ਵਹਿਮ ਰੱਬ ਦਾ !

ਬਿੰਦਰ ਇਟਲੀ

(ਸਮਾਜ ਵੀਕਲੀ)

ਸਭ  ਤੋਂ  ਵੱਡਾ  ਸੱਚ  ਜੇ  ਸੁਣਨਾ ,
ਉਹ ਹੈ  ਮਿੱਤਰਾ ਵਹਿਮ ਰੱਬ ਦਾ ।
ਪਾਪ ਪੁੰਨ   ਅਤੇ   ਜੰਨਤ   ਦੋਜ਼ਖ,
ਛਾਇਆ ਸਭ  ਤੇ ਸਹਿਮ ਰੱਬ ਦਾ।
ਧਰਮ ਧਰਮ ਦਾ ਦੁਸ਼ਮਣ ਵੇਖ ਲੈ ,
ਅਸਲ  ਰੂਪ   ਬੇਰਹਿਮ   ਰੱਬ ਦਾ।
ਜੀਵ ਜੀਵ ਨੂੰ ਮਾਰ ਕੇ ਖਾ ਗਿਆ ,
ਦਿਸਿਆ ਨਾ ਕਿੱਤੇ ਰਹਿਮ ਰੱਬ ਦਾ।
ਨਾ ਆਇਆ ਨਾ ਆਉਣਾ ਬਿੰਦਰਾ,
ਰੋਲ ਹੈ ਫਿਰ ਵੀ ਅਹਿਮ ਰੱਬ  ਦਾ।
ਬਿੰਦਰ
ਜਾਨ ਏ ਸਾਹਿਤ ਇਟਲੀ
Previous articleਲੱਖ ਵਰਿ੍ਆਂ ਨੇੜੇ ਬਿਆਸ ’ਤੇ ਬਣੇ ਪੁਲ ਦਾ ਉਦਘਾਟਨ 23 ਨੂੰ-ਚੀਮਾ
Next articleਅਸੀਂ ਆਵਾਜ਼ ਉੱਠਾਵਾਂਗੇ, ਲੜਾਂਗੇ, ਜਿੱਤਾਂਗੇ ਸਾਥੀ