ਸਿੱਖ ਲਵੋ ਢੰਗ ਕੋਈ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਚੜਦੀਕਲਾ ਵਿੱਚ ਹੈ ਏਕਤਾ,ਚੜਦੀਕਲਾ ਵਿੱਚ ਰਹੂ
ਜਿਗਰੇ ਰੱਖੇ ਆ,ਡਰਨੇ ਦੀ ਨਹੀ ਗੱਲ ਕੋਈ
ਪੂਰੇ ਦੇਸ਼ ਦੇ ਕਿਸਾਨ ਚੱਲ ਪਏ ਦਿੱਲੀ ਵੱਲ ਨੂੰ
ਹੁਣ ਲੋੜ ਨਹੀਂ,ਕੋਈ ਕਿਸੇ ਨੂੰ ਸੁਨੇਹਾ ਘੱਲ ਕੋਈ
ਅਸੀਂ ਆਪਣੇ ਦਮ ਤੇ ਜੰਗ ਜਿੱਤਾਗੇ, ਜਿੱਤਾਗੇ
 ਨਾ ਸੁਣਿਓ ਨੇਤਾ ਦੀ, ਕਰ ਜਾਦੇਂ ਝੱਟ ਛਲੵ ਕੋਈ
ਝੂਠੇ ਵਾਅਦੇ,ਝੂਠੇ ਲਾਰੇ,ਝੂਠੀਆਂ ਕਸਮਾਂ
ਇਹਨਾ ਵਾਸਤੇ ਆਮ ਜਿਹੀ ਹੈ ਗੱਲ ਕੋਈ
ਸ਼ਤਰਕ ਰਹਿਣਾ ਹੁਣ ਬਹੁਤ ਜਰੂਰੀ ਹੈ ਸਾਨੂੰ
ਗਲਤ ਅਨਸ਼ਰ,ਗਲਤ ਮਿਲ ਨਾ ਜਾਏ ਦਲ ਕੋਈ
ਨਾ ਕੁਸ ਸਰਕਾਰੀ,ਨਾ ਕੁਸ ਸਰਕਾਰ ਦਾ ਰਿਹਾ
ਵੇਚਣ ਦਾ,ਲੁੱਟਣ ਦਾ,ਜੋਰਾਂ ਤੇ ਚੱਲ ਰਿਹਾ ਕੰਮ ਕੋਈ
ਆਪਣੇ ਆਪ,ਮਨਮਰਜੀ,ਜਬਰਦਸਤੀ ਨਾਲ
ਥੋਪੀ ਜਾਦੇਂ,ਆਮ ਜਨਤਾਂ ਉੱਤੇ ਜਬਰੀ ਬਲੵ ਕੋਈ
ਕੂੜ ਨੀਤੀ,ਮੁਜਾਹਰੇ,ਦੰਗਾਂਕਾਰੀਆਂ ਚਾਲਾ ਚਲਦੇ
 ਆਸਾਂ,ਖਵਾਹਿਸ਼ਾਂ ਤੇ ਨਾ ਭਰਿਆ ਰੰਗ ਕੋਈ
ਵੀਰ ਜਵਾਨੋ,ਕਿਸਾਨੋ ,ਨਾ ਥੱਕਣਾਂ,ਨਾ ਹਾਰਣਾਂ
ਸੰਧੂ ਕਲਾਂ, ਤਜਰਬੇਕਾਰਾਂ ਤੋਂ ਸਿੱਖ ਲਵੋ ਢੰਗ ਕੋਈ
ਜੋਗਿੰਦਰ ਸਿੰਘ ਸੰਧੂ
ਕਲਾਂ (ਬਰਨਾਲਾ)
Previous articleਗਜ਼ਲ਼
Next article‘ਆਇਆ ਸੀ ਜੋ ਪਾਣੀ ਹਰਮੰਦਿਰੋਂ’