(ਸਮਾਜ ਵੀਕਲੀ)
ਜਿਹੜੇ ਗੱਲ ਨਾ ਸੁਣਨੀ ਚਾਹੁੰਦੇ ਸੀ
ਅੱਜ ਖ਼ੁਦ ਮਨਜ਼ੂਰੀਆਂ ਦਿੰਦੇ ਨੇ ।
ਚੱਲ ਕੇ ਤਰਾਂ ਤਰਾਂ ਦੀਆਂ ਚਾਲਾਂ ਉਹ
ਸਾਨੂੰ ਮਸ਼ਹੂਰੀਆਂ ਦਿੰਦੇ ਨੇ ।
ਅੱਧੀ ਰਾਤ ਨੂੰ ਉਠ ਉਠ ਸੋਚਦੇ ਨੇ
ਅੈਵੇਂ ਸੁੱਤੇ ਸ਼ੇਰ ਜਗਾ ਬੈਠੇ ;
ਉਂਜ ਅੰਦਰੋਂ ਥਰ ਥਰ ਕੰਬਦੇ ਨੇ
ਅੈਪਰ ਬਾਹਰੋਂ ਘੂਰੀਆਂ ਦਿੰਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024