ਉਦਾਸੀ,ਨਾਰਾਜਗੀ ਅਤੇ ਪਰੇਸ਼ਾਨੀ ਸ਼ਬਦ ‘ਚ ਕਮਾਲ ਦਾ ਫ਼ਰਕ ਅਤੇ ਬਾ-ਕਮਾਲ ਅੰਤਰ-ਸੰਵਾਦ

ਕੁਲਦੀਪ ਨਿਆਜ਼ ‘ਨੰਗਲਾ’

(ਸਮਾਜ ਵੀਕਲੀ)

ਚਿੰਤਾ ਦੇ ਤਿੰਨ ਲੱਛਣ ਹਨ। ਜਿਨ੍ਹਾਂ ‘ਚ ਵਿਰੋਧਭਾਸ ਜਾਪਦਾ ਹੈ ਪਰ ਕਮਾਲ ਦਾ ਅੰਤਰਸੰਵਾਦ ਹੈ।
1. ਨਾਰਾਜ ਹੋਣਾ।
2. ਉਦਾਸ ਹੋਣਾ।
3. ਪਰੇਸ਼ਾਨ ਹੋਣਾ।

1. ਨਾਰਾਜ— ਜਦੋਂ ਵਿਅਕਤੀ ਨਾਰਾਜਗੀ ਦੀ ਅਵਸਥਾ ‘ਚ ਹੁੰਦਾ ਹੈ ਤਾਂ ਉਸਨੂੰ ਕਿਸੇ ਪ੍ਰਤੀ ਕੋਈ ਗਿਲਾ, ਰੋਸ, ਖੁੰਝਣਾ ਮਹਿਸੂਸ ਕਰਦਾ ਹੈ। ਨਾਰਾਜ਼ਗੀ ਦੀ ਅਵਸਥਾ ਗਿਲਾ-ਸ਼ਿਕਵਾ, ਰੋਸ ਦੀ ਅਵਸਥਾ ਹੈ।
2. ਉਦਾਸ— ਉਦਾਸ ਵਿਅਕਤੀ ਇਕੱਲੇਪਣ ਦਾ ਸ਼ਿਕਾਰ ਹੁੰਦਾ ਹੈ। ਉਹ ਆਪਣੇ-ਆਪ ਨਾਲ ਗੱਲ ਕਰਨ ਦੀ, ਸ੍ਵੈ-ਚਿੰਤਨ ਦੀ ਅਤੇ ਸ਼ਾਪਣੇ ਮਨ ਦਾ ਸ਼ੀਸ਼ਾ ਵੇਖਣ ਦੀ ਸਥਿਤੀ ‘ਚ ਹੁੰਦਾ ਹੈ।
3. ਪਰੇਸ਼ਾਨ— ਜਿਸ ‘ਚ ਵਿਅਕਤੀ ਦੇ ਗਰਮ-ਵਲਵਲੇ, ਗੁੱਸੇ ਵਾਲੇ ਖਿਆਲਾਂ ਦੀ ਬੁਖਲਾਹਟ ਅਤੇ ਕ੍ਰੋਧ-ਉਲਝਣਾ ਹੁੰਦੀ ਹੈ।

ਚਿੰਤਨ ਦੀ ਅਵਸਥਾ ਇਹਨਾ ਤਿੰਨ ਲੱਛਣਾਂ ‘ਚ ਵਿਚਰਦੀ ਹੈ। ਇਸਨੂੰ ਥੋੜਾ ਹੋਰ ਖੋਲੀਏ:-
1. ਉਦਾਸੀ— ਪਵਿੱਤਰ ਅਵਸਥਾ ਹੈ।
2. ਨਾਰਾਜਗੀ— ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦੀ ਅਵਸਥਾ ਹੈ।
3. ਪਰੇਸ਼ਾਨੀ— ਕ੍ਰੋਧ ਦਾ ਸਥਾਨ ਰੱਖਦੀ ਹੈ।

ਗੁਰੂ ਨਾਨਕ ਦੇਵ ਜੀ ਧਰਤੀ ‘ਤੇ ਆਏ ਤਾਂ ਉਹ ਧਰਤੀ ਦਾ ਹਾਲ ਵੇਖ ਕੇ ਉਦਾਸ ਹੋਏ। ਸ੍ਵੈ-ਚਿੰਤਨ ਕੀਤਾ। ਦੁਨੀਆਂ ਨੂੰ ਸਿੱਧਾ ਰਾਹ ਦਿਖਾਉਣ ਦਾ ਫੈਸਲਾ ਉਦਾਸੀ ਦੀ ਅਵਸਥਾ ‘ਚੋਂ ਨਿਕਲਿਆ ਫੈਸਲਾ ਹੈ। ਤਾਂ ਹੀ ਉਹਨਾਂ ਨੇ ਉਦਾਸੀਆਂ ਕੀਤੀਆਂ। ਬਾਬਾ ਨਾਨਕ ਨੇ ਨਾਰਾਜਗੀ ਨਹੀਂ ਦਿਖਾਈ ਪ੍ਰੇਸ਼ਾਨ ਨਹੀਂ ਹੋਏ। ਇਸ ਨੁਕਤੇ ਨੂੰ ਇੱਕ ਪੰਗਤੀ ਹੋਰ ਖੋਲਦੀ ਹੈ:-
ਬੰਦੇ ਖੋਜ ਦਿਲ ਹਰ ਰੋਜ
ਨਾ ਫਿਰ ਪਰੇਸ਼ਾਨੀ ਮਾਹਿ।।
ਸਪੱਸ਼ਟ ਹੈ ਕਿ ਏਥੇ ਸ਼ਬਦ ਨਾਰਾਜਗੀ ਮਾਹਿ ਜਾਂ ਉਦਾਸੀ ਮਾਹਿ ਨਹੀਂ ਲਿਖਿਆ ਪਰੇਸ਼ਾਨੀ ਮਾਹਿ ਲਿਖਿਆ ਹੈ।

ਨਾਰਾਜਗੀ, ਪ੍ਰੇਸ਼ਾਨੀ, ਉਦਾਸੀ ਦਾ ਸਾਂਝਾ ਲੱਛਣ ਚਿੰਤਾ ਹੈ। ਚਿੰਤਾ ਪ੍ਰਤੀ ਇੱਕ ਪੰਗਤੀ ਹੋਰ:-
ਨਾਨਕ ਚਿੰਤਾ ਮਤ ਕਰੋ
ਚਿੰਤਾ ਤਿਸ ਹੀ ਹੇ।।
ਹੇ ਨਾਨਕ! ਚਿੰਤਾ ਨਾ ਕਰ ਤੇਰੀ ਚਿੰਤਾ ਪ੍ਰਮਾਤਮਾ ਨੂੰ ਹੈ। ਪ੍ਰਮਾਤਮਾ ਦੀ ਚਿੰਤਾ ਉਦਾਸੀ ਵਾਲੀ ਹੈ ਨਾ ਕਿ ਪ੍ਰੇਸ਼ਾਨੀ ਤੇ ਨਾਰਾਜਗੀ ਵਾਲੀ। ਚਿੰਤਾ ਸਕਾਰਾਤਮਕ(Postive) ਸ਼ਬਦ ਹੈ।

ਜਦੋਂ ਬਾਬਾ ਨਾਨਕ ਧਰਤ ‘ਤੇ ਆਇਆ ਤਾਂ ਬਾਬਾ ਖੁਦ ਉਦਾਸ ਸੀ, ਧਰਤੀ ਨਾਰਾਜ ਸੀ(ਪਾਪੀਆਂ ਤੋਂ) ਅਤੇ ਲੋਕ ਪ੍ਰੇਸ਼ਾਨ ਸਨ। ਲੋਕ ਚਿਖਾ ਹੰਢਾ ਰਹੇ ਸਨ। ਧਰਤੀ ਚਿੱਤ ਦੀ ਅਵਸਥਾ ਵਿੱਚ ਸੀ ਤੇ ਬਾਬਾ ਨਾਨਕ ਚਿੰਤਨ ਕਰ ਰਿਹਾ ਸੀ। ਦੇਖੋ:-
1. ਨਾਰਾਜਗੀ— ਚਿੱਤ ਦੀ ਅਵਸਥਾ ਹੈ।
2. ਉਦਾਸੀ— ਚਿੰਤਨ ਦੀ ਅਵਸਥਾ ਹੈ।
3. ਪ੍ਰੇਸ਼ਾਨੀ—ਚਿਖਾ ਦੀ ਅਵਸਥਾ ਹੈ।

ਹੁਣ ਇੱਕ ਵਿਰੋਧਭਾਸ ਹੋਰ ਪੈਂਦਾ ਹੈ। ਕਿਹੜਾ? ਕਿ ਇੱਕ ਜਗ੍ਹਾ ਗੁਰਬਾਣੀ ਕਹਿੰਦੀ ਹੈ ਦਿਲ ਨੂੰ ਖੋਜ ਤਾਂ ਸ਼ਾਂਤੀ ਮਿਲੇਗੀ ਪਰ ਦੂਜੀ ਜਗ੍ਹਾ ਕਹਿੰਦੀ ਹੈ ਕਿ ਸ਼ਬਦ ਨੂੰ ਖੋਜ਼ ਤਾਂ ਸ਼ਾਂਤੀ ਮਿਲੇਗੀ। ਪਰ ਗੱਲ ਇੱਕੋ ਹੀ ਹੈ ਕਿਉਂਕਿ ਬਾਬੇ ਨੇ ਕਿਹਾ ਕਿ ਦਿਲ ਨੂੰ ਵੀ ਸ਼ਬਦ ਨਾਲ ਹੀ ਖੋਜਿਆ ਜਾ ਸਕਦਾ ਹੈ। ਇਸੇ ਕਰਕੇ ਬਾਬੇ ਨੇ ਸ਼ਬਦ ਨੂੰ ਗੁਰੂ ਕਿਹਾ।

ਸੁਰਜੀਤ ਪਾਤਰ ਦੀ ਕਿਤਾਬ ‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’ ਵਿੱਚੋਂ ਕਵਿਤਾ ‘ਅੰਤਰ ਸੰਵਾਦ’ ਰਾਹੀਂ ਅਸੀਂ ਇਸ ਨੁਕਤੇ ਨੂੰ ਹੋਰ ਖੋਲ ਸਕਦੇ ਹਾਂ। ਕਵਿਤਾ ਦੇਖੋ:-

(ਅੰਤਰ ਸੰਵਾਦ)
“ਰਾਧਾ ਨਾਰਾਜ਼ ਹੈ
ਰੁਕਮਣੀ ਉਦਾਸ ਹੈ
ਤੇ ਕ੍ਰਿਸ਼ਨ ਪਰੇਸ਼ਾਨ ਹੈ”

“ਕ੍ਰਿਸ਼ਨ ਜੋ ਸੋਲਾਂ ਕਲਾਂ ਸੰਪੂਰਨ ਅਵਤਾਰ ਨਹੀਂ
ਅਧਖੜ ਉਮਰ ਦਾ ਕਵੀ ਹੈ
ਜਿਸ ਦਿਆਂ ਵਾਲਾਂ ਵਿੱਚ ਧੁੱਪਾਂ ਅਤੇ ਛਾਵਾਂ ਦੀ ਬਹਿਸ ਚੱਲ ਰਹੀ ਹੈ
ਬੁੱਲ੍ਹਾਂ ‘ਤੇ ਬੰਸਰੀ ਨਹੀਂ
ਬੇਜਾਨ ਜਿਹੀ ਖ਼ਾਮੋਸ਼ੀ ਹੈ
ਤੇ ਸੀਨੇ ਵਿਚ ਰਾਧਾ ਅਤੇ ਰੁਕਮਣੀ ਦੇ ਸੰਵਾਦ
ਜੋ ਉਨ੍ਹਾਂ ਨੇ ਬੋਲੇ ਨਹੀਂ”

“ਪਰ ਜਾਹ
ਮੈਂ ਤੈਨੂੰ ਤਪਸ਼ ਦੇ ਨਾਮ ‘ਤੇ
ਮਾਫ਼ ਕਰਦੀ ਹਾਂ।”

“ਅਗਨੀ ਜੋ ਸਾਡੇ ਪਾਵਨ ਬੰਧਨ ਦੀ ਸਾਕਸ਼ੀ ਸੀ
ਉਹ ਹੁਣ ਕਿਤੇ ਬਾਹਰ ਨਹੀਂ
ਮੇਰੇ ਅੰਦਰ ਬਲ ਰਹੀ ਹੈ”

“ਇਹ ਜੋ ਸੁਲਗਦੀ ਇਬਾਰਤ ਜਿਹਾ
ਮੇਰੇ ਮਨ ‘ਚ ਆਇਆ ਹੈ
ਇਹ ਮੈਨੂੰ ਤੇਰੀ ਬੰਸਰੀ ਨੇ ਹੀ ਸਿਖਾਇਆ ਹੈ।”

ਰਾਧਾ ਨਾਰਾਜ਼ ਹੈ ਕਿਉਂਕਿ ਚਿੱਤ ਤੋਂ ਕੰਮ ਲੈ ਰਹੀ ਹੈ, ਮਨ ਤੋਂ।
ਰੁਕਮਣੀ ਉਦਾਸ ਹੈ- ਕਿਉਂਕਿ ਉਹ ਚਿੰਤਨ ਕਰ ਰਹੀ ਹੈ, ਕ੍ਰਿਸ਼ਨ ਦਾ।
ਕ੍ਰਿਸ਼ਨ ਪਰੇਸ਼ਾਨ ਹੈ:- ਕਿਉਂਕਿ ਉਹਨੇ ਦੋ ਬੇੜੀਆਂ ਵਿੱਚ ਪੈਰ ਧਰੇ ਹਨ।
“ਜਿਸ ਦਿਆਂ ਵਾਲ਼ਾਂ ਵਿੱਚ ਧੁੱਪਾਂ ਅਤੇ ਛਾਵਾਂ ਦੀ ਬਹਿਸ ਚੱਲ ਰਹੀ ਹੈ।”
—ਇੱਥੇ ‘ਧੁੱਪਾਂ’ ਰਾਧਾ ਨੂੰ ਕਿਹਾ ਗਿਆ ਹੈ। ਜੋ ਨਿਰਾਜ ਹੈ। ਨਿਰਾਜ ਵਿਅਕਤੀ ਧੁੱਪ(ਤਪਸ਼) ਦੀ ਸਥਿਤੀ ਵਿੱਚ ਹੁੰਦਾ ਹੈ।
—ਛਾਂ ਰੁਕਮਣੀ ਨੂੰ ਕਿਹਾ ਗਿਆ ਹੈ।
ਅੱਗੇ ਰਾਧਾ ਕ੍ਰਿਸ਼ਨ ਨੂੰ ਅੱਗ ਨਾਲ ਤੁਲਨਾ ਦੇ ਰਹੀ ਹੈ ਕਿਉਂਕਿ ਕ੍ਰਿਸ਼ਨ ਪ੍ਰੇਸ਼ਾਨ ਹੈ ਤੇ ਪ੍ਰੇਸ਼ਾਨ ਵਿਅਕਤੀ ਚਿਖਾ(ਅੱਗ) ਬਰਾਬਰ ਹੈ।
ਇਸ ਤਰ੍ਹਾਂ ਇਹਨਾਂ ਤਿੰਨਾਂ ਸ਼ਬਦਾਂ ‘ਚ ਕਮਾਲ ਦਾ ਥੋੜਾ-ਥੋੜਾ ਫਰਕ ਅਤੇ ਬਾ-ਕਮਾਲ ਅੰਤਰ-ਸੰਵਾਦ ਹੈ।

ਕੁਲਦੀਪ ਨਿਆਜ਼ ‘ਨੰਗਲਾ’
99143-63437

Previous articleAll you need to know about India’s 2 Covid vaccines
Next articleਕਿਸਾਨ ਅੰਦੋਲਨ – ਤਾਰੀਕ ਪਰ ਤਾਰੀਕ !!