ਉੱਤਰਾਖੰਡ ਤ੍ਰਾਸਦੀ: ਦੋ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ 58 ਹੋਈ

ਤਪੋਵਨ  (ਸਮਾਜ ਵੀਕਲੀ) : ਹੜ੍ਹ ਕਾਰਨ ਤਬਾਹ ਹੋਈ ਤਪੋਵਨ ਸੁਰੰਗ ’ਚੋਂ ਦੋ ਹੋਰ ਲਾਸ਼ਾਂ ਮਿਲਣ ਨਾਲ ਉੱਤਰਾਖੰਡ ’ਚ ਵਾਪਰੀ ਤ੍ਰਾਸਦੀ ਕਾਰਨ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚਮੋਲੀ ’ਚ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਹਨ ਅਤੇ ਅੱਜ ਤੜਕੇ ਦੋ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 58 ਹੋ ਗਈ ਹੈ ਜਦਕਿ 146 ਲੋਕ ਹਾਲੇ ਵੀ ਲਾਪਤਾ ਹਨ।

ਤਪੋਵਨ ਸੁਰੰਗ ਨੇੜੇ ਬਣਾਏ ਆਰਜ਼ੀ ਮੁਰਦਾਘਰ ’ਚ ਤਾਇਨਾਤ ਅਧਿਕਾਰੀ ਨੇ ਦੱਸਿਆ ਕਿ ਸੁਰੰਗ ਵਿੱਚੋਂ ਇੱਕ ਲਾਸ਼ ਲੰਘੀ ਰਾਤ ਨੂੰ ਜਦਕਿ ਇੱਕ ਹੋਰ ਲੱਗਪਗ ਤੜਕੇ 2 ਵਜੇ ਮਿਲੀ। ਸੁਰੰਗ ’ਚੋਂ ਹੁਣ ਤਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਚਾਓ ਏਜੰਸੀਆਂ ਦਾ ਅਮਲਾ ਤਪੋਵਨ ਸੁਰੰਗ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ, ਜਿੱਥੇ ਲੱਗਪਗ 30 ਵਰਕਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਐਨਟੀਪੀਸੀ ਨੇ ਤ੍ਰਾਸਦੀ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ।

Previous articleਕਿਰਨ ਬੇਦੀ ਨੂੰ ਉਪ ਰਾਜਪਾਲ ਦੇ ਅਹੁਦੇ ਤੋਂ ਹਟਾਇਆ
Next articleਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ: ਦਿੱਲੀ ਪੁਲੀਸ