ਬੀਤੇ ਕਈ ਦਿਨਾਂ ਤੋਂ ਧਰਨੇ ‘ਤੇ ਡਟੇ
ਅੱਪਰਾ (ਸਮਾਜ ਵੀਕਲੀ)-ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਏ ਗਏ ਧਰਨੇ ਦੀ ਕਾਮਯਾਬੀ ਲਈ ਪਿੰਡ ਛੋਕਰਾਂ ਤੋਂ ਧਰਨੇ ‘ਤੇ ਗਏ ਕਿਸਾਨ ਵੀਰ ਤੇ ਹੋਰ ਪਿੰਡ ਵਾਸੀ ਵੀ ਅਹਿਮ ਯੋਗਦਾਨ ਪਾ ਰਹੇ ਹਨ। ਪਿੰਡ ਛੋਕਰਾਂ ਤੋਂ ਗਏ ਜੱਥੇ ‘ਚ ਸ਼ਾਮਲ ਕਿਸਾਨ ਵੀਰ ਤੇ ਪਿੰਡ ਵਾਸੀ ਕਈ ਦਿਨਾਂ ਤੋਂ ਧਰਨੇ ‘ਤੇ ਡਟੇ ਹੋਏ ਹਨ। ਧਰਨੇ ਤੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਸੋਹਣੀ ਕੇਨੈਡਾ, ਮਹਿੰਦਰ ਕੌਰ ਭੱਠਲ, ਹਰਦੀਪ ਸਿੰਘ ਹੈਪੀ, ਪਵਿੱਤਰ ਸਿੰਘ ਕੰਗ, ਜਰਨੈਲ ਸਿੰਘ ਜੈਲੀ, ਬਾਵਾ ਸਿੰਘ ਮੈਂਬਰ ਪੰਚਾਇਤ ਛੋਕਰਾਂ, ਲਖਵੀਰ ਸਿੰਘ, ਗੁਰਿੰਦਰ ਸਿੰਘ ਗਗਨ ਮੁੱਲਾਂਪੁਰ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਮਾਸਟਰ ਸਾਧੂ ਸਿੰਘ ਫਗਵਾੜਾ, ਅਵਤਾਰ ਸਿੰਘ, ਨਿਰਮਲ ਸਿੰਘ ਸਾਬਕਾ ਮੈਂਬਰ ੰਪਚਾਇਤ ਛੋਕਰਾਂ ਮਨਜੀਤ ਸਿੰਘ ਮੀਤਾ, ਕੁਲਦੀਪ ਸਿੰਘ ਜੌਹਲ, ਦੀਪਾ, ਛੋਕਰ, ਹਨੀ ਸਿੰਘ ਰਾਣਾ ਤੋਂ ਵੀ ਭਰਪੂਰ ਸਹਿਯੋਗ ਤੇ ਸਮਰਥਨ ਮਿਲ ਰਿਹਾ ਹੈ।
ਇਸ ਮੌਕੇ ਬੋਲਦਿਆਂ ਸਮੂਹ ਕਿਸਾਨ ਵੀਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਖੇਤੀਬਾੜੀ ਕਾਨੂੰਨ ਪੰਜਾਬ ਦੀ ਆਰਥਿਕ ਹਾਲਤ ਨੂੰ ਬੁਰੀ ਤਰਾਂ ਤਬਾਹ ਕਰਕੇ ਪੰਜਾਬ ‘ਚ ਪੂੰਜੀਪਤੀਆਂ ਦਾ ਰਾਜ ਲਾਗੂ ਕਰ ਦੇਣਗੇ। ਇਸ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਇਨਾਂ ਕਾਨੂੰਨਾਂ ਦਾ ਰਲ ਮਿਲ ਕੇ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਕੁਲਦੀਪ ਸਿੰਘ ਜੌਹਲ, ਸਾਬੀ ਅੱਪਰਾ, ਹੈਪੀ ਅੱਪਰਾ, ਅਵਤਾਰ ਸਿੰਘ ਛੋਕਰਾਂ, ਮਨਜੀਤ ਸਿੰਘ ਮੀਤਾ, ਪਵਿੱਤਰ ਸਿੰਘ ਕੰਗ, ਸੰਦੀਪ ਕੁਮਾਰ ਮੋਨਾ, ਹਨੀ ਸਿੰਘ ਰਾਣਾ, ਹਰਦੀਪ ਸਿੰਘ, ਰਣਦੀਪ ਕੁਮਾਰ ਰਿੰਪੀ, ਸੁਨੀਲ ਕੁਮਾਰ ਸ਼ੀਲਾ ਸਾਬੀ ਅੱਪਰਾ ਤੇ ਹੋਰ ਕਿਸਾਨ ਵੀਰ ਵੀ ਹਜ਼ਾਰ ਸਨ।