(ਸਮਾਜ ਵੀਕਲੀ)
ਗੱਲ ਤੋਰੀ ਸੀ ਪੰਜਾਬੀਆਂ ਨੇ ,
ਤੇ ਬਾਈ ਸੂਬਿਆਂ ਤੱਕ ਫੈਲੀ ।
ਹੁਣ ਦੇਸ਼ ਦਾ ਚੱਕਾ ਜਾਮ ਕਰਾਂਗੇ,
ਭੁੱਲ ਕੇ ਧਰਨਾ ਤੇ ਰੈਲੀ ।
ਜੋ ਕੰਧ ‘ਤੇ ਲਿਖਿਆ ਨਈਂ ਪੜ੍ਦਾ,
ਭਲਾਂ ਕੌਣ ਦੱਸੇ ਉਸ ਹਾਕਮ ਨੂੰ ,
ਜਦੋਂ ਲੋਕ ਏਕਤਾ ਹੋ ਜਾਂਦੀ ਹੈ ,
ਝੁਕ ਜਾਂਦੇ ਨੇ ਵੱਡੇ ਵੈੱਲੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024