ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਗਾਇਕਾ ਸ਼ੁਦੇਸ਼ ਕੁਮਾਰੀ ਭਗਵਾਨ ਵਾਲਮੀਕ ਜੀ ਦੀ ਮਹਿਮਾ ਨਾਲ ਸ਼ਿੰਗਾਰਿਆ ਟਰੈਕ ‘ਰਲਮਿਲ ਇੱਕੋ ਸੋਚ ਬਣਾਉਣੀ’ ਲੈ ਕੇ ਹਾਜ਼ਰ ਹੋਈ ਹੈ। ਸੰਤ ਸ਼੍ਰੀ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਦੇ ਆਸ਼ੀਰਵਾਦ ਨਾਲ ਇਸ ਟਰੈਕ ਨੂੰ ਅਸ਼ੋਕਾ ਰਿਕਾਰਡਸ ਅਤੇ ਰਵੀ ਥਾਪਰ ਵਲੋਂ ਲਾਂਚ ਕੀਤਾ ਗਿਆ ਹੈ। ਜਿਸ ਦੇ ਪੇਸ਼ਕਾਰ ਰਵੀ ਥਾਪਰ ਅਤੇ ਪ੍ਰੋਡਿਊਸਰ ਪਰਵਿੰਦਰ ਥਾਪਰ ਹਨ। ਇਸ ਟਰੈਕ ਦੇ ਵੀਡੀਓ ਡਾਇਰੈਕਟਰ ਚੰਦਨ ਦਰਾਵਿਡ ਹਨ ਅਤੇ ਸੰਗੀਤ ਬੰਟੀ ਸਹੋਤਾ ਦਾ ਹੈ। ਇਸ ਟਰੈਕ ਨੂੰ ਸ਼ੀਤਲ ਸਾਗਰਪੁਰੀ ਨੇ ਕਲਮਬੱਧ ਕੀਤਾ ਹੈ। ਜ਼ਿਕਰਯੋਗ ਹੈ ਕਿ ਗਾਇਕ ਸ਼ੁਦੇਸ਼ ਕੁਮਾਰੀ ਸਮੇਂ ਸਮੇਂ ਧਾਰਮਿਕ ਟਰੈਕ ਸੰਗਤ ਦੀ ਝੋਲੀ ਪਾਉਂਦੇ ਰਹਿੰਦੇ ਹਨ। ਜਿੰਨ•ਾਂ ਦੀ ਗਾਇਕੀ ਨੂੰ ਸੰਗਤ ਮਣਾਮੁੰਹੀ ਪਿਆਰ ਤੇ ਸਤਿਕਾਰ ਦੇ ਕੇ ਨਿਵਾਜਦੀ ਹੈ।
HOME ‘ਰਲਮਿਲ ਇੱਕੋ ਸੋਚ ਬਣਾਉਣੀ’ ਲੈ ਕੇ ਹਾਜ਼ਰ ਹੈ ਗਾਇਕਾ ਸ਼ੁਦੇਸ਼ ਕੁਮਾਰੀ