ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕ ਰਾਏ ਝੁਜਾਰ ਨੇ ਕਿਸਾਨ ਸੰਘਰਸ਼ ਵਿਚ ਆਪਣਾ ਗਾਇਕੀ ਯੋਗਦਾਨ ਪਾਉਂਦਿਆਂ ਇਕ ਟਰੈਕ ‘ਸੁਣਦੀ ਐਂ ਦਿੱਲੀਏ’ ਕਰ ਕੇ ਹਾਜਰੀ ਭਰੀ ਹੈ। ਸ਼ੋਸ਼ਲ ਮੀਡੀਏ ਤੇ ਇਸ ਟਰੈਕ ਨੂੰ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਮੇਂ ਦੀ ਸੈਂਟਰ ਸਰਕਾਰ ਕਿਸਾਨ ਵਰਗ ਨਾਲ ਧੱਕਾ ਕਰ ਰਹੀ ਹੈ। ਜਿਸ ਨੂੰ ਪੰਜਾਬ, ਪੰਜਾਬੀਅਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਟਰੈਕ ਨੂੰ ਹੈਰੀ ਉਪਲ ਨੇ ਕਲਮਬੱਧ ਕੀਤਾ ਜਦਕਿ ਸੰਗੀਤ ਸੇਵਾਵਾਂ ਮਿੱਕੂ ਸਿੰਘ ਨੇ ਦਿੱਤੀਆਂ। ਵੀਡੀਓ ਸੁਖਨ ਵਿਰਦੀ ਦਾ ਹੈ ਅਤੇ ਇਸ ਦੇ ਪ੍ਰੋਡਿਊਸਰ ਅਮਨਿੰਦਰ ਵਿਰਕ ਦਾ ਹੈ। ਸ਼ੋਸ਼ਲ ਮੀਡੀਏ ਤੇ ਇਸ ਟਰੈਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
HOME ਰਾਏ ਝੁਜਾਰ ਨੇ ਵੀ ‘ਸੁਣਦੀ ਐਂ ਦਿੱਲੀਏ’ ਰਾਹੀਂ ਮਾਰਿਆ ਨਾਅਰਾ