(ਸਮਾਜ ਵੀਕਲੀ)
ਮਾਂ ਸ਼ਬਦ ਭਾਂਵੇ ਹੈ ਬਹੁਤ ਛੋਟਾ
ਪਰ ਸੰਸਾਰ ਨੂੰ ਵਿੱਚ ਲਕੋਈ ਬੈਠਾ
ਮਾਂ ਨਾਲ ਹੀ ਦੁਨੀਆਂ ਦੀ ਹੋਂਦ ਪੈਦਾ
ਸਾਰੀ ਕਾਇਨਾਤ ਨੂੰ ਵਿੱਚ ਸਮੋਈ ਬੈਠਾ
ਰੂਪ ਰੱਬ ਦਾ ਸਾਰਾ ਜਹਾਨ ਜਾਣੇ
ਇਹਦੀ ਥਾਂ ਨਾ ਤੀਜਾ ਹੈ ਕੋਈ ਬੈਠਾ
ਦਿਲ ਲਾ ਕੇ ਜਿਹਨਾਂ ਮਾਂ ਦੀ ਕਰੀ ਸੇਵਾ
ਪਾਪ ਮੇਹਨਤੀ ਉਹ ਆਪਣੇ ਧੋਈ ਬੈਠਾ
ਬਾਪੂ ਨਾਲ ਹੀ ਸਾਰਾ ਜੱਗ ਜਾਣੇ
ਬਾਝੋਂ ਬਾਪੂ ਦੇ ਨਾ ਕੋਈ ਪਛਾਣ ਦਾ ਏ
ਚਾਚੇ ਤਾਂਇਆਂ ਦੇ ਭਾਂਵੇ ਲੱਖ ਰਿਸ਼ਤੇ
ਮੌਜਾਂ ਬਾਪੂ ਦੇ ਸਿਰ ਤੇ ਹੀ ਮਾਣ ਦਾ ਏ
ਔਕੜਾਂ ਅੜੀਆਂ ਪਿੰਡੇ ਤੇ ਆਪ ਸਹਿੰਦਾ
ਖਿਆਲ ਉਹ ਰੱਖਦਾ ਸਭ ਦਾ ਏ
ਤੁਰ ਜੇ ਬਾਪੂ ਜਹਾਨ ਤੋਂ ਇਕ ਵੇਰਾਂ
ਦੂਜਾ ਬਾਪੂ ਮੇਹਨਤੀ ਲੱਭ ਦਾ ਏ
ਮੇਰੇ ਨਾਲ ਦੀ ਜੋ ਹੈ ਜੰਮੀ ਜਾਈ
ਦਿੱਤੀ ਰੱਬ ਨੇ ਇਕ ਹੈ ਭੈਣ ਮੈਨੂੰ
ਅੱਜ ਏਸ ਬੂਹੇ ਕੱਲ ਹੋਰ ਬੂਹੇ
ਏਹ ਤਾਂ ਧਨ ਬੇਗਾਨਾ ਕਹਿਣ ਮੈਨੂੰ
ਇੱਜਤ ਸ਼ਰਮ ਹਿਯਾ ਸਾਂਭ ਰੱਖਦੀ
ਪਿਆਰ ਸਾਰੇ ਹੀ ਜੀਆਂ ਨੂੰ ਕਰਦੀ ਏ
ਹੋਜੇ ਅੱਖ ਨੀਵੀਂ ਕਿਤੇ ਨਾ ਮਾਪਿਆਂ
ਮੇਹਨਤੀ ਏਸ ਗੱਲੋਂ ਉਹ ਡਰਦੀ ਏ
ਸਕੇ ਭਾਈ ਨੂੰ ਭਾਈ ਤੇ ਮਾਣ ਹੁੰਦਾ
ਔਖੇ ਸਮੇਂ ਨਾਲ ਜਦੋਂ ਖੜ ਜਾਂਦਾ
ਤੇਰੇ ਪਿੱਛੇ ਤਾਂ ਜਾਨ ਕੁਰਬਾਨ ਮੇਰੀ
ਬੋਲ ਸੁਣਕੇ ਬੇਗਾਨਾ ਸੜ ਜਾਂਦਾ
ਆਪਣਾ ਆਪਣਾ ਕਹਿਣ ਲਈ ਬਹੁਤ ਹੁੰਦੇ
ਔਖੇ ਸਮੇਂ ਕਈ ਇਕੱਲਿਆਂ ਛੱਡ ਦਿੰਦੇ
ਭਾਈ ਮੁਕ ਜਾਵਣ ,ਬਾਂਹਾਂ ਟੁੱਟ ਜਾਵਣ
ਮੇਹਨਤੀ ਤੱਤ ਸਿਆਣੇ ਕੱਢ ਦਿੰਦੇ
ਮਹਿੰਦਰ ਸਿੰਘ ਮੇਹਨਤੀ
ਮੋ:73550-18629
ਮੋ:73550-18629