(ਸਮਾਜ ਵੀਕਲੀ)
ਮੇਰੇ ਭਰਾ ਬਲਵਿੰਦਰ ਦਾ ਫੋਨ ਆਇਆ।ਅਸੀਂ ਗੱਲਾਂ ਗੱਲਾਂ ਵਿਚ ਕਿਸਾਨੀ ਅੰਦੋਲਨ ਤੇ ਪਹੁੰਚ ਗਏ।ਉਹ ਕਹਿੰਦਾ ਮੈਨੂੰ ਤਾਂ ਮੇਲੇ ਵਾਂਗੂ ਚਾਅ ਚੜ੍ਹਿਆ ਪਿਆ , ਮੈਂ ਕਿਹਾ ਕਿਸਦਾ ਕਹਿੰਦਾ ਮੈਂ ਉਹੋ ਜਿਹੀ ਜ਼ਿੰਦਗੀ ਨਹੀਂ ਜਿਊਣਾ ਚਾਹੁੰਦਾ ਸੀ..
ਖਾਇਆ , ਪੀਆ , ਮਜ਼ਾ ਕੀਤਾ ਆਏ , ਚਲੇ ਗਏ …। ਮੈਂ ਚਾਹੁੰਦਾ ਸੀ ਕਿ ਮੇਰੇ ਵੇਲੇ ਵੀ ਅਜਿਹਾ ਕੁਝ ਹੋਵੇ। ਸੱਚਮੁੱਚ ਮੈਨੂੰ ਵੀ ਐਵੇਂ ਲੱਗਿਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਕੁੱਝ ਐਸਾ ਹੋਵੇ ਜਿਵੇਂ ਪੰਜਾਬ ਦੇ ਇਤਿਹਾਸ ਵਿਚ ਵਾਪਰਿਆ। ਚਲ ਸ਼ੁੱਕਰ ਆ ਅਸੀਂ ਵੀ ਆਪਣੀ ਜ਼ਿੰਦਗੀ ਵਿਚ ਐਨਾ ਵੱਡਾ ਅੰਦੋਲਨ ਦੇਖਿਆ .. ਸਾਡੇ ਵੇਲੇ ਵੀ ਕੋਈ ਐਨੀ ਵਧੀਆ ਇਨਕਲਾਬੀ ਸੋਚ ਉੱਠੀ …ਜੋ ਐਨੇ ਵੱਡੇ ਕਾਫ਼ਲੇ ਦਾ ਰੂਪ ਧਾਰ ਗਈ … ਸਾਨੂੰ ਵੀ ਆਪਣੀਆਂ ਲਿਖਤਾਂ ਲਿਖ ਕੇ ਇਸ ਵਿਚ ਜਿਨਾਂ ਬਣਦਾ , ਇਸਦਾ ਸਹਿਯੋਗ ਦੇਣ ਦਾ ਮੌਕਾ ਮਿਲਿਆ…। ਮਾਣ ਹੈ ਕੀ ਅਸੀਂ ਪੰਜਾਬ ਦੇ ਜਾਏ, ਸਾਡੀ ਅਣਖ ਅਜੇ ਵੀ ਕਾਇਮ ਐ . ਕਾਰਨ ਕੋਈ ਵੀ ਹੋਵੇ .. ਇਤਿਹਾਸ ਫੇਰ ਦੁਹਰਾਇਆ ਗਿਆ. … ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦਾ ਹੈ, ਫਰਕ ਐਨਾ ਹੈ ਕਿ ਰੂਪ ਵਟਾ ਲੈਂਦਾ ਹੈ… ਲੋਕ ਜਿਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਨਸੇੜੀ ਕਹਿ ਕੇ ਸੰਬੋਧਿਤ ਕਰਦੇ ਸੀ… ਉਹਨਾਂ ਨੇ ਫੇਰ ਦਿਖਾ ਦਿੱਤਾ ਅਸੀਂ ਹਰੀ ਸਿੰਘ ਨਲੂਏ ਦੀ ਦੇ ਜਾਏ ਆ… ਅਸੀਂ ਗੋਬਿੰਦ ਦੇ ਵਾਰਿਸ ਆ… ਸਾਡੇ ਆਦਰਸ਼ ਭਗਤ ਸਿੰਘ , ਊਧਮ ਸਿੰਘ ਵਰਗੇ ਹਨ। ਇਸ ਅੰਦੋਲਨ ਨੇ ਦਿੱਖਾ ਦਿੱਤਾ ਪੰਜਾਬ ਇਕ ਹੈ , ਇਸ ਵਿਚ ਹਿੰਦੂ , ਮੁਸਲਿਮ , ਸਿੱਖ , ਈਸਾਈ , ਕਿਸਾਨ , ਮਜਦੂਰ , ਲੋਕ, ਨਾਇਕ, ਗਾਇਕ ਸਭ ਇੱਕ ਹਨ। ਕੋਈ ਬਾਹਰਲਾ ਸਾਨੂੰ ਨਹੀਂ ਉਖਾੜ ਸਕਦਾ। ਪੰਜਾਬ ਦੇ ਸਾਰੇ ਹੀ ਗਾਇਕ ਬੱਬੂ ਮਾਨ ਜਿਸਨੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਨਾਅਰੇ ਨੂੰ ਜਨਮ ਦਿੱਤਾ, ਕੰਵਰ ਗਰੇਵਾਲ , ਰਣਜੀਤ ਬਾਵਾ , ਹਰਭਜਨ ਮਾਨ ਤੇ ਸਾਰੇ ਹੀ ਗਾਇਕ ਪੰਜਾਬੀ ਫਿਲਮੀ ਅਦਾਕਾਰ ਸਭ ਇੱਕ ਹਨ। ਮੋਦੀ ਸਰਕਾਰ ਉਖੜ ਗਈ। ਉਸ ਨਾਲ ਲੱਗੀਆਂ ਪਾਰਟੀਆਂ ਉੱਖੜ ਗਈਆਂ ਪਰ ਪੰਜਾਬ ਇਕ ਹੈ , ਇੱਕ ਰਹੇਗਾ। … ਅਸੀਂ ਆਵਾਜ਼ ਉੱਠਾਵਾਂਗੇ, ਲੜਾਂਗੇ, ਜਿੱਤਾਂਗੇ ਸਾਥੀ।
ਲੇਖਕ -ਪੂਜਾ ਪੁੰਡਰਕ
ਮੂਣਕ (ਸੰਗਰੂਰ)