ਖੁਮਾਰ-ਏ-ਇਸ਼ਕ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਨਹੀਉਂ ਇਸ਼ਕ ਖੁਮਾਰੀ ਵਿੱਚ ਰਹਿੰਦੀ,
ਕੋਈ ਸ਼ਾਮ, ਦੁਪਿਹਰ, ਪ੍ਰਭਾਤ ਚੇਤੇ।
ਠੰਡ ਠਾਰਦੀ ਨਹੀਂ ਤੇ ਲੂ ਸਾੜਦੀ ਨਹੀਂ,
ਰਹੇ ‘ਨ੍ਹੇਰੀ ਨਾ ਕੋਈ ਬਰਸਾਤ ਚੇਤੇ।
ਗੱਲ ਮੁੱਕਦੀ ਜਿਹੀ ਜੀ ਨਹੀਂ ਰਹਿੰਦੀ,
ਸਜੀ-ਸੰਵਰੀ ਇਹ ਕੁੱਲ ਕਾਇਨਾਤ ਚੇਤੇ।
ਘੰਟੇ ਚੌਵੀਉਂ ਰਹੇ ਮਹਿਬੂਬ ਦੀ ਬੱਸ,
ਮਿੱਠ-ਮਿੱਠੜੀ ਜਿਹੀ ਗੱਲਬਾਤ ਚੇਤੇ।
ਘੜੀ ਘੜੀ ਹੋਵੇ ਪਲ ਪਲ ਹੋ ਜਏ,
ਫਿੱਟ ਜ਼ਿਹਨ ‘ਚ ਰਹੇ ਮੁਲਾਕਾਤ ਚੇਤੇ।
ਬੰਦੇ ਕਿਸਮਤੀ ਇਹ ਸਭ ਸਾਂਭ ਲੈਂਦੇ,
ਮੰਨ ਕੇ ਰੱਖਦੇ ਕੁਦਰਤੀ ਦਾਤ ਚੇਤੇ।
ਰੋਮੀ ਜਿਹੇ ਘੜਾਮੇਂ ਪਰ ਖਤਾ ਖਾਂਦੇ,
ਜਿਹੜੇ ਰੱਖਦੇ ਨਹੀਂ ਔਕਾਤ ਚੇਤੇ।
                        ਰੋਮੀ ਘੜਾਮੇਂ ਵਾਲ਼ਾ।
                        98552-81105
Previous articleआल इंडिया एससी एसटी एवं ओबीसी रेलवे एंप्लाइज एसोसिएशन आर.सी.एफ ने 72 वा संविधान दिवस मनाया
Next articleਪਹਿਲਾ ਸੰਗੀਤ