ਪੰਜਾਬ ਨੈਸ਼ਨਲ ਬੈਂਕ ਰੂਰਲ ਸੈਲਫ ਇੰਮਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ, ਵਲੋ ਕਰਵਾਚੌਥ ਦੇ ਮੌਕੇ ਤੇ ਮੁਫਤ ਮਹਿੰਦੀ ਕੈਂਪ ਲਗਾਇਆ ਗਿਆ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਪੰਜਾਬ ਨੈਸ਼ਨਲ ਬੈਂਕ ਰੂਰਲ ਸੈਲਫ ਇੰਮਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ, ਕਪੂਰਥਲਾ ਵਲੋ ਕਰਵਾਚੌਥ ਦੇ ਮੌਕੇ ਤੇ ਮੁਫਤ ਮਹਿੰਦੀ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਸ੍ਰੀ ਲਾਭ ਕੁਮਾਰ ਗੋeਲ ਜੀ ਨੇ ਕੀਤਾ।ਉਨ੍ਹਾਂ ਨੇ ਕਰਵਾਚੌਥ ਦੇ ਮੌਕੇ ਤੇ ਵਧਾਈ ਦਿੰਦਿਆ, ਕਿਹਾ ਕਿ ਔਰਤ ਬਹੁਤ ਸਾਰੇ ਰੂਪਾਂ ਵਿੱਚ ਸਾਡੇ ਜੀਵਨ ਨੂੰ ਸਵਾਰਦੀ ਹੈ,ਫਿਰ ਚਾਹੇ ਉਹ ਕਿਸੇ ਵੀ ਰਿਸ਼ਤੇ ਵਿੱਚ ਹੋਵੇ।ਸਾਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ।

ਉਨ੍ਹਾਂ ਨੇ ਇਸ ਸ਼ੁਭ ਅਵਸਰ ਤੇ ਸਾਰਿਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਔਰਤਾਂ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਹਨ, ਸਾਨੂੰ ਉਨਾਂ ਦੇ ਵਿਕਾਸ ਲਈ ਸਹਿਯੋਗ ਕਰਨਾ ਚਾਹੀਦਾ ਹੈ।ਸੰਸਥਾ ਵਿੱਚ ਵੱਖ-ਵੱਖ ਕੀਤਿਆਂ ਵਿੱਚ ਮੁੱਫਤ ਸਿੱਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਦੇ ਖਾਣ-ਪੀਣ ਦਾ ਪ੍ਰੰਬਧ ਵੀ ਮੁੱਫਤ ਕੀਤਾ ਜਾਂਦਾਹੈ। ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆ ਨੂੰ  ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜਾ ਪ੍ਰਾਪਤ ਕਰਨ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ।ਇਸ ਕੈਂਪ ਦਾ ਲਾਭ ਇਲਾਕੇ ਦੀਆ ਮਹਿਲਾਵਾਂ ਨੇ ਉਠਾਇਆ।ਇਸ ਮੌਕੇ ਤੇ ਮਿਸ ਜੋਤੀ, ਮਿਸ ਪ੍ਰਿਆ, ਮਿਸ ਜੀਵਨ ਕੋਹਲੀ ,ਮਿਸ ਕੁਲਦੀਪ ਕੌਰ, ਮਿਸ ਵਰਿੰਦਰਜੀਤ ਕੌਰ, ਸ੍ਰੀ ਵਿਕਾਸ ਸੱਭਰਵਾਲ, ਵੀ ਹਾਜ਼ਰ ਸਨ।

Previous articleਸ਼ਾਮਲਾਤ ਦੇ ਗਲਤ ਇੰਤਕਾਲ ਦੇ ਦੋਸ਼ਾਂ ਹੇਠ ਨਾਇਬ ਤਹਿਸੀਲਦਾਰ, ਪਟਵਾਰੀ, ਨੰਬਰਦਾਰ ਤੇ ਪ੍ਰਾਪਰਟੀ ਡੀਲਰ ਗ੍ਰਿਫਤਾਰ
Next articleਕਰਮਜੀਤਪੁਰ ਮਿਡਲ ਸਕੂਲ ਵਿੱਚ ਅਧਿਆਪਕ ਮਾਪੇ ਮਿਲਣੀ ਆਯੋਜਿਤ