ਮਹਿਤਪੁਰ (ਸਮਾਜ ਵੀਕਲੀ) (ਵਰਮਾ): ਅੱਜ ਬਲਾਕ ਮਹਿਤਪੁਰ ਅਧੀਨ ਪੈਂਦੀਆਂ ਗ੍ਰਾਮ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ 3 ਕਰੋੜ 64 ਲੱਖ 1530 ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੰਬੋਧਨ ਕਰਦਿਆਂ ਕਿਹਾ ।ਕਿ ਹਲਕਾ ਸ਼ਾਹਕੋਟ ਅਧੀਨ ਆਉਂਦੇ ਬਲਾਕ ਮਹਿਤਪੁਰ ਦੇ ਪਿੰਡਾਂ ਵਾਸਤੇ ਪੰਜਾਬ ਸਰਕਾਰ ਵੱਲੋਂ 3,64,01,530 ਰੁਪਏ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਭੇਜੇ ਗਏ ਹਨ । ਇਹ ਪੈਸੇ ਹਰੇਕ ਪਿੰਡ ਵਿਚ ਬਿਨਾਂ ਕਿਸੇ ਭੇਦ ਮਤਭੇਦ ਬਿਨਾਂ ਕਿਸੇ ਰੁਕਾਵਟ ਲਗਾਏ ਜਾਣਗੇ । ਮੈਂ ਅੱਜ ਪਿੰਡਾਂ ਦੇ ਸਰਪੰਚਾਂ ਨੂੰ ਵੀ ਇਹ ਬੇਨਤੀ ਕਰਦਾ ਹਾਂ। ਆਪਣੇ ਪਿੰਡ ਦਾ ਵਿਕਾਸ ਨਿਰਪੱਖ ਹੋ ਕੇ ਕੀਤਾ ਜਾਵੇ ।
ਜਿਸ ਗਲੀ ਮੁਹੱਲੇ ਰਸਤੇ ਦੇ ਵਿਕਾਸ ਨੂੰ ਫੜਿਆ ਹੈ ।ਉਹਨੂੰ ਪੂਰੀ ਤਰ੍ਹਾਂ ਮੁਕੰਮਲ ਕੀਤਾ ਜਾਵੇ। ਵਿਕਾਸ ਲਈ ਪਹਿਲ ਪੰਚਾਇਤਾਂ ਕਰਨ ਪੈਸੇ ਦੀ ਕਮੀ ਸਰਕਾਰ ਆਉਣ ਨਹੀਂ ਦੇਵੇਗੀ । ਇਸ ਮੌਕੇ ਚੇਅਰਪਰਸਨ ਪੰਚਾਇਤ ਸੰਮਤੀ ਮਹਿਤਪੁਰ ਸ਼੍ਰੀਮਤੀ ਸੁਰਜੀਤ ਕੌਰ ,ਬੀ.ਡੀ.ਪੀ.ਓ ਸੇਵਾ ਸਿੰਘ ,ਪੰਚਾਇਤ ਅਫਸਰ ਰਾਜ ਕੁਮਾਰ ,ਰਵਿੰਦਰ ਸਿੰਘ ,ਸੁਰਜੀਤ ਕੁਮਾਰ ,ਆਕਾਸ਼ਦੀਪ ,ਰਣਜੀਤ ਸਿੰਘ ,ਸੋਮ ਨਾਥ ਸੱਭਰਵਾਲ ,ਲੱਖਪਾਲ ਸਿੰਘ ,ਸੋਮਨਾਥ ਸਿੱਧੂ,ਨਰਿੰਦਰ ਸਿੰਘ ,ਸਾਰੇ ਪੰਚਾਇਤ ਸਕੱਤਰ ,ਸੁਖਵੰਤ ਸਿੰਘ ,ਸਤੀਸ਼ ਕੁਮਾਰ ,ਅਤੇ ਸਰਪੰਚਾਂ ਵਿੱਚੋਂ ਮਨਪ੍ਰੀਤ ਸਿੰਘ ਖਹਿਰਾ ,ਰਾਜਾ ਸਿੰਘ ,ਸੰਦੀਪ ਸਿੰਘ ਸੋਨੂੰ ,ਅਯੂਬ ਮਸੀਹ ,ਜਸਬੀਰ ਸਿੰਘ ਆਦਿ ਹਾਜ਼ਰ ਸਨ।