ਗਾਇਕ ਸੋਹਣ ਸ਼ੰਕਰ ਤੇ ਅਸਲਮ ਅਲੀ ਨੇ ਕਿਹਾ ‘ਹੱਕ ਲੈਕੇ ਹਟਾਂਗੇ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬੀ ਅਤੇ ਸੂਫ਼ੀ ਗਾਇਕੀ ਦੇ ਸੁਮੇਲ ਗਾਇਕ ਸੋਹਣ ਸ਼ੰਕਰ ਅਤੇ ਅਸਲਮ ਅਲੀ ਨੇ ਕਿਸ਼ਾਨ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦਿਆਂ ‘ਹੱਕ ਲੈਕੇ ਹਟਾਂਗੇ’ ਟਰੈਕ ਨਾਲ ਹਾਜ਼ਰੀ ਭਰੀ ਹੈ। ਪੀ ਸਟਾਰ ਆਡੀਓ ਅਤੇ ਪਿੰਦੂ ਖਾਨਖਾਨੀਆਂ ਦੀ ਪੇਸ਼ਕਸ਼ ਇਸ ਟਰੈਕ ਨੂੰ ਪਿੰਦੂ ਖਾਨਖਾਨੀਆਂ ਨੇ ਕਲੱਬਧ ਕੀਤਾ ਹੈ ਜਦਕਿ ਇਸ ਦਾ ਸੰਗੀਤ ਸੈਨਬੀ ਨੇ ਤਿਆਰ ਕੀਤਾ। ਵੀਡੀਓ ਬਾਟ ਸਾਹਬ ਦਾ ਹੈ ਅਤੇ ਇਹ ਰਫ਼ੀਕ ਖਾਨਖਾਨੀਆਂ ਨੇ ਸ਼ੋਸ਼ਲ ਮੀਡੀਏ ਤੇ ਬਤੌਰ ਏ ਪ੍ਰੋਜੈਕਟਰ ਰਿਲੀਜ਼ ਕੀਤਾ ਹੈ। ਇਸ ਦੇ ਪ੍ਰੋਡਿਊਸਰ ਕਰਨ ਤਲਵਾਰ ਹਨ। ਯੂ ਟਿਊੁਬ ਚੈਨਲ ਤੇ ਇਹ ਟਰੈਕ ਆਪਣੇ ਹੱਕਾਂ ਦੀ ਗੱਲ ਕਰਦਾ ਕਿਸਾਨ ਸੰਘਰਸ਼ ਨੂੰ ਅੱਗੇ ਵਧਾ ਰਿਹਾ ਹੈ।

Previous article‘ਗੋਦੀ ਮੀਡੀਆ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਜਰਨੈਲ ਸੋਨੀ
Next articleਰਾਏ ਝੁਜਾਰ ਨੇ ਵੀ ‘ਸੁਣਦੀ ਐਂ ਦਿੱਲੀਏ’ ਰਾਹੀਂ ਮਾਰਿਆ ਨਾਅਰਾ