ਮੁੜ ਖਿੜੇ ਗੁਲਾਬ

ਮਨਪ੍ਰੀਤ ਕੌਰ
(ਸਮਾਜ ਵੀਕਲੀ)

ਜੋਂ ਕਹਿੰਦੇ ,ਬਦਲ ਗਿਆ ਪੰਜਾਬ

ਅੱਜ ਮੁੜ ਓਹੀ ਖਿੜ ਗਏ ਗੁਲਾਬ ,
ਬਾਬੇ ਨਾਨਕ ਦੀ ਬਾਣੀ ਗੂੰਜਣ ਲੱਗੀ
ਵਿੱਚ ਹਵਾਵਾਂ ਸੁਣਦਾ ਮਰਦਾਨੇ ਦਾ ਰਬਾਬ …
ਹੁਣ ਕਿੱਥੇ ਗਏ ਉਹ ਨਸ਼ੇ ???
ਜੋਂ ਜੜ੍ਹਾਂ ਵਿਚ ਆ ਬੈਠ ਗਏ ਸੀ ,
ਆਖਦੇ ਸੀ ਨਕੰਮੀ ਜਵਾਨੀ ਪੰਜਾਬ ਦੀ
ਨਾ ਕਿਸੇ ਕੰਮ ਜੋਗੇ ਰਹਿ ਗਏ ਸੀ ,
ਅੱਜ ਉਹਨਾਂ ਨੂੰ ਮੂੰਹ ਤੋੜ ਦਿੱਤਾ ਜਵਾਬ ।
ਜੋਂ ਕਹਿੰਦੇ ,ਬਦਲ ਗਿਆ ਪੰਜਾਬ
ਅੱਜ ਮੁੜ ਓਹੀ ਖਿੜ ਗਏ ਗੁਲਾਬ
ਬਾਬੇ ਨਾਨਕ ਦੀ ਬਾਣੀ ਗੂੰਜਣ ਲੱਗੀ
ਵਿੱਚ ਹਵਾਵਾਂ ਸੁਣਦਾ ਮਰਦਾਨੇ ਦਾ ਰਬਾਬ ।।
ਪੁਰਾਣੀਆਂ ਖੁਰਾਕਾਂ ਨੇ ਅੱਜ ਰੰਗ ਲਾਏ
ਬਜੁਰਗਾਂ ਦੇ ਚਿਹਰਿਆਂ ਤੇ ਜੋਸ਼ ਛਾਏ ,
ਪੋਤਰੇ ਵੀ ਬਾਪੂ ਦਾ ਸਹਾਰਾ ਆਣ ਬਣੇ
ਭਗਤ ਸਿੰਘ , ਸਰਾਭਾ, ਜਿਉਂ ਰਾਜਗੁਰੂ ਆਏ ,
ਫੇਰ ਬਚਾਉਣਾ ਇਨ੍ਹਾਂ ਨੇ ਜਾਲਮਾਂ ਤੋ ਪੰਜਾਬ ।
ਜੋਂ ਕਹਿੰਦੇ ,ਬਦਲ ਗਿਆ ਪੰਜਾਬ
ਅੱਜ ਮੁੜ ਓਹੀ ਖਿੜ ਗਏ ਗੁਲਾਬ
ਬਾਬੇ ਨਾਨਕ ਦੀ ਬਾਣੀ ਗੂੰਜਣ ਲੱਗੀ
ਵਿੱਚ ਹਵਾਵਾਂ ਸੁਣਦਾ ਮਰਦਾਨੇ ਦਾ ਰਬਾਬ ।।
 ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211
Previous articleਮਨਦੀਪ ਕੌਰ ਦਰਾਜ
Next articleਲਓ ਜੀ ਨੀਹ ਪੱਥਰ ਰੱਖ ਦਿੱਤਾ