(ਸਮਾਜ ਵੀਕਲੀ)
ਸ: ਗੁਰਮੇਲ ਸਿੰਘ ਬੌਡੇ ਦਾ ਜਨਮ 26 ਅਗਸਤ,1960 ਨੂੰ ਮਾਤਾ ਗਿਆਨ ਕੌਰ ਦੇ ਕੁੱਖੋਂ, ਪਿਤਾ ਸਵ:ਸ ਚੜਤ ਸਿੰਘ ਧਾਲੀਵਾਲ ਦੇ ਘਰ ਪਿੰਡ ਬੌਡੇ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ ਹੋਇਆ, ਬਚਪਨ ਵਿਚ ਸਰੀਰ ਪੱਖੋਂ ਕਾਫੀ ਕਮਜ਼ੋਰ ਸੀ।ਸ: ਗੁਰਮੇਲ ਸਿੰਘ ਇੱਕ ਸਾਧਾਰਨ ਕਿਸਾਨ ਪਰਿਵਾਰ, ਦੇ ਲਾਡਲੇ ਹੋਣ ਕਰਕੇ, ਹਰ ਖਾਹਸ਼ ਪੂਰੀ ਕੀਤੀ, ਸਾਰੇ ਪਰਿਵਾਰ ਦਾ ਰੱਜਵਾ ਪਿਆਰ ਮਿਲਿਆ, ਪਰਿਵਾਰ ਨੇ ਅਪ੍ਰੈਲ 1966 ਵਿਚ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਗਿਆ, ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ 1970 ਵਿਚ ਪ੍ਰਾਇਮਰੀ ਪਾਸ ਕਰਕੇ 1971 ਵਿਚ ਸਰਕਾਰੀ ਹਾਈ ਸਕੂਲ ਬੱਧਨੀ ਕਲਾਂ ਵਿੱਚ ਦਾਖਲਾ ਹੋ ਗਿਆ।
1976 ਵਿਚ ਦਸਵੀਂ ਕਲਾਸ ਪਾਸ ਕੀਤੀ,1978 ਵਿਚ ਸਰਕਾਰੀ ਹਾਇਰ ਸੈਕੰਡਰੀ ਵਿਚ ਸਕੂਲ ਪੱਤੋਂ ਹੀਰਾ ਸਿੰਘ ਉਸ ਸਮੇਂ ਜ਼ਿਲ੍ਹਾ, ਫਰੀਦਕੋਟ ਤੋਂ ਹਾਇਰ ਸੈਕੰਡਰੀ ਪਾਸ ਕੀਤੀ, ਜੁਲਾਈ 1978 ਵਿਚ ਡੀ ਐਮ ਕਾਲਜ ਮੋਗਾ ਵਿਚ ਦਾਖਲ ਹੋ ਕੇ 1983 ਵਿਚ ਬੀ ਏ ਪਾਸ ਕੀਤੀ।
ਇਹ ਸਮਾਂ ਸ: ਗੁਰਮੇਲ ਸਿੰਘ ਲਈ ਸੰਘਰਸ਼ ਭਰਿਆ ਸੀ। ਛੋਟੀ ਉਮਰ ਵਿਚ ਨਾਵਲ, ਸਾਹਿਤ ਤੇ ਮੈਗਜ਼ੀਨ ਪੜ੍ਹਨੇ ਸ਼ੁਰੂ ਕਰ ਦਿੱਤੇ ਸੀ। ਕਾਲਜ ਪੜ੍ਹਦੇ ਸਮੇਂ ਰੂਸ,ਚੀਨ, ਇੰਗਲੈਂਡ, ਫਰਾਂਸ ਦੇਸ਼ ਦੇ ਅਨੁਵਾਦਤ ਤੇ ਅੰਗਰੇਜ਼ੀ ਸਾਹਿਤ, ਮਾਰਕਸ, ਐਜਲਸ, ਮਾਓ ਦੀਆਂ ਲਿਖਤਾਂ ਪੜੀਆ। ਨੌਜਵਾਨ ਭਾਰਤ ਸਭਾ ਦੇ ਤੇ ਕਾਲਜ ਵਿੱਚ ਪੰਜਾਬ ਸਟੂਡੈਟਸ ਦਾ ਕਾਰਜਕਾਰੀ ਮੈਂਬਰ ਵੀ ਰਹੇ।ਕਾਲਜ ਅਧਿਆਪਕਾਂ ਦੇ ਵਿਦਿਆਰਥੀ ਦੇ ਹੱਕਾਂ ਲਈ ਜੇਲ੍ਹ ਯਾਤਰਾ ਵੀ ਕੀਤੀ।
1979 ਵਿਚ ਸੜਕ ਹਾਦਸੇ ਦੌਰਾਨ ਖੱਬੀ ਲੱਤ ਗੋਡੇ ਉਪਰੋ ਕੱਟੀ ਗਈ, ਫ਼ਿਰ ਸਟੂਡੈਂਟਸ ਯੂਨੀਅਨ ਨਾਲ ਜਾਣਾ, ਹਾਕੀ ਖੇਡਣਾ,ਤੁਰਨਾ ਦੌੜਨਾ ਸਭ ਛੁੱਟ ਗਿਆ।ਉਸ ਵੇਲੇ ਇਕ ਜ਼ਿੰਦਗੀ ਵਿਚ ਬੜਾ ਹੀ ਨਾਜ਼ੁਕ ਮੋੜ ਸੀ। ਕੈਨੇਡਾ ਤੋ ਆ ਰਹੀ ਮੰਗੇਤਰ ਦਾ ਰਿਸ਼ਤਾ ਟੁੱਟ ਗਿਆ। ਜਿਹੜਾ ਅਗਲਾ ਪੰਧ ਸੀ,ਬਗਲਾ ਵਿਚ ਫੋੜੀਆ ਲੈ ਕੇ ਸ਼ੁਰੂ ਕੀਤਾ। ਹਾਕੀ ਦੀ ਦੋੜਾਕ ਦੀ ਥਾਂ,ਸਟੇਜ ਅਤੇ ਕਲਮ ਨੇ ਲੈ ਲਈ।ਕਈ ਥਾਵਾਂ ਤੇ ਡਰਾਮੇ, ਭਾਸ਼ਨ, ਕਾਵਿ ਉਚਾਰਨ ਮੁਕਾਬਲਿਆਂ ਵਿਚ ਅਨੇਕਾਂ ਮਾਨ ਸਨਮਾਨ ਹਾਸਲ ਕੀਤੇ।
ਅਕਤੂਬਰ 1984 ਵਿੱਚ ਡੀ ਐਮ ਕਾਲਜ ਆਫ ਐਜੂਕੇਸ਼ਨ ਵਿਚ ਬੀ ਐਡ ਵਿੱਚ ਦਾਖਲਾ ਲੈ ਕੇ ਮਈ 1985 ਵਿਚ ਪਹਿਲੇ ਦਰਜੇ ਵਿੱਚ ਪਾਸ ਕੀਤੀ।1987 ਇਤਿਹਾਸ ਦਾ ਵਿਸਾ ਪਾਸ ਕੀਤਾ। 7 ਜੂਨ ਨੂੰ 1988 ਵਿਚ ਸਰਕਾਰੀ ਹਾਈ ਸਕੂਲ ਭਾਗੀਕੇ ਬਤੌਰ ਅਧਿਆਪਕ ਦੀ ਪਹਿਲੀ ਨਿਯੁਕਤੀ ਹੋਈ।22 ਨਵੰਬਰ ,1992 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਚ ਬਦਲੀ ਹੋਈ।22 ਜੁਲਾਈ,1996 ਵਿਚ ਬੱਧਨੀ ਕਲਾਂ ਵਿਖੇ ਬਦਲੀ ਹੋਈ।ਨੌਕਰੀ ਦੌਰਾਨ ਮਨਜ਼ੂਰੀ ਲੈ ਕੇ ਐਮ ਏ ਇਤਿਹਾਸ, ਐਮ ਐਡ ਦੀ ਉੱਚ ਵਿਦਿਆ ਹਾਸਲ ਕੀਤੀ।ਇੱਕ ਜੁਲਾਈ 2010 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਚ ਬਦਲੀ ਕਰਵਾ ਕੇ 22 ਮਈ,2012 ਨੂੰ ਇਤਿਹਾਸ ਦੇ ਲੈਕਚਰਾਰ ਬਣੇ।ਫਿਰ ਦਿਲ ਦੀ ਗੰਭੀਰ ਬਿਮਾਰੀ ਕਾਰਨ ਪੇਸ ਮੇਕਰ ਪੁਆ ਕੇ ਸਹਿਮ ਜਾ ਡਰ ਤੋਂ ਮੁਕਤ ਹੋ ਕੇ ਤੰਦਰੁਸਤੀ ਨਾਲ ਵੱਧ ਕੰਮ ਕਰਦੇ ਰਹੇ।
25 ਫਰਵਰੀ,1989 ਨੂੰ ਆਪ ਦੀ ਸ਼ਾਦੀ ਸ੍ਰੀ ਮਤੀ ਸਤਪਾਲ ਕੌਰ ਪਿੰਡ ਗੁੰਮਟੀ ਕਲਾਂ (ਬਠਿੰਡਾ ਵਿਖੇ ਹੋਈ) ਬਿਨਾ ਦਾਜ ਦੇਹਜ ਤੋਂ ਹੋਈ।ਉਸ ਸਮੇਂ ਸਤਪਾਲ ਕੌਰ ਜੀ ਨੇ +2 ਦੀ ਪ੍ਰੀਖਿਆ ਵਿਆਹ ਤੋ ਬਾਅਦ ਦਿੱਤੀ ਸੀ।ਘਰ ਵਿੱਚ ਆ ਕੇ ਆਪਣੀ ਸ੍ਰੀਮਤੀ ਸਤਪਾਲ ਕੋਰ ਨੂੰ ਹੋਰ ਵੀ ਉਚ ਵਿੱਦਿਆ ਪ੍ਰਾਪਤ ਕਰਵਾਈ ।ਇਸ ਦੌਰਾਨ 11 ਸਤੰਬਰ,1993 ਨੂੰ ਬੇਟੇ ਪ੍ਰਭਜੋਤ ਸਿੰਘ ਦਾ ਜਨਮ ਹੋਇਆ।ਬੇਟੇ ਪ੍ਰਭਜੋਤ ਸਿੰਘ ਦੀ ਉਚੇਰੀ ਵਿਦਿਆ ਪ੍ਰਾਪਤ ਕਰਵਾਈ ਮਾਰਚ 2016 ਵਿਚ ਬਿਨਾ ਦਹੇਜ ਵਿਆਹ ਕੀਤਾ ਅਤੇ ਦਸੰਬਰ 2019 ਵਿਚ ਬੇਟਾ ਪੱਕੇ ਤੌਰ ਤੇ (ਟਰਾਂਟੋ)ਕੈਨੇਡਾ ਵਿੱਚ ਚਲਾ ਗਿਆ।
1983 ਤੋਂ ਹੰਭਲਾ ਮੈਗਜ਼ੀਨ ਉਪ ਸੰਪਾਦਕ ਬਣਨ ਤੋਂ ਲੈ ਕੇ ਅਰਮਾਨ, ਲੋਹਮਣੀ ਦੇ ਸੰਪਾਦਕੀ ਮੰਡਲ, ਮਹਿਕ ਵਤਨ ਦੀ ਸਾਹਿਤਕਾਰ ਸਲਾਹਕਾਰ,ਦਸਤਕ, ਦਾ ਸਾਨੇ ਪੰਜਾਬ,ਸਾਡਾ ਯੁੱਗ,ਦਾ ਮਹਿਕ ਕੇ ਵਤਨ ਮੈਗਜ਼ੀਨ ਜੋ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਰਮਨੀ, ਨਿਊਜ਼ੀਲੈਡ ਤੇ ਛਪਦੇ ਪੇਪਰਾਂ ਦਾ ਕਾਲਮ ਨਵੀਸ ਰਹੇ।2002 ਸੰਨ 2019 ਸੰਨ ਤਕ ਬਹੁਤ ਸਾਰੀਆ ਕਿਤਾਬਾਂ ,ਨਾਵਲ ,ਕਾਵਿ ,ਗੀਤ ਗਜ਼ਲ , ਕਹਾਣੀਆਂ ਆਦਿ ਲਿਖੇ,ਇਸ ਤਰ੍ਹਾਂ 24 ਕਿਤਾਬਾਂ ਛਪ ਚੁੱਕੀਆਂ ਹਨ ।
ਧਰੂ ਤਾਰੇ ਪੁਸਤਕ ਸਰਵੋਤਮ ਸ਼੍ਰੋਮਣੀ ਸਾਹਿਤਕਾਰ ਭਾਈ ਵੀਰ ਸਿੰਘ ਪੁਰਸਕਾਰ ਦੀ ਹੱਕਦਾਰ ਬਣੀ। ਸਰਕਾਰੀ ਨੌਕਰੀ ਦੌਰਾਨ ਇਕ ਵੀ ਕਮਾਓ ਛੁੱਟੀ ਨਹੀਂ ਲਈ।ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਅਧਿਆਪਕ ਲੇਖਕ ਸਭਾ ਦੇ ਲੇਖਕ ਰਹੇ।ਕੇਂਦਰੀ ਪੰਜਾਬੀ ਲੇਖਕ ਤੇ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਂਬਰ ਹਨ। ਸ:ਗੁਰਮੇਲ ਸਿੰਘ ਬੋਡੇ ਆਪਣੀ ਨੌਕਰੀ ਤੋਂ 31 ਮਾਰਚ 2020 ਨੂੰ ਸੇਵਾ ਮੁਕਤ ਹੋ ਗਏ।ਉਸ ਦੇ ਬਹੁਤ ਸੰਘਰਸ਼ ਭਰੇ ਜੀਵਨ ਨੂੰ ਸਲਾਮ ਕਰਦੇ ਹਾਂ ।
ਪ੍ਰਮਾਤਮਾ ਅੱਗੇ ਸ: ਗੁਰਮੇਲ ਸਿੰਘ ਜੀ ਲੰਮੀ ਉਮਰ,ਸਿਹਤ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ।
ਲੇਖਕ
ਰਣਦੀਪ ਸਿੰਘ ਰਾਮਾਂ ( ਮੋਗਾ)
9463293056