ਭੱਟੀ ਕੰਗਨਾ ਧਾਰਮਿਕ ਟਰੈਕ ‘ਸ਼ਬਦ ਇਲਾਹੀ’ ਲੈ ਕੇ ਹੋ ਰਿਹਾ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਖੁਸ਼ੀ ਵਿਚ ਗਾਇਕ ਭੱਟੀ ਕੰਗਨਾ ਆਪਣੇ ਧਾਰਮਿਕ ਟਰੈਕ ‘ਸ਼ਬਦ ਇਲਾਹੀ’ ਨਾਲ ਹਾਜ਼ਰ ਹੋ ਰਿਹਾ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਸੀ ਕੇ ਜੱਸੀ ਯੂ ਕੇ ਨੇ ਦੱਸਿਆ ਕਿ ਇਸ ਟਰੈਕ ਨੂੰ ਰਵਿਦਾਸੀਆ ਟੀ ਵੀ ਪੇਸ਼ ਕਰ ਰਿਹਾ ਹੈ। ਜਿਸ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਚਨਾ ਦੇ ਲੇਖਕ ਵਿੱਕੀ ਮੋਰਾਂਵਾਲੀਆ ਹਨ ਅਤੇ ਟਰੈਕ ਆਡੀਓ ਕਮਲ ਕਲੇਰ ਨੇ ਕੀਤਾ ਹੈ। ਰਮਨ ਰਜਕ, ਡੇਵ ਡੀ, ਅਵੀ ਲੱਖੀਵਾਲ, ਵਰਿੰਦਰ ਕੈਂਥ ਅਤੇ ਰਕੇਸ਼ ਕੁਮਾਰ ਦਾ ਇਸ ਟਰੈਕ ਲਈ ਉਕਤ ਟੀਮ ਨੇ ਧੰਨਵਾਦ ਕੀਤਾ ਹੈ।

Previous articleਬਿਜਲੀ ਵਿਭਾਗ ਸ਼ਾਮਚੁਰਾਸੀ ਨੇ ਕੀਤਾ ਸਰਕਾਰ ਦਾ ਅਰਥੀ ਫੂਕ ਮੁਜਾਹਰਾ
Next articleਧੁੱਗਾ ’ਚ ਸਲਾਨਾ 24ਵਾਂ ਗੁਰਮਤਿ ਸਮਾਗਮ ਸ਼ਰਧਾ ਨਾਲ ਸਮਾਪਤ