ਐ ਮਨੁੱਖ !!!

ਮਾਸਟਰ ਸੰਜੀਵ ਧਰਮਾਣੀ
(ਸਮਾਜ ਵੀਕਲੀ)

ਵੱਧ ਤੋਂ ਵੱਧ ਲਗਾਓ ਰੁੱਖ ।
ਜੇ ਵਾਤਾਵਰਨ ਰਹੇਗਾ ਸਾਫ਼ ਤੇ ਸ਼ੁੱਧ ,
 ਤਾਂ ਘਟਣਗੇ ਸਾਡੇ ਸਭ ਦੇ ਦੁੱਖ।
 ਤੁਸੀਂ ਵੱਧ ਤੋਂ ਵੱਧ ਰੁੱਖ ਲਗਾਓਗੇ ,
ਤਾਂ ਅਸੀਂ ਵੀ ਸੁਖੀ ਰਹਿ ਪਾਵਾਂਗੇ ।
ਜੇ ਧੜਾਧੜ ਰੁੱਖ ਕੱਟਦੇ ਜਾਉਗੇ ,
ਤਾਂ ਅਸੀਂ ਵੀ ਕਿੱਧਰ ਨੂੰ ਜਾਵਾਂਗੇ ?
 ਉਜਾਡ਼ ਕੇ ਸਾਡੇ ਘਰ –  ਠਿਕਾਣੇ ,
 ਤੁਸੀਂ ਵੀ ਬਹੁਤ ਪਛਤਾਓਗੇ ।
ਆਵੇਗੀ ਦੁੱਖਾਂ – ਤਕਲੀਫ਼ਾਂ ਦੀ ਹਨ੍ਹੇਰੀ ,
 ਫਿਰ ਤੁਸੀਂ ਵੀ ਸੁਖੀ ਨਾ ਰਹਿ ਪਾਓਗੇ।
 ਬਿਨ ਰੁੱਖਾਂ , ਪੰਛੀਆਂ , ਫੁੱਲਾਂ ਤੋਂ ,
ਮਾਹੌਲ ਹੋਵੇਗਾ ਗੰਧਲਾ ….।
 ਅਜਿਹੀ ਤਰੱਕੀ ਨੂੰ ਕੀ ਕਹਿ ਪਾਓਗੇ ?
ਜਿਊਣਾ ਹੋ ਜਾਵੇਗਾ ਮੁਸ਼ਕਿਲ ਸਭ ਦਾ ,
ਫਿਰ ਦੁੱਖਾਂ ਵਿੱਚ ਪਿਸਦੇ ਜਾਵੋਗੇ।
ਅਜੇ ਵੀ ਸਮਾਂ ਹੈ , ਸੰਭਲ ਜਾਣ ਦਾ ,
ਰੁੱਖਾਂ ਦੀ ਸੰਭਾਲ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ।
 ਪੰਛੀਆਂ ਦੀ ਅੱਜ ਸੁਣ ਲਓ ਪੁਕਾਰ ,
 ਐ ਮਨੁੱਖ ! ਕੁਝ ਤਾਂ ਵਿਚਾਰ !!!
ਧਰਤੀ ਬਣ ਜਾਵੇਗੀ ਫਿਰ ਮਾਰੂਥਲ – ਰੇਤ ,
 ਹਰੇ – ਭਰੇ ਮੁੱਕ ਜਾਣਗੇ ਜਦ ਸਭ ਖੇਤ।
” ਜੀਓ ਅਤੇ ਜਿਊਣ ਦਿਓ ” ਦੇ ਰਾਹ ‘ਤੇ ,
ਹੁਣ ਤੁਸੀਂ ਚੱਲ ਪਓ ਸਾਰੇ।
ਵਾਤਾਵਰਨ , ਪਾਣੀ , ਰੁੱਖਾਂ ਦੀ ਸੰਭਾਲ ਕਰਕੇ ,
ਬਣ ਜਾਓ ਤੇ ਅਖਵਾਓ ‘ਸਚਿਆਰੇ’ ।
 ਬੰਬ , ਪਟਾਖੇ ਤੇ ਚਾਈਨਾ ਡੋਰ ਤੋਂ ਤੌਬਾ ਕਰਕੇ ,
ਵਾਤਾਵਰਣ ਸ਼ੁੱਧਤਾ ਦੀ ਹਾਮੀ ਭਰ ਕੇ ,
 ਤਾਂ ਹੀ ਤੁਸੀਂ ‘ ਸ੍ਰੇਸ਼ਟ ਪ੍ਰਾਣੀ’  ਅਖਵਾਓਗੇ ,
 ਆਉਣ ਵਾਲੀਆਂ ਪੀੜ੍ਹੀਆਂ ਲਈ ,
ਜੇ ਰਹਿਣ ਯੋਗ ਧਰਤੀ ਦੇ ਜਾਓਗੇ।
ਵਾਤਾਵਰਣ ਨੂੰ ਬਚਾਓ , ਪਾਣੀ ਨੂੰ ਬਚਾਓ ,
ਵੱਧ ਤੋਂ ਵੱਧ ਰੁੱਖ ਲਗਾਓ , ਪ੍ਰਦੂਸ਼ਣ ਨੂੰ ਘਟਾਓ।
 ਇਹ ਹੈ ਪੰਛੀਆਂ ਦੀ ਪੁਕਾਰ ,
ਸੁਣ ਲੈ ! ਮਨੁੱਖ ਇੱਕ ਵਾਰ।
 ਇਸ ‘ਤੇ ਪਹਿਰਾ ਦੇ ਵਾਰ – ਵਾਰ ,
ਇਹ ਹੈ ਸਭ ਦੇ ” ਭਲੇ ਦਾ ਸਾਰ”  ,
 ਇਹ ਹੈ ਪੰਛੀਆਂ ਦੀ ਪੁਕਾਰ ,
ਇਹ ਪੰਛੀਆਂ ਦੀ ਪੁਕਾਰ।
 ਲੇਖਕ ਮਾਸਟਰ ਸੰਜੀਵ ਧਰਮਾਣੀ .
 ਸ੍ਰੀ ਅਨੰਦਪੁਰ ਸਾਹਿਬ  .
9478561356. 
Previous articleਗੀਤ
Next articleਅੱਖਰ ਮਾਂ ਬੋਲੀ ਦੇ….