(ਸਮਾਜ ਵੀਕਲੀ)
ਜੱਜ ਵੀ ਜਾਣਦੇ ਨੇ
ਅੰਨਦਾਤਿਆਂ ਦੀ ਮਜ਼ਬੂਰੀ ਨੂੰ ।
ਉਹਨਾਂ ਦੇ ਬੱਚੇ ਵੀ
ਕੁੱਟ ਕੁੱਟ ਖਾਂਦੇ ਰਹੇ ਨੇ ਚੂਰੀ ਨੂੰ ।
ਵੇਖੋ ਸੱਤਰ ਮਾਵਾਂ ਦੇ ਪੁਤ
ਠੰਡ ਨਾਲ਼ ਮਰ ਚੁੱਕੇ ਹੁਣ ਤਾਈਂ ;
ਲੱਖ ਲਾਅਨਤਾਂ ਨੇ ਏਦਾਂ
ਦੇ ਹਾਕਮ ਦੀ ਮਗ਼ਰੂਰੀ ਨੂੰ ।
ਰੁਲ਼ਦੂ ਬੱਕਰੀਆਂ ਵਾਲ਼ਾ .
ਪਿੰਡ ਰੰਚਣਾਂ ( ਪੰਜਾਬ )