਗੋ ਅੱਖਾਂ ਦਿਖਾਉਣ ਵਾਲਿਆਂ ਦਾ ਬੋਲਬਾਲਾ ਹੈ…ਪਤਾ ਕੌਣ ਜੀਜਾ ਤੇ ਕੌਣ ਸਾਲਾ ਹੈ…ਲਾਲਸਾ ਨੇ ਲੋਕਾਈ ਦੀਆਂ ਅੱਖਾਂ ਦੀ ਨਹੀਂ ਅਕਲ ਦੀ ਅੰਨ੍ਹੀ ਕਰ ਦਿੱਤੀ ਹੈ..

.ਹੁਣ ਅੌਲ੍ ਦਾ ਵੀ ਖਿਆਲ ਨਹੀਂ ..ਪਰ ਅੰਨ੍ਹੀ ਮਾਂ ਨੂੰ ਮਮਤਾ ਮਾਰਦੀ ਰਹੀ ਹੈ…ਬਾਪ ਕੀ ਐ ? ਉਹਦੇ ਪੁੱਤ ਦਾ ਬਾਪ ਕੌਣ ਹੈ.? ਪੁੱਤ ਦੇ ਬਾਪ ਦਾ ਮਾਂ ਨੂੰ ਪਤਾ ਹੁੰਦੇ ਕਿ ਇਸ ਦਾ ਬਾਪ ਕੌਣ ਹੈ ?.  ਬੱਚਾ ਜੰਮਣ ਤੇ ਪਾਰਖੂ ਅੱਖਾਂ ਨਕਸ਼ ਪਛਾਣ ਲੈਂਦੇ ਹਨ..ਨਾਨਕਿਆਂ ਦਾ ਜਾ ਫਿਰ ਇਹ ਦਾਦਕਿਆਂ..ਦਾ.ਮੁੜੰਗਾ ਜਾ..!

ਹੁਣ ਜੇ ਮਿੱਤਰ ਦਾ ਰਿਣ ਮੋੜਦਾ ਤਾਂ  ਮਿੱਤਰਤਾ ਟੁੱਟ ਜਾਵੇਗੀ.ਤੇ ਜੇ.ਨਹੀਂ ਤੇ..ਫਿਰ ਮਨ ‘ਤੇ ਫੁੱਲ ਜਿੰਨਾਂ ਭਾਰ ਰਹੇਗਾ..ਬੰਦਾ ਬੀਮਾਰ ਰਹੇਗਾ ..

ਅਖੈ ਮਰਦੀ ਨੇ ਅੱਕ ਚੱਬਿਆ ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ …ਹੁਣ ਕਿਸ ਨੇ ਕਿਸਦੇ ਨਾਲ਼ ਲਾਈਆਂ ਹਨ..ਕਿਧਰੇ ਸਾਈਅਾਂ ਨੇ ਤੇ ਕਿਧਰੇ ਵਧਾਈਆਂ ਨੇ..

.ਅੰਨ੍ਹੀ ਪੀਹਦੀ ਤੇ ਕੁੱਤੇ ਚੱਟਦੇ ਆ…ਚਾਰੇ ਪਾਸੇ ਘੋੜੇ ਵਾਲਾ ਫਿਰ ਗਿਆ  ਤੇ ਕਸਮਾਂ ਖਾ ਕੇ ਗੁਟਕੇ ਨੂੰ ਹੱਥ ਲਾ ਕੇ ਮੁਕਰ ਗਏ ਹਨ..ਭਲਾ ਜੇ ਮਿੱਤਰਾਂ ਦੀਆਂ ਆਈਆਂ ਕਿਤਾਬਾਂ ਤੇ ਨਾ ਲਿਖਿਆ ਕੀ ਕਰ ਲੈਣਗੇ..

ਜਿਵੇਂ ਹੁਣ ਹਾਕਮਾਂ ਦੀ ਝੂਠੀ ਹੋਗੀ ਸਹੁੰ ਦਾ ਨੀ ਲੋਕ ਕੁੱਝ ਕਰ ਸਕੇ? ਕੀ ਹੋ ਗਿਆ ਹੈ ਲੋਕਮਤ ਨੂੰ ਕਿਥੇ ਗਏ ਭਾਜੀਆਂ ਮੋੜਨ ਵਾਲੇ….? ਕਦੇ ਜੋੜ ਮੰਜੀਆਂ ਨਾ ਡਾਹੀਆਂ ਜਦੋਂ  ਦੀ ਜੰਗੀਰੋ ਜੰਮ ਪਈ…ਅਰੂਸਾ ਕੌਣ ਐ?

ਪਰ ਕੌਣ ਸਾਹਿਬ ਨੂੰ ਆਖੇ ਕਿ ਇੰਝ ਨਹੀਂ  ਇੰਝ ਕਰ …ਭਾਈ ਸਾਹਿਬ ਜੰਜੀਰੋ ਤਾਂ  ਹੁਣ ਆਪ ਜ਼ਮਾਨਤ ਤੇ ਹੈ…ਲੋਕ ਵੀ ਬਹੁਤ ਕੱਬੇ ਹਨ ਕਿ ਗੱਲ ਭੂੰਜੇ ਨੀ ਪੈਣ ਦੇਦੇ..

.ਪਰ ਹੁਣ ਸੱਦੀ ਹੋਈ ਮਿੱਤਰਾਂ ਦੀ ..ਪੈਰ ਜੁੱਤੀ ਨਾ ਪਾਵਾਂ …ਵਰਗੇ..ਨੀ.ਮਿੱਤਰ …ਹੁਣ ਤੇ

ਸੁਣ ਮਿੱਤਰਾ ਪੈਰ ਦਿਆ ਛਿੱਤਰਾ ਘਸ ਟੁੱਟ ਜਾਏਗਾ…

ਹੁਣ ਬੱਗੀ ਤਿੱਤਰੀ ਕਮਾਂਦ ਵਿੱਚੋਂ ਨਹੀਂ ਹੋਟਲਾਂ ਵਿੱਚੋਂ ਨਿਕਲਦੀ ਹੈ…ਹੁਣ ਬਾਜ਼ ਨੀ ਪੈਂਦਾ ਸਗੋਂ ਬਾਜ਼ਾਂ ਕੋਲ ਆਪ ਜਾਂਦੀ ਐ। ਚਿੜੀਆਂ, ਗੁਟਾਰਾਂ, ਕਬੂਤਰੀਆਂ ਤੇ  ਬਿੱਲੀਆਂ ਘਰਾਂ ਵਿੱਚ ਭੁਜਦੀ ਭੁੱਖ ਨੂੰ ਝੁਲਕਾ ਦੇਣ ਲਈ ਦੇਹ ਵੇਚਣ ਜਾਂਦੀਆਂ ਹਨ…
ਹੁਣ ਅਣਖ ਨੀ ਨੰਗ ਭੁੱਖ ਲਲਕਾਰੇ ਮਾਰਦੀ ਹੈ…ਹੁਣ ਪਹਿਲਾ ਮੁੰਡਾ ਮਿੱਤਰਾਂ ਦਾ ਨੀ..ਲਾਵਾਂ ਵਾਲੇ ਦਾ ਉਜ਼ਲ ਨਾ ਕੋਈ  ,,,,,.ਰਸ ਪੀ ਗਏ ਪਿੰਡ ਦੇ ਮੁੰਡੇ ..ਲਈ ਜਾਨੇ ਤੂੰ ਕੜਬ ਦੇ ਟਾਂਡੇ…ਹੁਣ ਤੇ ਨਾ ਮੱਕੀ ਹੈ ਤੇ ਨਾ ਹੀ …ਕੱਢ ਕੇ ਕਾਲਜਾ ਲੈ ਕੇ ਜਾਣ ਵਾਲੇ / ਵਾਲੀ ਆਂ ਹਨ…

ਹੁਣ ਤੇ.ਭਾਊ ਕੋਈ ਪਰਲੋ ਈ ਆਊ  …ਲੋਕਾਂ ਦਾ ਮੱਚ ਮਰ ਗਿਆ ਹੈ…ਹੁਣ ਉਹ ਆਪ ਹੀ ਆਪਣੀ ਅੱਗ ਦੇ ਭਾਂਬੜ ਬਾਲ ਕੇ ਬੈਠੇ …ਇਸੇ ਕਰਕੇ ਹੁਣ…ਗਲੀਅੈ ਛਿੱਕੜ…ਵੱਧ ਰਿਹਾ…ਹੁਣ ਤੇ ਮਿੱਤਰਾਂ ਦੇ ਫੁਲਕੇ ਨੂੰ  ਨੀ ਮੈਂ ਖੰਡ  ਦਾ ਨੀ….ਚਿੱਟੇ ਦਾ ਪਲੇਥਣ ਲਾਵਾਂ ….ਹੁਣ ਕੀ ਲੈਣਾ ਲਾਵਾਂ ਵਾਲੇ ਤੋਂ ..ਫੱਤੋ ਦੇ ਯਾਰ ਵਥੇਰੇ…ਮਿੱਤਰਾਂ ਦਾ ਰਿਣ ਸਿਰ ਮੱਥੇ ..! ਸਾਡੀ ਬਦਕਿਸਮਤੀ ਹੈ ਕਿ ਅਸੀਂ ਕਿਤਾਬਾਂ ਨਹੀਂ  ਪੜ੍ਹ ਦੇ ਸਾਡੇ ਘਰਾਂ ਦੇ ਵਿੱਚ  ਹੋਰ ਸਭ ਕੁੱਝ ਹੈ ਪਰ ਕਿਤਾਬਾਂ ਨਹੀਂ !

ਵੱਡੇ -ਵੱਡੇ ਮਕਾਨ ਤਾਂ  ਹਨ ਪਰ ਘਰ ਘੱਟ ਹਨ। ਘਰ ਲਈ  ਕਿਤਾਬਾਂ ਤੇ ਧੀਆਂ ਘੁੱਗੀਆਂ ਤੇ ਚਿੜੀਆਂ ਦਾ ਹੋਣਾ ਜਰੂਰੀ ਹੈ!

ਬੁੱਧ  ਸਿੰਘ  ਨੀਲੋੰ
9464370823

Previous articleਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
Next articleਕਲਮ