(ਸਮਾਜ ਵੀਕਲੀ)
ਕੱਲ੍ ਭਾਈ ਲਾਲੋ ਦੇ ਲੰਗਰ ਨੂੰ
ਸੀ ਮਲਕ ਭਾਗੋਆਂ ਖਾ ਕੇ ਵਿਖਿਆ ।
ਨਾਲ਼ੇ ਭਾਈ ਘਨੱਈਆ ਦੇ ਵਾਰਸਾਂ
ਜਲ ਸਾਰਿਆਂ ਤਾਈਂ ਛਕਾ ਕੇ ਵੇਖਿਆ ।
ਹੁਣ ਜਿਹੜਾ ਨਮਕ ਹਰਾਮੀ ਬਣੂੰ
ਉਸ ਨੂੰ ਸਾਰੀ ਦੁਨੀਆਂ ਹੀ ਵੇਖੂਗੀ ;
ਉਂਜ ਰੁਲ਼ਦੂ ਹੁਰਾਂ ਕਈ ਵਾਰ ਉਹਨਾਂ ਨੂੰ
ਪਹਿਲਾਂ ਵੀ ਅਜਮਾ ਕੇ ਵੇਖਿਆ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024