ਸ਼ਹੀਦਾਂ ਦੀਆਂ ਕੁਰਬਾਨੀਆਂ ਸੀਨੇ ਵਿੱਚ ਸੰਜੋਅ ਕੇ ਰੱਖਣ ਨਾਲ ਹੀ ਦੇਸ਼ ਤਰੱਕੀ ਕਰੇਗਾ – ਲਾਇਨ ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਦੀ ਪ੍ਰਧਾਨਗੀ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਭਾਵ ਨਾਲ ਜੋਤ ਪ੍ਰਚੰਡ ਕਰਕੇ ਅਤੇ ਫੁੱਲਾਂ ਦੀ ਬਰਸਾਤ ਕਰਕੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ‘ਤੇ ਮਨਾਇਆ ਗਿਆ। ਇਸ ਪਵਿੱਤਰ ਕਾਰਜ ਵਿੱਚ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਅਹੁਦੇਦਾਰਾਂ ਨੇ ਵੀ ਬੜੀ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਸ਼ਰਧਾ ਸੁਮਨ ਸਮਰਪਿਤ ਕੀਤੇ। ਜੋਤ ਪ੍ਰਚੰਡ ਦਾ ਕਾਰਜ ਸ਼੍ਰੀ ਸੀਤਾ ਰਾਮ ਸੋਖਲ ਨੇ ਕੀਤਾ।
ਇਸ ਮੌਕੇ ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨੌਜਵਾਨ ਸਾਥੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਹਨਾਂ ਦੀਆਂ ਜੀਵਨੀਆਂ ਪੜ੍ਹਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪਹਿਲ ਕਦਮੀ ਕਰਨ। ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਸ਼ਹੀਦਾਂ ਦੇ ਦੇਸ਼ ਭਾਰਤ ਖ਼ਾਸ ਕਰ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਮੁਕਾਈਏ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਹਰ ਵਕਤ ਸੀਨੇ ਵਿੱਚ ਸੰਜੋਅ ਕੇ ਰੱਖਾਂਗੇ।
ਇਸ ਪਾਵਣ ਮੌਕੇ ਲਾਇਨ ਬਬਿਤਾ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਸੰਧੂ, ਲਾਇਨ ਜਸਪ੍ਰੀਤ ਕੌਰ ਸੰਧੂ, ਮੰਡਲ ਦੇ ਅਹੁਦੇਦਾਰ ਹਰੀਸ਼ ਮੈਹਨ, ਮਾਸਟਰ ਸੁਭਾਸ਼ ਢੰਡ, ਮਾਸਟਰ ਓਮ ਪ੍ਰਕਾਸ਼ ਜੰਡੂ, ਵਰਿੰਦਰ ਕੋਹਲੀ ਗੋਲਡੀ, ਅਮਨ ਕੁਮਾਰ ਤੋਂ ਇਲਾਵਾ ਹੋਰ ਦੇਸ਼ ਪ੍ਰੇਮੀ ਹਾਜ਼ਿਰ ਹੋਏ ਜਿਨ੍ਹਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰਾਸ਼ਟਰੀ ਝੰਡੇ ਫੜ੍ਹਕੇ ਇਨਕਲਾਬ ਜ਼ਿੰਦਾਬਾਦ ਦੇ ਜ਼ੋਰਦਾਰ ਨਾਅਰੇ ਲਗਾਕੇ ਅਤੇ ਲੱਡੂ ਵੰਡ ਕੇ ਆਪਣੇ ਮਹਿਬੂਬ ਸ਼ਹੀਦ ਪ੍ਰਤੀ ਮੋਹ ਦਿਖਾਇਆ। ਕਲੱਬ ਅਤੇ ਮੰਡਲ ਵੱਲੋਂ ਨੰਨ੍ਹੇ ਬੱਚਿਆਂ ਗੁਰਛਾਇਆ ਸੋਖਲ ਅਤੇ ਗੁਰਅੰਸ਼ ਸੋਖਲ ਨੂੰ ਦੇਸ਼ ਭਗਤੀ ਨਾਲ ਜੋੜਨ ਦਾ ਵੀ ਸਫ਼ਲ ਉਪਰਾਲਾ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly