ਪ੍ਰਦੇਸ ਚੰਦਰਾ

ਨਵੀ

(ਸਮਾਜ ਵੀਕਲੀ)

ਇੱਥੇ ਮਿਲਦੇ ਨਹੀਂ ਹੱਕ ਲੜੇ ਬਿਨਾਂ
ਨਾ ਰੁਜ਼ਗਾਰ ਹੀ ਮਿਲਦੇ ਨੇ
ਪੜਿਆ ਲਿਖਿਆ ਨੂੰ ਇੱਥੇ
ਪਾਣੀ ਦੇ ਬੁਛਾਰ ਹੀ ਮਿਲਦੇ ਨੇ
ਹੋ ਕਿ ਫਿਰ ਮਜਬੂਰ ਜਵਾਨੀ
ਪਾਉਂਦੀ ਮਾਪਿਆ ਕੋਲੋਂ ਦੂਰੀ ਆ
ਪਿੰਡ ਛੱਡਣਾ ਸਾਡੀ ਖੁਸ਼ੀ ਨਹੀਂ
ਇਹ ਸਾਡੀ ਮਜਬੂਰੀ ਆ…..
ਪਰਿਵਾਰ ਵੀ ਛੱਡਣਾ ਪੈ ਗਿਆ
ਇੱਥੇ ਯਾਦਾਂ ਦੇ ਨਾਲ ਰਹਿੰਦੇ ਹਾਂ
ਰੋਟੀ ਟੁੱਕ ਆਪ ਪਕਾਈ ਦਾ
ਬਿਨਾਂ ਝਿਜਕ ਦੇ ਕਹਿੰਦੇ ਹਾਂ
ਸਵਾਦ ਨਹੀਂ ਭੁਲਿਆਂ ਅੱਜ ਵੀ
ਜੋ ਬੇਬੇ ਦੀ ਚੂਰੀ ਦਾ
ਪਿੰਡ ਛੱਡਣਾ ਸਾਡੀ ਖੁਸ਼ੀ ਨਹੀਂ
ਇਹ ਸਾਡੀ ਮਜਬੂਰੀ ਆ…..
ਮਾਵਾਂ ਕੋਲੋਂ ਦੂਰ ਹੋ ਕਿ
ਢਿੱਡ ਭੁੱਖੇ ਚੱਲਦੀਆਂ ਸ਼ਿਫਟਾਂ ਨੇ
ਇਸ ਵਾਰ ਦੀ ਫਿਰ ਤਨਖ਼ਾਹ ਉੱਤੇ
ਸਾਰੀਆਂ ਦੇਣੀਆਂ ਲਿਮਟਾਂ ਨੇ
“ਨਵੀਂ” ਦੀ ਕਲਮ ਨੇ ਲਿਖਦੇ ਰਹਿਣਾ
ਮਾਂ ਤੇ ਪੁੱਤ ਦੀ ਦੂਰੀ ਆ
ਪਿੰਡ ਛੱਡਣਾ ਸਾਡੀ ਖੁਸ਼ੀ ਨਹੀਂ
ਇਹ ਸਾਡੀ ਮਜਬੂਰੀ ਆ…..
       ਨਵੀ
ਘੱਲ ਕਲਾਂ
     62398-20086
Previous articleਪੰਜ ਦਰਿਆ
Next article‘‘ਖੁਰਾਸਾਨ ਖਸਮਾਨਾ ਕੀਆ ਹਿੰਦੂਸਤਾਨ ਡਰਾਇਆ“