ਝੰਡੇ ਝੜਾਤੇ ਸਿੰਘਾਂ ਨੇ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਹਰ ਮੈਦਾਨ ਮੋਰਚਾ ਫਤਿਹੇ ਕਰਦੇ ਹਾਂ
ਨਾ ਡਰਾਉਂਦੇ,ਨਾ ਕਿਸੇ ਕੋਲੋਂ ਡਰਦੇ ਹਾਂ
ਹੱਕ ਸੱਚ ਦੀ ਖਾਦੇਂ ਢਿੱਡ ਸਭ ਦਾ ਭਰਦੇ ਹਾਂ
ਦੇਖ ਦਿੱਲੀ ਵਿੱਚ ਲੰਗਰ ,ਲਾਤੇ ਸਿੰਘਾਂ ਨੇ
ਵੇਖ ਹੌਂਸਲੇ ਸਾਡੇ, ਝੰਡੇ ਝੜਾਤੇ ਸਿੰਘਾਂ ਨੇ
ਪੰਜ ਵਾਰੀ ਵੰਡਿਆਂ ਪੰਜਾਬ ਨੂੰ ਸਰਕਾਰਾਂ ਨੇ
ਸਿਆਸਤ ਕੀਤੀ ਪੰਜਾਬ ਤੇ,ਬੜੇ ਗਦਾਰਾਂ ਨੇ
ਪਹਿਲਾਂ ਸਨਤਾਲੀਂ ਫੇਰ ਚਰਾਛੀ ਝੇਲੀ ਸਰਦਾਰਾਂ ਨੇ
ਫਿਰ ਤੋਂ ਸੰਭਲੇ,ਦੱਬੇ ਅਕਸ ਚਮਕਾਤੇ ਸਿੰਘਾਂ ਨੇ
ਵੇਖ ਹੌਂਸਲੇ ਸਾਡੇ, ਝੰਡੇ ਝੜਾਤੇ ਸਿੰਘਾਂ ਨੇ
ਅਮੀਰ ਵਿਰਸਾ ਸਾਡਾ,ਸਭ ਤੋਂ ਉੱਪਰ ਖੜੀਆਂ ਨੇ
ਇਸ ਦੇਸ਼ ਦੀ ਖਾਤਰ, ਕੁਰਬਾਨੀਆਂ ਬੜੀਆਂ ਨੇ
ਭਗਤ ਸ਼ਰਾਭੇ ਊਧਮ ਜਿਹੇ,ਜਵਾਨੀਆਂ ਲੜੀਆਂ ਨੇ
ਹਰ ਇਤਹਾਸ ਵਿੱਚ ਨਾਮ ਲਿਖਵਾਤੇ ਸਿੰਘਾਂ ਨੇ
ਵੇਖ ਹੌਂਸਲੇ ਸਾਡੇ, ਝੰਡੇ ਝੜਾਤੇ ਸਿੰਘਾਂ ਨੇ
ਆਪਣੇ ਹੱਕਾਂ ਤੇ ਲੜਦੇ ਹਾਂ,ਕਿਹੜਾ ਰੋਕੂ ਸ਼ੇਰਾਂ ਨੂੰ
ਝੂਠੀ ਹਕੂਮਤ ਹਰਾ ਨੀ ਸਕਦੀ,ਮਰਦ ਦਲੇਰਾਂ ਨੂੰ
ਮਾਂ ਭੂਮੀ ਤੇ ਖੰਘਣ ਨੀ ਦੇਣਾ, ਕਿਸੇ ਵੀ ਗੈਰਾਂ ਨੂ
ਸੁੱਤੇ ਪਏ ਕਿਸਾਨ ਦੇਸ ਦੇ, ਜਗਾੵਤੇ ਸਿੰਘਾਂ ਨੇ
ਵੇਖ ਹੌਂਸਲੇ ਸਾਡੇ, ਝੰਡੇ ਝੜਾਤੇ ਸਿੰਘਾਂ ਨੇ
ਸਾਡੀ ਕੌਮ ਹੈ ਵੱਖਰੀ,ਸਾਡੇ ਰੰਗ ਨਿਆਰੇ ਨੇ
ਦਸ ਗੂਰੁਆਂ ਦੀ ਜੋਤ,ਸਾਡੇ ਤੇ ਹੱਥ ਪਿਆਰੇ ਨੇ
ਸਿਮਰਨ ਸੇਵਾ ਮਿਹਨਤਕਸ਼ ਕਦੇ ਨਾ ਹਾਰੇ ਨੇ
ਸੰਧੂ ਕਲਾਂ ਸਰਕਾਰਾਂ ਦੇ,ਸਾਹ ਸੁੱਕਾਤੇ ਸਿੰਘਾਂ ਨੇ
ਵੇਖ ਹੌਂਸਲੇ ਸਾਡੇ, ਝੰਡੇ ਝੜਾਤੇ ਸਿੰਘਾਂ ਨੇ
ਜੋਗਿੰਦਰ ਸਿੰਘ ਸੰਧੂ
ਕਲਾਂ (ਬਰਨਾਲਾ) 
                  9878302324
Previous articleਬੋਹੜ ਨਾਲ ਗੱਲਾਂ…..
Next articleਦਿੱਲੀ ਦੇ ਬਾਰਡਰਾਂ ’ਤੇ ਬੈਰੀਕੇਡਿੰਗ ਤੇ ਕੰਡਿਆਲੀ ਤਾਰ ‘ਬਰਲਿਨ ਦੀ ਕੰਧ’ ਤੇ ‘ਨਜ਼ਰਬੰਦੀ ਕੈਂਪਾਂ’ ਦਾ ਭੁਲੇਖਾ ਪਾਉਂਦੀ ਹੈ: ਬਾਜਵਾ