(ਸਮਾਜ ਵੀਕਲੀ)
ਫੈਸਲੇ ਹੂੰਦਿਆ ਹੂੰਦਿਆ
ਦਿਲਦਾਰ ਵਿਕ ਗਏ,
ਇਹ ਅਦਾਲਤਾਂ ਕੈਸੀਆਂ
ਕਿਰਦਾਰ ਮਿਟ ਗਏ।
ਇਹ ਫਰਮਾਨ ਕੈਹੋ ਜਿਹਾ
ਲੀਕਾਂ ਤੇ ਵਾਹ ਲਿਆ ਜੋ?
ਪੰਨਿਆ ਦੇ ਸਾਰ ਵਿਕ ਗਏ
ਇਮਾਨਾ ਨੂੰ ਹਾਰ ਮਿਟ ਗਏ।
ਵਾਜ਼ਿਬ ਹੈ ਨਹੀ ਇਹੋ
ਹੈ ਹੁਣ ਹਾਰ ਕੇ ਮੁੜਨਾ,
ਮੇਰਾ ਸੰਸਾਰ ਗਿਰਭੀ ਹੈ
ਸਭ ਘਰ-ਵਾਰ ਵਿਕ ਗਏ।
ਮਿੱਟੀ ਚੋ ਉੱਠ ਰਹੇ ਓਹ
ਮੇਰਾ ਜੋ ਸਾਥ ਦੇਵਣਗੇ,
ਮੇਰਾ ਓਹ ਨਾਮ ਲੈ ਰਹੇ
ਮੇਨੂੰ ਹੁਣ ਆਉਂਦੇ ਦਿਖ ਗਏ।
ਬਲਕਾਰ ਬਮਾਨੀ
97793-68823